ਮੁੰਬਈ (ਭਾਸ਼ਾ) - ਅਡਾਣੀ ਸਮੂਹ-ਏ. ਏ. ਆਈ. ਦੀ ਮਾਲਕੀ ਵਾਲਾ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ 20 ਨਵੰਬਰ ਨੂੰ 6 ਘੰਟਿਆਂ ਲਈ ਉਡਾਣ ਸੰਚਾਲਨ ਲਈ ਬੰਦ ਰਹੇਗਾ। ਮਾਨਸੂਨ ਤੋਂ ਬਾਅਦ ਰਨ-ਵੇਅ ਦੇ ਵਿਆਪਕ ਪੱਧਰ ਦੇ ਰੱਖ-ਰਖਾਅ ਲਈ ਇਹ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ :     ਸਾਲ 2026 'ਚ ਸੋਨਾ ਬਣਾਏਗਾ ਕਈ ਨਵੇਂ ਰਿਕਾਰਡ, ਇਸ ਪੱਧਰ 'ਤੇ ਪਹੁੰਚ ਜਾਣਗੀਆਂ ਕੀਮਤਾਂ
ਇਹ ਵੀ ਪੜ੍ਹੋ :    ICICI, HDFC, SBI, PNB ਤੇ Axis Bank ਖ਼ਾਤਾਧਾਰਕਾਂ ਲਈ ਮਹੱਤਵਪੂਰਨ ਖ਼ਬਰ, ਹੋਇਆ ਵੱਡਾ ਬਦਲਾਅ
ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ (ਐੱਮ. ਆਈ. ਏ. ਐੱਲ.) ਨੇ ਕਿਹਾ ਕਿ ਰਨ-ਵੇਅ ਨੂੰ ਬੰਦ ਕਰਨ ਦਾ ਫ਼ੈਸਲਾ ਲਗਾਤਾਰ ਸੁਰੱਖਿਆ, ਭਰੋਸੇਯੋਗਤਾ ਅਤੇ ਗਲੋਬਲ ਹਵਾਬਾਜ਼ੀ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ। ਨਿੱਜੀ ਹਵਾਈ ਅੱਡਾ ਸੰਚਾਲਕ ਨੇ ਕਿਹਾ ਕਿ ਵਿਆਪਕ, ਸਾਲਾਨਾ ਮਾਨਸੂਨ ਤੋਂ ਬਾਅਦ ਰੱਖ-ਰਖਾਅ ਯੋਜਨਾ ਦੇ ਤਹਿਤ ਦੋਵੇਂ ਕ੍ਰਾਸ ਰਨ-ਵੇਅ (09/27 ਅਤੇ 14/32) 20 ਨਵੰਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਅਸਥਾਈ ਤੌਰ ’ਤੇ ਬੰਦ ਰਹਿਣਗੇ। ਹਵਾਈ ਅੱਡੇ ਦੇ ਸੰਚਾਲਕ ਨੇ ਕਿਹਾ ਕਿ ਰੱਖ-ਰਖਾਅ ’ਚ ਵਿਸਥਾਰਤ ਨਿਰੀਖਣ, ਸਤ੍ਹਾ ਦੀ ਮੁਰੰਮਤ ਅਤੇ ਰਨ-ਵੇਅ ’ਤੇ ਰੌਸ਼ਨੀ ਦੀ ਵਿਵਸਥਾ, ਚਿੰਨ੍ਹਾਂ ਅਤੇ ਪਾਣੀ ਨਿਕਾਸੀ ਪ੍ਰਣਾਲੀਆਂ ਦਾ ਤਕਨੀਕੀ ਮੁਲਾਂਕਣ ਸ਼ਾਮਲ ਹੋਵੇਗਾ।
ਇਹ ਵੀ ਪੜ੍ਹੋ :   ਭਾਰਤ ਦੇ 4 ਸਭ ਤੋਂ ਵੱਡੇ ਬੈਂਕ ਹੋਣ ਵਾਲੇ ਹਨ ਬੰਦ, ਬਚਣਗੇ ਸਿਰਫ਼ ਇਹ ਸਰਕਾਰੀ Bank
ਇਹ ਵੀ ਪੜ੍ਹੋ :    ਵੱਡਾ ਝਟਕਾ! ਹੁਣ Gold 'ਤੇ ਨਹੀਂ ਮਿਲੇਗੀ ਇਹ ਟੈਕਸ ਛੋਟ, ਅੱਜ ਤੋਂ ਲਾਗੂ ਹੋਏ ਨਵੇਂ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 
 
ED ਦੀ ਚਾਰਜਸ਼ੀਟ ’ਚ ਅਨਿਲ ਅੰਬਾਨੀ ਦੀਆਂ ਕੰਪਨੀਆਂ ’ਤੇ 13,600 ਕਰੋੜ ਦੇ ਫੰਡ ਡਾਇਵਰਜ਼ਨ ਦਾ ਦੋਸ਼
NEXT STORY