ਨਵੀਂ ਦਿੱਲੀ — ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਨੇ ਵੱਡਾ ਫੈਸਲਾ ਲਿਆ ਹੈ। ਕੋਰਟ ਨੇ ਕਿਹਾ ਹੈ ਕਿ ਜੈੱਟ ਏਅਰਵੇਜ਼ ਦੇ ਯਾਤਰੀਆਂ ਲਈ ਉਡਾਣ ਦੀ ਵਿਵਸਥਾ ਅਤੇ ਰਿਫੰਡ ਸੰਬੰਧੀ ਪਟੀਸ਼ਨ 'ਤੇ ਅਗਲੇ ਹਫਤੇ ਸੁਣਵਾਈ ਕਰੇਗਾ। ਪਟੀਸ਼ਨ
'ਚ ਐਵੀਏਸ਼ਨ ਵਿਭਾਗ ਦੇ ਡਾਇਰੈਕਟਰ ਜਨਰਲ(ਡੀਜੀਸੀਏ) ਨੂੰ ਜੈੱਟ ਏਅਰਵੇਜ਼ 'ਚ ਟਿਕਟ ਬੁੱਕ ਕਰਵਾਉਣ ਵਾਲੇ ਯਾਤਰੀਆਂ ਲਈ ਰਿਫੰਡ ਅਤੇ ਵਿਕਲਪਿਕ ਯਾਤਰਾ ਦੀ ਵਿਵਸਥਾ ਯਕੀਨੀ ਬਣਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।
ਪਿਛਲੇ ਹਫਤੇ 'ਚ ਜੈੱਟ ਏਅਰਵੇਜ਼ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਸੀ। ਪਰ ਮੁੱਖ ਜਸਟਿਸ ਰਾਜਿੰਦਰ ਮੇਨਨ ਅਤੇ ਜਸਟਿਸ ਏ.ਜੇ. ਭੰਭਾਨੀ ਦੀ ਬੈਂਚ ਨੇ ਕਿਹਾ ਹੈ ਕਿ ਇਹ ਪਟੀਸ਼ਨ ਸਿਰਫ ਪ੍ਰਚਾਰ ਲਈ ਦਾਖਲ ਕੀਤੀ ਗਈ ਹੈ। ਇਸ 'ਤੇ ਇਕ ਮਈ ਨੂੰ ਸੁਣਵਾਈ ਹੋਵੇਗੀ। ਬੈਂਚ ਦਾ ਕਹਿਣਾ ਹੈ ਕਿ ਪਟੀਸ਼ਨ ਅਦਾਲਤ ਵਿਚ ਸੁਣਵਾਈ ਲਈ ਆਉਣ ਤੋਂ ਪਹਿਲਾਂ ਮੀਡੀਆ ਦੀਆਂ ਸੁਰਖੀਆਂ 'ਚ ਸੀ। ਇਹ ਪਟੀਸ਼ਨ ਸਮਾਜਿਕ ਕਾਰਜਕਰਤਾ ਬਿਜਾਨ ਕੁਮਾਰ ਮਿਸ਼ਰ ਨੇ ਦਾਇਰ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਜੈੱਟ ਏਅਰਵੇਜ਼ ਦੇ ਅਚਾਨਕ ਹਵਾਈ ਸੇਵਾਵਾਂ ਬੰਦ ਕਰਨ ਨਾਲ ਯਾਤਰੀਆਂ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਹੈ। ਯਾਤਰੀਆਂ ਨੂੰ ਇਸ ਬਾਰੇ 'ਚ ਪਹਿਲਾਂ ਤੋਂ ਸੂਚਿਤ ਨਹੀਂ ਕੀਤਾ ਗਿਆ ਸੀ।
ਭਗੌੜਾ ਘੋਸ਼ਿਤ ਕਰਨਾ ਮੌਤ ਦੀ ਸਜ਼ਾ ਵਰਗਾ : ਵਿਜੇ ਮਾਲਿਆ
NEXT STORY