ਨਵੀਂ ਦਿੱਲੀ - ਕਸ਼ਮੀਰ ਦਾ ਕੇਸਰ ਹੁਣ ਚਾਂਦੀ ਨਾਲੋਂ ਪੰਜ ਗੁਣਾ ਮਹਿੰਗਾ ਹੋ ਗਿਆ ਹੈ। ਕੇਸਰ ਦੇ 10 ਗ੍ਰਾਮ ਪੈਕੇਟ ਦੀ ਕੀਮਤ 47 ਗ੍ਰਾਮ ਚਾਂਦੀ ਦੇ ਬਰਾਬਰ ਹੈ - ਭਾਵ ਲਗਭਗ ₹3,250 ਰੁਪਏ ਬੈਠ ਰਹੀ ਹੈ। ਘਾਟੀ ਵਿਚ ਲਗਭਗ 18 ਟਨ ਸਾਲਾਨਾ ਕੇਸਰ ਪੈਦਾ ਹੁੰਦਾ ਹੈ। ਕਸ਼ਮੀਰ ਘਾਟੀ ਵਿੱਚ ਕੇਸਰ ਦੀ ਕੀਮਤ 3.25 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ, ਜੋ ਪਿਛਲੇ ਸਾਲ 2 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦੋਂ ਘਾਟੀ ਦੀ ਕੀਮਤੀ ਫਸਲ ਨੂੰ ਭੂਗੋਲਿਕ ਸੰਕੇਤ (ਜੀਆਈ) ਟੈਗ ਮਿਲਿਆ ਸੀ।
ਇਹ ਵੀ ਪੜ੍ਹੋ : ਦੇਸ਼ ’ਚ ਸਿੰਗਲ ਯੂਜ਼ ਪਲਾਸਟਿਕ ਅਜੇ ਵੀ ਚੌਗਿਰਦੇ ਲਈ ਘਾਤਕ, ਜਾਨਵਰਾਂ ਤੇ ਮਨੁੱਖਾਂ ਲਈ ਹੈ ਵੱਡਾ ਖ਼ਤਰਾ
ਇੱਕ GI ਟੈਗ ਉਹਨਾਂ ਉਤਪਾਦਾਂ 'ਤੇ ਵਰਤਿਆ ਜਾਣ ਵਾਲਾ ਚਿੰਨ੍ਹ ਹੁੰਦਾ ਹੈ ਜਿਨ੍ਹਾਂ ਦਾ ਇੱਕ ਖਾਸ ਭੂਗੋਲਿਕ ਮੂਲ ਹੁੰਦਾ ਹੈ ਅਤੇ ਉਸ ਮੂਲ ਦੇ ਕਾਰਨ ਗੁਣ ਜਾਂ ਪ੍ਰਤਿਸ਼ਠਾ ਰੱਖਦੇ ਹਨ। ਟੈਗ ਨੇ ਇਸ ਘਰੇਲੂ ਮਸਾਲੇ ਨੂੰ ਈਰਾਨੀ ਕੇਸਰ ਨਾਲ ਗਲੋਬਲ ਬਾਜ਼ਾਰਾਂ ਵਿੱਚ ਮੁਕਾਬਲਾ ਕਰਨ ਵਿੱਚ ਮਦਦ ਕੀਤੀ ਹੈ।
ਕੇਸਰ ਦੀ ਸਦੀਆਂ ਤੋਂ ਰਹੀ ਹੈ ਭਾਰੀ ਮੰਗ
ਪਕਵਾਨਾਂ ਦਾ ਸੁਆਦ ਵਧਾਉਣ ਅਤੇ ਗਰਭਵਤੀ ਔਰਤਾਂ ਲਈ ਵਰਦਾਨ ਕੇਸਰ ਸਦੀਆਂ ਤੋਂ ਮਹਿੰਗੇ ਮਸਾਲਿਆਂ ਲਈ ਜਾਣਿਆ ਜਾਂਦਾ ਰਿਹਾ ਹੈ। ਹੁਣ ਇਸ ਦੇ ਉਤਪਾਦਨ ਨੂੰ ਵਧਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਉਤਪਾਦਕ ਦੇ ਚਹਿਰੇ ਖਿੜ੍ਹੇ ਹੋਏ ਹਨ।
ਇਹ ਵੀ ਪੜ੍ਹੋ : ਭਾਰਤੀ ਰੁਪਏ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ RBI ਨੇ ਬਣਾਇਆ ਮਾਸਟਰ ਪਲਾਨ
ਕਸ਼ਮੀਰ ਦੇ ਖ਼ੇਤੀਬਾੜੀ ਨਿਰਦੇਸ਼ਕ ਚੌਧਰੀ ਮੁਹੰਮਦ ਇਕਬਾਲ ਦਾ ਕਹਿਣਾ ਹੈ ਕਿ ਕਸ਼ਮੀਰੀ ਕੇਸਰ ਦੁਨੀਆ ਵਿਚ ਇਕਮਾਤਰ ਅਜਿਹਾ ਕੇਸਰ ਹੈ ਜਿਸ ਨੂੰ ਜੀਆਈ ਟੈਗ ਮਿਲਿਆ ਹੈ। ਕਸ਼ਮੀਰੀ ਕੇਸਰ ਦੁਨੀਆ ਭਰ ਵਿਚ ਕਾਫ਼ੀ ਮਸ਼ਹੂਰ ਹੈ ਅਤੇ ਇਸ ਨੂੰ ਖ਼ਰੀਦਣ ਲਈ ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਵਪਾਰੀ ਅੱਗੇ ਆ ਰਹੇ ਹਨ।
ਕੀਮਤਾਂ ਵਿਚ ਵਾਧੇ ਕਾਰਨ ਕਿਸਾਨਾਂ ਨੂੰ ਵੀ ਆਪਣੀ ਉਪਜ ਲਈ ਚੰਗੀ ਕੀਮਤ ਮਿਲ ਰਹੀ ਹੈ। ਜੀਆਈ ਟੈਗ ਨੇ ਕੇਸਰ ਬੀਜਣ ਵਾਲਿਆਂ ਦੀ ਕਿਸਮਤ ਬਦਲ ਦਿੱਤੀ ਹੈ। ਪਹਿਲਾਂ ਜਿੱਥੇ ਕਿਸਾਨਾਂ ਨੂੰ ਆਪਣੀ 1.30-1.50 ਲੱਖ ਰੁਪਏ ਪ੍ਰਤੀ ਕਿਲੋ ਮਿਲ ਰਿਹਾ ਸੀ। ਹੁਣ ਇਸ ਦੀ ਕੀਮਤ 1.80 ਤੋਂ ਲੈ ਕੇ 2.00 ਲੱਖ ਰੁਪਏ ਤੱਕ ਦਾ ਵਾਧਾ ਹੋ ਗਿਆ ਹੈ।
ਇਹ ਵੀ ਪੜ੍ਹੋ : 15 ਸਾਲਾਂ ਬਾਅਦ Pakistan ਸ਼ੇਅਰ ਬਾਜ਼ਾਰ ਦੀ ਵੱਡੀ ਛਾਲ; ਜੈਕ ਮਾ ਦੇ ਗੁਪਤ ਪਾਕਿ ਦੌਰੇ ਦੇ ਮਿਲੇ ਸੰਕੇਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ
NEXT STORY