ਮੁੰਬਈ — ਜੈੱਟ ਏਅਰਵੇਜ਼ ਲਈ ਜਿਹੜੇ ਲੋਕਾਂ ਨੇ ਐਕਸਪ੍ਰੈਸ਼ਨ ਆਫ ਇੰਟਰੱਸਟ ਯਾਨੀ ਕਿ ਦਿਲਚਸਪੀ ਪੱਤਰ ਸੌਪਿਆ ਸੀ ਹੁਣ ਉਹ ਹੱਥ 'ਤੇ ਹੱਥ ਰੱਖ ਕੇ ਬੈਠੇ ਹਨ। ਇਸ ਕਾਰਨ ਏਅਰਲਾਈਨ ਕੰਪਨੀ ਦੇ ਜਲਦੀ ਹੀ ਰਿਵਾਇਵਲ ਦੀ ਉਮੀਦ ਟੁੱਟ ਗਈ ਹੈ। ਕੰਪਨੀ ਲਈ ਆਖਰੀ ਬੋਲੀ ਸੌਪਣ ਦੀ ਡੈਡਲਾਈਨ 'ਚ ਸਿਰਫ 10 ਦਿਨ ਬਚੇ ਹਨ। ਕੰਪਨੀ ਲਈ ਚਾਰ ਯੋਗ ਨਿਵੇਸ਼ਕਾਂ ਵਿਚੋਂ ਤਿੰਨ ਯਾਨੀ ਏਤਿਹਾਦ ਏਅਰਵੇਜ਼, ਟੀ.ਪੀ.ਜੀ. ਕੈਪੀਟਲ ਅਤੇ ਇੰਡੀਗੋ ਪਾਰਟਨਰਸ ਨੇ ਹੁਣ ਤੱਕ ਨਾਨ ਡਿਸਕਲੋਜ਼ਰ ਐਗਰੀਮੈਂਟ ਸਾਈਨ ਨਹੀਂ ਕੀਤੇ ਹਨ।
ਇਸ ਐਗਰੀਮੈਂਟ 'ਤੇ ਸਾਈਨ ਕਰਨ ਤੋਂ ਬਾਅਦ ਹੀ ਨਿਵੇਸ਼ਕਾਂ ਨੂੰ ਕੰਪਨੀ ਦੇ ਵਹੀ-ਖਾਤੇ ਦੇਖਣ ਦਿੱਤੇ ਜਾਣਗੇ। ਨੈਸ਼ਨਲ ਇਨਵੈਸਟਮੈਂਟ ਐਂਡ ਇਨਫਰਾਸਟਰੱਕਚਰ ਫੰਡ(0000) ਨੂੰ ਛੱਡ ਕੇ ਕਿਸੇ ਵੀ ਨਿਵੇਸ਼ਕ ਨੇ ਡਾਟਾ ਰੂਮ 'ਚ ਆਪਣੀ ਟੀਮ ਨਹੀਂ ਭੇਜੀ ਹੈ ਜਿਥੇ ਸੰਭਾਵੀ ਨਿਵੇਸ਼ਕਾਂ ਨੂੰ ਜੈੱਟ ਦੇ ਵਹੀਖਾਤੇ ਅਤੇ ਜ਼ਰੂਰੀ ਦਸਤਾਵੇਜ਼ ਦੀ ਪੜਤਾਲ ਕਰਨੀ ਸੀ। ਉਨ੍ਹਾਂ ਦੇ ਕੋਲ 10 ਮਈ ਤੱਕ ਕੰਪਨੀ ਲਈ ਆਖਰੀ ਬੋਲੀ ਸੌਂਪਣ ਦਾ ਸਮਾਂ ਹੈ।
ਇਨ੍ਹਾਂ ਕਾਰਨਾਂ ਘੱਟ ਹੋ ਰਹੀ ਦਿਲਚਸਪੀ
ਸਰਕਾਰ ਵਲੋਂ ਜੈੱਟ ਦੇ ਪਲੇਨ ਅਤੇ ਸਲਾਟ ਦੂਜੀਆਂ ਕੰਪਨੀਆਂ ਨੂੰ ਦੇਣ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ ਨਿਵੇਸ਼ਕਾਂ 'ਚ ਦਿਲਚਸਪੀ ਘਟੀ ਹੈ। ਕੇਂਦਰ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਵੀ ਹੋ ਰਹੀ ਹੈ। ਦੂਜੇ ਪਾਸੇ ਜੈੱਟ ਨੂੰ ਖਰੀਦਣ ਲਈ ਸੰਭਾਵੀ ਨਿਵੇਸ਼ਕਾਂ ਵਲੋਂ ਮੁਸ਼ਕਲ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਬੈਂਕਾਂ ਨੂੰ ਕੰਪਨੀ ਦਾ 80 ਫੀਸਦੀ ਕਰਜ਼ਾ ਮੁਆਫ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੀਜ਼ਿੰਗ ਕਾਨਟ੍ਰੈਕਸਟਸ ਦੀਆਂ ਸ਼ਰਤਾਂ ਵਿਚ ਬਦਲਾਅ ਦੀ ਗੱਲ ਵੀ ਕਹੀ ਹੈ। ਲਗਦਾ ਹੈ ਇਨ੍ਹਾਂ ਵਿਚੋਂ ਉਨ੍ਹਾਂ ਦੀ ਕੋਈ ਗੱਲ ਨਹੀਂ ਮੰਨੀ ਗਈ।
ਵੱਡੇ ਕਾਰੋਬਾਰੀਆਂ ਨੂੰ ਨਿਵੇਸ਼ ਦੀ ਅਪੀਲ
ਜੈੱਟ ਦਾ ਮੈਨੇਜਮੈਂਟ ਦੇਸ਼ ਦੇ ਵੱਡੇ ਕਾਰੋਬਾਰੀਆਂ ਨੂੰ ਮਿਲ ਕੇ ਨਿਵੇਸ਼ ਕਰਨ ਦੀ ਅਪੀਲ ਕਰ ਰਿਹਾ ਹੈ। ਦੋ ਸੂਤਰਾਂ ਨੇ ਦੱਸਿਆ ਕਿ ਇਹ ਉਨ੍ਹਾਂ ਵਲੋਂ ਕੰਪਨੀ ਨੂੰ ਬਚਾਉਣ ਦੀ ਆਖਰੀ ਕੋਸ਼ਿਸ਼ ਹੈ। ਪਿਛਲੇ ਦੋ ਹਫਤਿਆਂ 'ਚ ਜੈੱਟ ਦੇ ਸੀ.ਈ.ਓ. ਵਿਨੇ ਦੂਬੇ, ਫਾਇਨਾਂਸ ਚੀਫ ਅਤੇ ਚੀਫ ਸਟ੍ਰੈਟੇਜੀ ਅਫਸਰ ਰਾਜੇਸ਼ ਪ੍ਰਸਾਦ ਨੇ ਮਹਿੰਦਰਾ, ਅਡਾਣੀ ਟਾਟਾ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸੀਨੀਅਰ ਐਗਜ਼ੀਕਿਊਟਿਵ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਜੈੱਟ ਦਾ ਕੰਮਕਾਜ 50 ਪਲੇਨ ਨਾਲ ਫਿਰ ਤੋਂ ਸ਼ੁਰੂ ਕਰਨ ਦਾ ਪਲਾਨ ਤਿਆਰ ਕੀਤਾ ਹੈ। ਦੋਵਾਂ ਸੂਤਰਾਂ ਨੇ ਦੱਸਿਆ ਕਿ ਪਲਾਨ ਦਾ ਕਿਸੇ ਵੀ ਕਾਰੋਬਾਰੀ ਨੇ ਕੋਈ ਪਾਜ਼ਟਿਵ ਰਿਸਪਾਂਸ ਨਹੀਂ ਦਿੱਤਾ।
ਅਪ੍ਰੈਲ 'ਚ ਅਸ਼ੋਕ ਲੇਲੈਂਡ ਦੀ ਵਿਕਰੀ 7 ਫੀਸਦੀ ਵਧੀ
NEXT STORY