ਨਵੀਂ ਦਿੱਲੀ— ਰਿਲਾਇੰਸ ਜਿਓ ਦੀ ਚੁਣੌਤੀ ਨਾਲ ਨਜਿੱਠਣ ਲਈ ਭਾਰਤੀ ਏਅਰਟੈੱਲ ਨੇ ਅੱਜ ਹਰੇਕ ਪੋਸਟਪੇਡ ਬ੍ਰਾਡਬੈਂਡ ਜਾਂ ਡੀ. ਟੀ. ਐੱਚ ਗਾਹਕ ਨੂੰ 5-ਜੀਬੀ ਵਾਧੂ ਡਾਟਾ ਦੀ ਪੇਸ਼ਕਸ਼ ਕੀਤੀ ਹੈ।
ਭਾਰਤੀ ਏਅਰਟੈੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਹੇਂਮਤ ਕੁਮਾਰ ਗੁਰਸਵਾਮੀ ਨੇ ਬਿਆਨ 'ਚ ਕਿਹਾ, 'ਇਹ ਸਾਡੇ ਵੱਲੋਂ ਸਾਨੂੰ ਸੇਵਾ ਦਾ ਮੌਕਾ ਦੇਣ ਵਾਲੇ ਬ੍ਰਾਡਬੈਂਡ ਗਾਹਕਾਂ ਨੂੰ ਇਕ ਛੋਟਾ ਜਿਹਾ ਇਨਾਮ ਹੈ। ਲੈਂਡਲਾਈਨ 'ਤੇ ਅਸੀਮਤ ਮੁਫਤ ਕਾਲ ਦੀ ਸੁਵਿਧਾ ਦੇ ਇਲਾਵਾ ਸਾਡੇ ਏਅਰਟੈੱਲ ਬ੍ਰਾਡਬੈਂਡ ਦੇ ਗਾਹਕ ਮੁਫਤ ਵਾਧੂ ਡਾਟਾ ਦਾ ਲਾਭ ਉਠਾ ਸਕਦੇ ਹਨ।'
ਏਅਰਟੈੱਲ ਨੇ 'ਮਾਈਹੋਮ ਰਿਵਾਰਡਜ਼ ਸਕੀਮ' ਤਹਿਤ ਆਪਣੇ ਸਾਰੇ ਬ੍ਰਾਡਬੈਂਡ ਵਾਲੇ ਘਰਾਂ ਨੂੰ ਏਅਰਟੈੱਲ ਪੋਸਟਪੇਡ ਜਾਂ ਡਿਜ਼ੀਟਲ ਟੀਵੀ ਦੇ ਕੁਨੈਕਸ਼ਨ ਲਈ 5-ਜੀਬੀ ਵਾਧੂ ਡਾਟਾ ਦੀ ਪੇਸ਼ਕਸ਼ ਕੀਤੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਤੁਹਾਡੇ ਕੋਲ ਜਿੰਨੇ ਵਾਧੂ ਕੁਨੈਕਸ਼ਨ ਹੋਣਗੇ ਓਨਾ ਜ਼ਿਆਦਾ ਮੁਫਤ ਡਾਟਾ ਤੁਹਾਨੂੰ ਮਿਲੇਗਾ।
ਇਸ 'ਚ ਕਿਹਾ ਗਿਆ ਹੈ ਕਿ ਜੇਕਰ ਏਅਰਟੈੱਲ ਬ੍ਰਾਡਬੈਂਡ ਵਾਲੇ ਘਰ 'ਚ 2 ਏਅਰਟੈੱਲ ਪੋਸਟਪੇਡ ਮੋਬਾਇਲ ਅਤੇ ਇਕ ਏਅਰਟੈੱਲ ਡਿਜ਼ੀਟਲ ਟੀਵੀ ਕੁਨੈਕਸ਼ਨ ਹੈ ਤਾਂ ਹਰ ਮਹੀਨੇ 15-ਜੀਬੀ ਵਾਧੂ ਡਾਟਾ ਤੁਹਾਨੂੰ ਬ੍ਰਾਡਬੈਂਡ ਖਾਤੇ 'ਚ ਦਿੱਤਾ ਜਾਵੇਗਾ।
ਪੰਜਾਬ ਮੰਤਰੀ ਮੰਡਲ ਨੇ ਲਏ ਕਈ ਵੱਡੇ ਫੈਸਲੇ, 200 ਯੂਨਿਟ ਮੁਫਤ ਬਿਜਲੀ ਦੇਣ ਨੂੰ ਵੀ ਮਨਜ਼ੂਰੀ
NEXT STORY