ਅਬੋਹਰ (ਸੁਨੀਲ ਨਾਗਪਾਲ): ਹਰਿਆਣਾ ਦੇ ਜੀਂਦ ਵਿਚ ਚੋਣ ਡਿਊਟੀ ਨਿਭਾਅ ਕੇ ਪਰਤ ਰਹੇ ਸੰਤ ਨਗਰੀ ਵਾਸੀ ਅਤੇ GRP ਅਬੋਹਰ ਵਿਚ ਤਾਇਨਾਤ ਹੋਮਗਾਰਡ ਦੀ ਬਠਿੰਡਾ ਨੇੜੇ ਅਚਾਨਕ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ। ਬੀਤੀ ਦੇਰ ਸ਼ਾਮ ਨੂੰ ਉਸ ਦੀ ਮ੍ਰਿਤਕ ਦੇਹ ਅਬੋਹਰ ਪਹੁੰਚੀ ਜਿਸ ਤੋਂ ਬਾਅਦ ਉਨ੍ਹਾਂ ਦਾ ਪੂਰੇ ਸਨਮਾਨ ਦੇ ਨਾਲ ਮੁੱਖ ਸ਼ਿਵਪੁਰੀ ਵਿਚ ਸਸਕਾਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ 53 ਸਾਲਾ ਵਿਨੋਦ ਕੁਮਾਰ ਦੀ ਹਰਿਆਣਾ ਵਿਚ ਚੋਣ ਡਿਊਟੀ ਲਗਾਈ ਗਈ ਸੀ। ਚੋਣ ਡਿਊਟੀ ਤੋਂ ਬਾਅਦ ਸੋਮਵਾਰ ਨੂੰ ਜਦੋਂ ਉਹ ਵਾਪਸ ਅਬੋਹਰ ਆ ਰਿਹਾ ਸੀ ਤਾਂ ਰਸਤੇ ਵਿਚ ਅਚਾਨਕ ਤਬੀਅਤ ਵਿਗੜਣ ਕਾਰਨ ਉਸ ਨੂੰ ਤੁਰੰਤ ਬਠਿੰਡਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਦਰਦਨਾਕ ਘਟਨਾ! 5ਵੀਂ ਦੀ ਵਿਦਿਆਰਥਣ ਨੇ ਜੋ ਕੀਤਾ ਜਾਣ ਰਹਿ ਜਾਓਗੇ ਦੰਗ
ਸੂਚਨਾ ਮਿਲਦਿਆਂ ਹੀ ਵਿਨੋਦ ਦੇ ਪਰਿਵਾਰਕ ਮੈਂਬਰ ਤੇ ਜੀ.ਆਰ.ਪੀ. ਪੁਲਸ ਉੱਥੇ ਪਹੁੰਚੀ। ਮ੍ਰਿਤਕ 2 ਮੁੰਡਿਆਂ ਤੇ 1 ਧੀ ਦਾ ਪਿਤਾ ਸੀ। ਦੇਰ ਸ਼ਾਮ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੂਰੇ ਸਨਮਾਨ ਦੇ ਨਾਲ ਅਬੋਹਰ ਲਿਆਂਦਾ ਗਿਆ। ਇੰਦਰਾ ਨਗਰੀ ਸਥਿਤ ਸ਼ਿਵਪੁਰੀ ਵਿਚ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਪੰਜਾਬ ਪੁਲਸ ਦੀ ਟੁੱਕੜੀ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਇਸ ਦੌਰਾਨ ਫਿਰੋਜ਼ਪੁਰ ਦੇ ਕਮਾਂਡੈਂਟ ਰਜਿੰਦਰ ਕਿਸ਼ਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ ਜਿਨ੍ਹਾਂ ਨੇ ਵਿਨੋਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉੱਥੇ ਹੀ ਵਿਨੋਦ ਕੁਮਾਰ ਦੇ ਪਰਿਵਾਰ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਚੋਣ ਕਮਿਸ਼ਨ ਤੋਂ ਡਿਊਟੀ ਦੌਰਾਨ ਹੋਈ ਮੌਤ ਕਾਰਨ ਮੁਆਵਜ਼ਾ ਦਵਾਉਣ ਦੀ ਮੰਗ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੇ ਪਾਈ ਵੋਟ, ਚੋਣ ਅਧਿਕਾਰੀ ਦੀ ਅਗਵਾਈ ਹੇਠ ਕਰਵਾਈ ਵੋਟਿੰਗ
NEXT STORY