ਨਵੀਂ ਦਿੱਲੀ (ਯੂ. ਐੱਨ. ਆਈ.)-ਜੈੱਟ ਏਅਰਵੇਜ਼ ਦੀ ਮੁੰਬਈ ਅਤੇ ਲੰਡਨ ਦਰਮਿਆਨ ਨਵੀਂ ਸਿੱਧੀ ਉਡਾਣ 29 ਅਕਤੂਬਰ ਤੋਂ ਸ਼ੁਰੂ ਹੋਵੇਗੀ। ਏਅਰਲਾਈਨ ਨੇ ਅੱਜ ਦੱਸਿਆ ਕਿ ਉਡਾਣ ਨੰਬਰ 9 ਡਬਲਿਊ 116 ਐਤਵਾਰ ਸਵੇਰੇ 9.25 ਵਜੇ ਮੁੰਬਈ ਤੋਂ ਰਵਾਨਾ ਹੋਵੇਗੀ ਅਤੇ ਸਥਾਨਕ ਸਮੇਂ ਅਨੁਸਾਰ ਦੁਪਹਿਰ ਬਾਅਦ 1.55 ਵਜੇ ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਪੁੱਜੇਗੀ। ਇਸ ਰਸਤੇ 'ਤੇ ਇਹ ਉਸ ਦੀ ਤੀਜੀ ਸਿੱਧੀ ਉਡਾਣ ਹੈ। ਉਸ ਨੇ ਦੱਸਿਆ ਕਿ ਨਵੀਂ ਉਡਾਣ ਲਈ ਬੋਇੰਗ 777-300 ਈ. ਆਰ. ਜਹਾਜ਼ਾਂ ਦਾ ਸੰਚਾਲਨ ਹੋਵੇਗਾ। ਵਾਪਸੀ 'ਚ ਦੁਪਹਿਰ ਬਾਅਦ 3.55 ਵਜੇ ਲੰਡਨ ਤੋਂ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 6.20 ਵਜੇ ਜਹਾਜ਼ ਮੁੰਬਈ ਪਹੁੰਚੇਗਾ।
ਐੱਨ.ਪੀ.ਏ. ਦੀ ਪਛਾਣ ਕਰਨ 'ਚ ਲਾਪ੍ਰਵਾਹ ਰਿਹਾ ਹੈ ਐਕਸਿਸ ਬੈਂਕ : ਮੂਡੀਜ਼
NEXT STORY