ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਜੂਬੀਲੇਂਟ ਫੂਡ ਦਾ ਮੁਨਾਫਾ 8.6 ਫੀਸਦੀ ਵਧ ਕੇ 73.9 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਜੂਬੀਲੇਂਟ ਫੂਡ ਦਾ ਮੁਨਾਫਾ 68 ਕਰੋੜ ਰੁਪਏ ਰਿਹਾ ਸੀ। ਚੌਥੀ ਤਿਮਾਹੀ 'ਚ ਕੰਪਨੀ ਨੂੰ 7.9 ਕਰੋੜ ਰੁਪਏ ਦਾ ਇਕਸਾਰ ਘਾਟਾ ਹੋਇਆ ਹੈ।
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਜੂਬੀਲੇਂਟ ਫੂਡ ਦੀ ਆਮਦਨ 10.9 ਫੀਸਦੀ ਵਧ ਕੇ 865 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਜੂਬੀਲੇਂਟ ਫੂਡ ਦੀ ਆਮਦਨ 780 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਕੰਪਨੀ ਦਾ ਐਬਿਟਡਾ 127.7 ਕਰੋੜ ਰੁਪਏ ਤੋਂ ਵਧ ਕੇ 147.6 ਕਰੋੜ ਰੁਪਏ ਰਿਹਾ ਹੈ ਜਦੋਂਕਿ ਐਬਿਟਡਾ ਮਾਰਜਨ 16.4 ਫੀਸਦੀ ਤੋਂ ਵਧ ਕੇ 17.7 ਫੀਸਦੀ ਰਿਹਾ ਹੈ।
ਕੰਪਨੀ ਨੇ 5 ਰੁਪਏ ਪ੍ਰਤੀ ਸ਼ੇਅਰ ਡਿਵੀਡੈਂਟ ਦਾ ਐਲਾਨ ਕੀਤਾ ਹੈ। ਚੌਥੀ ਤਿਮਾਹੀ 'ਚ ਕੰਪਨੀ ਦੇ ਸੇਮ ਸਟੋਰ ਸੇਲਸ ਗਰੋਥ 6 ਫੀਸਦੀ ਰਹੀ ਹੈ, ਇਸ ਦੇ 9-10 ਫੀਸਦੀ ਰਹਿਣ ਦਾ ਅਨੁਮਾਨ ਸੀ।
ਮਹਿੰਗੇ ਹੋਣਗੇ ਆਈਫੋਨ, 3 ਫੀਸਦੀ ਤਕ ਵਧ ਸਕਦੇ ਹਨ ਰੇਟ!
NEXT STORY