ਨਵੀਂ ਦਿੱਲੀ— ਪ੍ਰਾਈਵੇਟ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਨੇ ਆਪਣੇ ਵੱਖ-ਵੱਖ ਸਟਾਫ ਦੀ ਤਨਖਾਹ 'ਚ 25 ਫੀਸਦੀ ਤਕ ਦੀ ਕਟੌਤੀ ਕਰਨ ਦੀ ਯੋਜਨਾ ਰੱਦ ਕਰ ਦਿੱਤੀ ਹੈ। ਪਾਇਲਟ ਅਤੇ ਕਮਾਂਡਰ ਸਮੇਤ ਕੰਪਨੀ ਦੇ ਕਰਮਚਾਰੀਆਂ ਨੇ ਤਨਖਾਹ 'ਚ ਕਟੌਤੀ ਦਾ ਵਿਰੋਧ ਕੀਤਾ ਸੀ। ਜੈੱਟ ਏਅਰਵੇਜ਼ ਦੇ ਚੇਅਰਮੈਨ ਅਤੇ ਸੰਸਥਾਪਕ ਨਰੇਸ਼ ਗੋਇਲ ਨੇ ਕਰਮਚਾਰੀਆਂ ਨੂੰ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਜੁਲਾਈ ਲਈ ਕਰਮਚਾਰੀਆਂ ਦੀ ਤਨਖਾਹ ਵੀ ਸ਼ੁੱਕਰਵਾਰ ਨੂੰ ਦੇ ਦਿੱਤੀ।
ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਤਨਖਾਹ ਨੂੰ ਪਹਿਲਾਂ ਰੋਕ ਦਿੱਤਾ ਗਿਆ ਸੀ ਕਿਉਂਕਿ ਕੰਪਨੀ ਇਸ 'ਚ ਕਟੌਤੀ ਕਰਨ ਲਈ ਕਰਮਚਾਰੀਆਂ ਨੂੰ ਮਨਾਉਣ 'ਚ ਲੱਗੀ ਸੀ ਪਰ ਹੁਣ ਪੂਰੀ ਤਨਖਾਹ ਦਿੱਤੀ ਗਈ ਹੈ। ਜੈੱਟ ਏਅਰਵੇਜ਼ ਦੇ ਉੱਚ ਪ੍ਰਬੰਧਨ ਦੀ ਤਨਖਾਹ 'ਚ ਪਹਿਲਾਂ ਹੀ ਕਮੀ ਕੀਤੀ ਜਾ ਚੁੱਕੀ ਹੈ। ਏਅਰਲਾਈਨ ਦੇ ਸੂਤਰਾਂ ਮੁਤਾਬਕ ਮੀਡੀਆ 'ਚ ਤਨਖਾਹਾਂ 'ਚ ਕਟੌਤੀ ਨੂੰ ਲੈ ਕੇ ਆਈਆਂ ਰਿਪੋਰਟਾਂ ਨਾਲ ਚਰਿਤਰ ਨੂੰ ਹੋਏ ਨੁਕਸਾਨ ਨੂੰ ਘਟ ਕਰਨ ਲਈ ਗੋਇਲ ਨੇ ਕਰਮਚਾਰੀਆਂ ਦੀ ਮਦਦ ਵੀ ਮੰਗੀ ਹੈ। ਗੋਇਲ ਨੇ ਕਰਮਚਾਰੀਆਂ ਨੂੰ ਯਕੀਨ ਦਿਵਾਇਆ ਕਿ ਕੰਪਨੀ ਗ੍ਰੋਥ ਦੇ ਰਸਤੇ 'ਤੇ ਅੱਗੇ ਵਧਣ ਲਈ ਚੰਗੀ ਸਥਿਤੀ 'ਚ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਖਬਰਾਂ ਸਨ ਕਿ ਜੈੱਟ ਏਅਰਵੇਜ਼ ਨੇ ਕਰਮਚਾਰੀਆਂ ਦੀ ਤਨਖਾਹ 'ਚ 5 ਤੋਂ ਲੈ ਕੇ 25 ਫੀਸਦੀ ਤਕ ਦੀ ਕਮੀ ਕਰਨ ਦੀ ਯੋਜਨਾ ਬਣਾਈ ਹੈ। ਇਸ ਕਦਮ ਦਾ ਮਕਸਦ ਖਰਚ ਨੂੰ ਘਟ ਕਰਨਾ ਦੱਸਿਆ ਜਾ ਰਿਹਾ ਸੀ।
ਭਾਰਤ 'ਚ ਘਟ ਰਿਹੈ Apple ਦਾ ਦਬਦਬਾ, ਵਨਪਲਸ ਨੇ ਮਾਰੀ ਬਾਜ਼ੀ
NEXT STORY