ਮੁੰਬਈ—ਵਿੱਤੀ ਸੰਕਟ ਨਾਲ ਜੂਝ ਰਹੀ ਨਿੱਜੀ ਹਵਾਬਾਜ਼ੀ ਸੇਵਾ ਕੰਪਨੀ ਜੈੱਟ ਏਅਰਵੇਜ਼ ਨੇ ਕਰਮਚਾਰੀਆਂ ਨੂੰ ਦਿੱਤੀ ਗਈ ਟੈਲੀਫੋਨ ਦੀ ਸੁਵਿਧਾ ਵਾਪਸ ਲੈ ਲਈ ਹੈ। ਕੰਪਨੀ ਨੇ ਸ਼ੁੱਕਰਵਾਰ ਰਾਤ ਨੂੰ ਕਰਮਚਾਰੀਆਂ ਨੂੰ ਭੇਜੇ ਸੰਦੇਸ਼ 'ਚ ਲਿਖਿਆ ਕਿ ਮੌਜੂਦਾ ਹਾਲਾਤਾਂ ਅਤੇ ਇਸ ਤੱਥ ਦੇ ਮੱਦੇਨਜ਼ਰ ਕਿ ਮੋਬਾਇਲ ਫੋਨ ਸੇਵਾ ਪ੍ਰਦਾਤਾ ਕੰਪਨੀਆਂ ਦਾ ਏਅਰਲਾਈਨ 'ਤੇ ਬਕਾਇਆ ਹੈ, ਜੈੱਟ ਏਅਰਵੇਜ਼ ਦੇ ਨਾਂ 'ਤੇ ਕਰਮਚਾਰੀਆਂ ਨੂੰ ਦਿੱਤੇ ਗਏ ਸਾਰੇ ਕਨੈਕਸ਼ਨ ਤੁਰੰਤ ਪ੍ਰਭਾਵ ਤੋਂ ਕੱਟਣ ਦਾ ਫੈਸਲਾ ਕੀਤਾ ਹੈ। ਉਸ ਨੇ ਕਿਹਾ ਕਿ ਜੇਕਰ ਕਰਮਚਾਰੀ ਆਪਣਾ ਕਨੈਕਸ਼ਨ ਬਣਾਏ ਰੱਖਣਾ ਚਾਹੁੰਦਾ ਹਨ ਤਾਂ ਉਨ੍ਹਾਂ ਨੂੰ ਉਸ ਨੂੰ ਆਪਣੇ ਨਾਂ 'ਤੇ ਟਰਾਂਸਫਰ ਕਰਨਾ ਹੋਵੇਗਾ। ਨਾਲ ਹੀ ਮੌਜੂਦਾ ਬਕਾਇਆ ਵੀ ਖੁਦ ਹੀ ਭਰਨਾ ਹੋਵੇਗਾ।
ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਨੂੰ ਆਉਣ ਵਾਲੇ ਸਮੇਂ 'ਚ ਵਾਹਨਾਂ ਦੀ ਵਿਕਰੀ ਵਧਣ 'ਤੇ ਖਦਸ਼ਾ
NEXT STORY