ਨਵੀਂ ਦਿੱਲੀ— ਸਰਕਾਰ ਵੱਲੋਂ ਬਜਟ 'ਚ ਸੋਨੇ ਅਤੇ ਹੋਰ ਕੀਮਤਾਂ 'ਤੇ ਵਧਾਈ ਗਈ ਦਰਾਮਦ ਡਿਊਟੀ ਕਾਰਨ ਰਤਨ ਤੇ ਗਹਿਣਾ ਬਰਾਮਦਕਾਰਾਂ 'ਚ ਭਾਰੀ ਨਿਰਾਸ਼ਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਕਾਰੋਬਾਰ ਗੁਆਂਢੀ ਦੇਸ਼ਾਂ 'ਚ ਸ਼ਿਫਟ ਹੋ ਸਕਦਾ ਹੈ।
ਰਤਨ ਤੇ ਗਹਿਣਾ ਬਰਾਮਦ ਪ੍ਰਮੋਸ਼ਨ ਪ੍ਰੀਸ਼ਦ (GJEPC) ਦਾ ਕਹਿਣਾ ਹੈ ਕਿ ਸੋਨਾ, ਚਾਂਦੀ ਤੇ ਹੋਰ ਕੀਮਤੀ ਧਾਤਾਂ 'ਤੇ ਦਰਾਮਦ ਡਿਊਟੀ ਵਧਣ ਕਾਰਨ ਇੰਡਸਟਰੀ ਹੱਥ ਭਾਰੀ ਨਿਰਾਸ਼ਾ ਲੱਗੀ ਹੈ। ਪ੍ਰੀਸ਼ਦ ਮੁਖੀ ਪ੍ਰਮੋਦ ਅਗਰਵਾਲ ਨੇ ਕਿਹਾ ਕਿ ਬਰਾਮਦ 'ਚ ਗਿਰਾਵਟ ਤੇ ਨੌਕਰੀਆਂ 'ਚ ਕਮੀ ਕਾਰਨ ਇਹ ਖੇਤਰ ਪਹਿਲਾਂ ਹੀ ਬਹੁਤ ਮੁਸ਼ਕਲ ਦੌਰ 'ਚੋਂ ਲੰਘ ਰਿਹਾ ਹੈ।
ਉਦਯੋਗ ਮਾਹਰਾਂ ਮੁਤਾਬਕ, ਇਸ ਫੈਸਲੇ ਨਾਲ ਦੇਸ਼ 'ਚ ਸੋਨੇ ਦੀ ਤਸਕਰੀ 'ਚ ਵਾਧਾ ਹੋ ਸਕਦਾ ਹੈ। ਬਜਟ 'ਚ ਸਰਕਾਰ ਨੇ ਸੋਨੇ ਤੇ ਹੋਰ ਕੀਮਤੀ ਧਾਤਾਂ 'ਤੇ ਦਰਾਮਦ ਡਿਊਟੀ 10 ਤੋਂ ਵਧਾ ਕੇ 12.5 ਫੀਸਦੀ ਕਰ ਦਿੱਤੀ ਹੈ। ਪ੍ਰਮੋਦ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਨੂੰ ਡਿਊਟੀ ਘਟਾਉਣ ਦੀ ਅਪੀਲ ਕੀਤੀ ਸੀ ਕਿਉਂਕਿ ਇਹ ਖੇਤਰ ਲਈ ਮਹੱਤਵਪੂਰਨ ਕੱਚਾ ਮਾਲ ਹੈ। ਰਤਨ ਤੇ ਗਹਿਣਾ ਇੰਡਸਟਰੀ ਨੇ ਚਿੰਤਾ ਜਤਾਈ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਗੁਆਂਢੀ ਮੁਲਕਾਂ 'ਚ ਵਪਾਰ ਵਧੇਗਾ ਕਿਉਂਕਿ ਵਿਦੇਸ਼ੀ ਸੈਲਾਨੀ ਇੱਥੋਂ ਗਹਿਣੇ ਖਰੀਦਣਾ ਬੰਦ ਕਰ ਦੇਣਗੇ, ਜਿਸ ਦਾ ਫਾਇਦਾ ਚੀਨ ਤੇ ਵਿਅਤਨਾਮ ਵਰਗੇ ਮੁਲਕਾਂ ਨੂੰ ਮਿਲੇਗਾ। ਗੋਲਡ ਇੰਡਸਟਰੀ ਨੇ ਸਰਕਾਰ ਨੂੰ ਦਰਾਮਦ ਡਿਊਟੀ 'ਤੇ ਦੁਬਾਰਾ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ।
ਵਿੱਤ ਮੰਤਰੀ ਨੇ ਚੌਕੇ-ਛੱਕਿਆਂ ਦੀ ਥਾਂ ਲਿਆ ਸਿੰਗਲ - ਆਨੰਦ ਮਹਿੰਦਰਾ
NEXT STORY