ਨਵੀਂ ਦਿੱਲੀ : ਦੀਵਾਲੀ ਤੋਂ ਪਹਿਲਾਂ ਜੀਓ ਨੇ 'ਮੇਕਿੰਗ ਆਫ ਜਿਓਫੋਨ ਨੈਕਸਟ' ਫਿਲਮ ਰਿਲੀਜ਼ ਕੀਤੀ ਹੈ। ਇਸ ਵੀਡੀਓ ਦਾ ਮਕਸਦ JioPhone ਨੈਕਸਟ ਦੇ ਲਾਂਚ ਦੇ ਪਿੱਛੇ ਵਿਜ਼ਨ ਅਤੇ ਆਈਡਿਆ ਬਾਰੇ ਸਮਝਾਉਣਾ ਹੈ। ਹਾਲਾਂਕਿ ਇਹ ਨਵਾਂ ਫ਼ੋਨ ਭਾਰਤ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਗਿਆ ਹੈ, ਪਰ ਇਹ ਪਹਿਲਾਂ ਹੀ ਅੰਤਰਰਾਸ਼ਟਰੀ ਪੱਧਰ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਚੁੱਕਾ ਹੈ।
5 ਸਾਲਾਂ ਦੇ ਥੋੜੇ ਸਮੇਂ ਵਿੱਚ, ਜੀਓ ਭਾਰਤੀਆਂ ਦੀ ਜ਼ੁਬਾਨ 'ਤੇ ਚੜ੍ਹ ਗਿਆ ਹੈ। ਜੀਓ ਨੇ ਭੂਗੋਲਿਕ, ਆਰਥਿਕ ਅਤੇ ਸਮਾਜਿਕ ਜੀਵਨ ਦੇ ਹਰ ਖੇਤਰ ਦੇ ਲੋਕਾਂ ਨੂੰ ਛੂਹਿਆ ਹੈ। ਦੇਸ਼ ਵਿੱਚ ਅੱਜ ਇਸ ਦੇ 43 ਕਰੋੜ ਤੋਂ ਵੱਧ ਉਪਭੋਗਤਾ ਹਨ। ਭਾਰਤ ਦੇ ਹਰ ਘਰ ਤੱਕ ਡਿਜੀਟਲ ਕਨੈਕਟੀਵਿਟੀ ਪਹੁੰਚੇ, ਇਸ ਟੀਚੇ ਨੂੰ ਪ੍ਰਾਪਤ ਕਰਨ ਲਈ, ਰਿਲਾਇੰਸ ਜੀਓ ਨੇ ਇੱਕ ਫੈਸਲਾਕੁੰਨ ਕਦਮ ਚੁੱਕਣ ਦੀ ਯੋਜਨਾ ਬਣਾਈ ਅਤੇ ਉਸ ਠੋਸ ਪਹਿਲ ਦਾ ਨਤੀਜਾ ਜੀਓਫੋਨ ਨੈਕਸਟ ਹੈ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਖਰੀਦੋ ਬਜ਼ਾਰ ਨਾਲੋਂ ਸਸਤਾ ਗੋਲਡ, ਜਾਣੋ ਕਿੰਨੇ ਰੁਪਏ 'ਚ ਮਿਲੇਗਾ ਸਾਵਰੇਨ ਗੋਲਡ ਬਾਂਡ ਸਕੀਮ ਤਹਿਤ ਸੋਨਾ
ਜੀਓ ਫ਼ੋਨ ਨੈਕਸਟ ਪ੍ਰਗਤੀ ਆਪਰੇਟਿੰਗ ਸਿਸਟਮ 'ਤੇ ਚੱਲੇਗਾ। ਇਹ ਗੂਗਲ ਐਂਡਰਾਇਡ ਦੁਆਰਾ ਬਣਾਇਆ ਗਿਆ ਇੱਕ ਵਿਸ਼ਵ ਪੱਧਰੀ ਓਪਰੇਟਿੰਗ ਸਿਸਟਮ ਹੈ ਜੋ ਵਿਸ਼ੇਸ਼ ਤੌਰ 'ਤੇ ਭਾਰਤ ਲਈ ਬਣਾਇਆ ਗਿਆ ਹੈ। ਪ੍ਰਗਤੀ ਓਐਸ ਜੀਓ ਅਤੇ ਗੂਗਲ ਦੇ ਸਰਬੋਤਮ ਤਕਨੀਸ਼ੀਅਨ ਦੁਆਰਾ ਵਿਕਸਤ ਕੀਤਾ ਗਿਆ ਹੈ। ਅਤੇ ਜਿਵੇਂ ਕਿ ਨਾਮ ਤੋਂ ਹੀ ਜ਼ਾਹਰ ਹੈ ਇਸਦਾ ਉਦੇਸ਼ ਸਭ ਲਈ ਕਿਫਾਇਤੀ ਕੀਮਤਾਂ 'ਤੇ ਵਧੀਆ ਤਜ਼ਰਬਿਆਂ ਦੇ ਨਾਲ ਤਰੱਕੀ(ਪ੍ਰਗਤੀ) ਨੂੰ ਯਕੀਨੀ ਬਣਾਉਣਾ ਹੈ।
ਜੀਓਫੋਨ ਨੈਕਸਟ ਦਾ ਪ੍ਰੋਸੈਸਰ ਵੀ ਤਕਨਾਲੋਜੀ ਲੀਡਰ ਹੈ, ਇਸ ਨੂੰ ਕੁਆਲਕਮ ਨੇ ਵਿਕਸਿਤ ਕੀਤਾ ਹੈ। ਜੀਓਫੋਨ ਨੈਕਸਟ 'ਚ ਲੱਗਾ ਕੁਆਲਕਮ ਪ੍ਰਸੈਸਰ, ਫ਼ੋਨ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਏਗਾ। ਇਹ ਪ੍ਰਸੈਸਰ ਆਪਟੀਮਾਈਜ਼ਡ ਕਨੈਕਟਿਵਿਟੀ ਐ੍ਯਡ ਲੋਕੇਸ਼ਨ ਤਕਨਾਲੋਜੀ, ਆਡੀਓ ਅਤੇ ਬੈਟਰੀ ਦੇ ਬਿਹਤਰ ਇਸਤੇਮਾਲ ਨੂੰ ਵਧਾਏਗਾ।
ਜੀਓਫੋਨ ਨੈਕਸਟ ਦਾ ਸ਼ਾਨਦਾਰ ਫ਼ੀਚਰ ਪੂਰੀ ਤਰ੍ਹਾਂ ਨਾਲ ਨਵੀਂ ਤਕਨੀਕ 'ਤੇ ਅਧਾਰਿਤ ਹੈ।
ਇਹ ਵੀ ਪੜ੍ਹੋ : PAK ਦੀ ਅਰਥਵਿਵਸਥਾ ਧੜੰਮ, US ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚਿਆ ਪਾਕਿਸਤਾਨੀ ਰੁਪਿਆ
ਜੀਓਫੋਨ ਨੈਕਸਟ ਦੀਆਂ ਵਿਸ਼ੇਸ਼ਤਾਵਾਂ:
ਵੁਆਇਸ ਅਸਿਸਟੈਂਟ
ਵੁਆਇਸ ਅਸਿਸਟੈਂਟ ਯੂਜ਼ਰਜ਼ ਨੂੰ ਡਿਵਾਈਸ ਨੂੰ ਆਪਰੇਟ ਕਰਨ 'ਚ ਮਦਦ ਕਰਦਾ ਹੈ(ਜਿਵੇਂ ਐਪ ਖੋਲ੍ਹੇ, ਸੈਟਿੰਗ ਨੂੰ ਮੈਨੇਜ ਕਰਨ ਆਦਿ) ਇਸ ਦੇ ਨਾਲ ਹੀ ਇੰਟਰਨੈੱਟ ਤੋਂ ਜਾਣਕਾਰੀ/ਕੰਟੈਂਟ ਅਸਾਨੀ ਨਾਲ ਉਨ੍ਹਾਂ ਦੀ ਆਪਣੀ ਭਾਸ਼ਾ 'ਚ ਪ੍ਰਾਪਤ ਕਰਨ 'ਚ ਸਹਾਇਤਾ ਕਰਦਾ ਹੈ।
ਪੜ੍ਹੋ - ਸੁਣੋ
ਇਹ ਉਪਭੋਗਤਾਵਾਂ ਨੂੰ ਉਸ ਭਾਸ਼ਾ ਵਿੱਚ ਬੋਲ ਕੇ ਸਮੱਗਰੀ ਦਾ ਉਪਭੋਗ ਕਰਨ ਦੀ ਆਗਿਆ ਦਿੰਦਾ ਹੈ ਜਿਸਨੂੰ ਉਹ ਸਮਝ ਸਕਦੇ ਹਨ।
ਅਨੁਵਾਦ
ਉਪਭੋਗਤਾ ਨੂੰ ਆਪਣੀ ਪਸੰਦ ਦੀ ਭਾਸ਼ਾ ਵਿੱਚ ਕਿਸੇ ਵੀ ਸਕ੍ਰੀਨ ਦਾ ਅਨੁਵਾਦ ਕਰਨ ਦੇ ਯੋਗ ਬਣਾਉਂਦਾ ਹੈ। ਇਹ ਉਪਭੋਗਤਾਵਾਂ ਨੂੰ ਆਪਣੀ ਪਸੰਦ ਦੀ ਭਾਸ਼ਾ ਵਿੱਚ ਕਿਸੇ ਵੀ ਸਮਗਰੀ ਨੂੰ ਪੜ੍ਹਨ ਵਿੱਚ ਸਹਾਇਤਾ ਕਰਦਾ ਹੈ।
ਇਹ ਵੀ ਪੜ੍ਹੋ : 14 ਸਾਲ ਬਾਅਦ ਵਧਣ ਜਾ ਰਹੀਆਂ ਹਨ ਮਾਚਿਸ ਦੀਆਂ ਕੀਮਤਾਂ, ਜਾਣੋ ਕਿੰਨੇ 'ਚ ਮਿਲੇਗੀ 1 ਰੁ: ਵਾਲੀ ਡੱਬੀ
ਆਸਾਨ ਅਤੇ ਸਮਾਰਟ ਕੈਮਰਾ
ਡਿਵਾਈਸ ਇਕ ਸਮਾਰਟ ਅਤੇ ਸ਼ਕਤੀਸ਼ਾਲੀ ਕੈਮਰੇ ਨਾਲ ਲੈਸ ਹੈ ਜਿਸ ਵਿਚ ਪੋਰਟਰੇਟ ਮੋਡ ਸਮੇਤ ਵੱਖ -ਵੱਖ ਫੋਟੋਗ੍ਰਾਫੀ ਮੋਡਸ ਹਨ। ਜੇ ਉਪਭੋਗਤਾ ਚਾਹੁੰਦਾ ਹੈ ਆਪਣੇ ਵਿਸ਼ੇ ਨੂੰ ਫੋਕਸ ਵਿੱਚ ਰੱਖਦੇ ਹੋਏ ਉਸ ਦੇ ਆਲੇ ਦੁਆਲੇ ਦੇ ਬੈਕਗ੍ਰਾਊਂਡ ਨੂੰ ਆਟੋ ਮੋਡ ਵਿੱਚ ਧੁੰਦਲਾ ਕਰ ਸਕਦਾ ਹੈ। ਇਸ ਨਾਲ ਸ਼ਾਨਦਾਰ ਤਸਵੀਰਾਂ ਕੈਪਚਰ ਹੁੰਦੀਆਂ ਹਨ।
ਨਾਈਟ ਮੋਡ ਉਪਭੋਗਤਾਵਾਂ ਨੂੰ ਘੱਟ ਰੋਸ਼ਨੀ ਵਿੱਚ ਵੀ ਸ਼ਾਨਦਾਰ ਤਸਵੀਰਾਂ ਲੈਣ ਦੀ ਆਗਿਆ ਦਿੰਦਾ ਹੈ।
ਕੈਮਰਾ ਐਪ ਇੰਡੀਅਨ ਆਗਮੇਂਟੇਡ ਰਿਐਲਿਟੀ ਫਿਲਟਰ ਦੇ ਨਾਲ ਪ੍ਰੀ-ਲੋਡਡ ਹੈ। ਭਾਵ ਕੈਮਰੇ ਵਿਚ ਬਹੁਤ ਸਾਰੇ ਫਿਲਟਰ ਕੈਮਰੇ ਪਹਿਲਾਂ ਤੋਂ ਲੋਡ ਹੋ ਕੇ ਆਉਂਦੇ ਹਨ।
ਇਹ ਵੀ ਪੜ੍ਹੋ : ਸਸਤੇ ਭਾਅ ਖ਼ਰੀਦੇ ਕੱਚੇ ਤੇਲ ਨਾਲ ਭਾਰਤ ਸਰਕਾਰ ਨੇ ਕੀਤੀ ਮੋਟੀ ਕਮਾਈ
ਜੀਓ ਅਤੇ ਗੂਗਲ ਐਪਸ ਪ੍ਰੀਲੋਡਿਡ
ਡਿਵਾਈਸ ਵਿੱਚ ਸਾਰੀਆਂ ਉਪਲਬਧ ਐਂਡਰਾਇਡ ਐਪਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿਸ ਨੂੰ ਗੂਗਲ ਪਲੇ ਸਟੋਰ ਰਾਹੀਂ ਡਿਵਾਈਸ 'ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਪਲੇ ਸਟੋਰ 'ਤੇ ਉਪਲਬਧ ਲੱਖਾਂ ਐਪਸ ਵਿੱਚੋਂ ਕੋਈ ਵੀ ਐਪ ਚੁਣਨ ਦੀ ਆਜ਼ਾਦੀ ਹੈ। ਇਹ ਕਈ ਜਿਓ ਅਤੇ ਗੂਗਲ ਐਪਸ ਦੇ ਨਾਲ ਪਹਿਲਾਂ ਤੋਂ ਲੋਡ ਹੋ ਕੇ ਵੀ ਆਉਂਦਾ ਹੈ।
ਆਟੋਮੈਟਿਕ ਸਾਫਟਵੇਅਰ ਅਪਗ੍ਰੇਡ
JioPhone ਨੈਕਸਟ ਆਟੋਮੈਟਿਕ ਸਾਫਟਵੇਅਰ ਅੱਪਡੇਟ ਨਾਲ ਅੱਪਡੇਟ ਰਹਿੰਦਾ ਹੈ। ਇਸਦੇ ਅਨੁਭਵ ਸਮੇਂ ਦੇ ਨਾਲ ਬਿਹਤਰ ਹੁੰਦੇ ਜਾਣਗੇ। ਇਹ ਇੰਟਰਨੈਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਰੋਕਣ ਲਈ ਸੁਰੱਖਿਆ ਅਪਡੇਟਾਂ ਦੇ ਨਾਲ ਵੀ ਆਉਂਦਾ ਹੈ।
ਸ਼ਾਨਦਾਰ ਬੈਟਰੀ ਜੀਵਨ
ਨਵਾਂ ਡਿਜ਼ਾਇਨ ਕੀਤਾ ਪ੍ਰਗਤੀ ਓਐਸ, ਜੋ ਐਂਡਰਾਇਡ ਦੁਆਰਾ ਸੰਚਾਲਿਤ ਹੈ, ਲੰਬੀ ਬੈਟਰੀ ਲਾਈਫ ਨੂੰ ਯਕੀਨੀ ਬਣਾਉਣ ਦੇ ਨਾਲ ਵਧੀਆ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਂਦਾ ਹੈ।
ਇਹ ਵੀ ਪੜ੍ਹੋ : ‘ਆਮ ਖਪਤਕਾਰ ਨੂੰ ਝਟਕਾ! ਤਿਉਹਾਰੀ ਮੰਗ ਵਧਣ ਕਾਰਨ ਖਾਣ ਵਾਲੇ ਤੇਲ ਹੋਏ ਮਹਿੰਗੇ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Colgate palmolive ਦਾ ਦੂਜੀ ਤਿਮਾਹੀ ਦਾ ਸ਼ੁੱਧ ਲਾਭ 1.83 ਫ਼ੀਸਦੀ ਤੋਂ ਘੱਟ ਕੇ 269 ਕਰੋੜ ਰੁਪਏ 'ਤੇ ਆਇਆ
NEXT STORY