ਨਵੀਂ ਦਿੱਲੀ- ਕੀਸਟੋਨ ਰੀਅਲਟਰਸ ਨੂੰ ਉਮੀਦ ਹੈ ਕਿ ਚਾਲੂ ਵਿੱਤੀ ਸਾਲ ’ਚ ਉਸ ਦੀ ਵਿਕਰੀ ਬੁਕਿੰਗ 32 ਫ਼ੀਸਦੀ ਵਧ ਕੇ 3,000 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਬੋਮਨ ਈਰਾਨੀ ਨੇ ਇਹ ਗੱਲ ਕਹੀ ਹੈ। ਕੀਸਟੋਨ ਰੀਅਲਟਰਸ ਰੁਸਤਮਜੀ ਬ੍ਰਾਂਡ ਤਹਿਤ ਆਪਣੀਆਂ ਜਾਇਦਾਦਾਂ ਵੇਚਦੀ ਹੈ ਅਤੇ ਇਹ ਦੇਸ਼ ਦੇ ਮੋਹਰੀ ਰੀਅਲ ਅਸਟੇਟ ਡਿਵੈੱਲਪਰਾਂ ’ਚ ਸ਼ਾਮਲ ਹੈ।
ਕੰਪਨੀ ਦੀ ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.) ’ਚ ਮਹੱਤਵਪੂਰਨ ਹਾਜ਼ਰੀ ਹੈ। ਈਰਾਨੀ ਨੇ ਇਕ ਇੰਟਰਵਿਊ ’ਚ ਕਿਹਾ ਕਿ ਹਾਊਸਿੰਗ ਮਾਰਕੀਟ ’ਚ ਮੰਗ ਮਜ਼ਬੂਤ ਬਣੀ ਹੋਈ ਹੈ।
ਪੇਂਡੂ ਖਪਤ ਸੁਧਰਣ ਨਾਲ ਸਮੁੱਚੀ ਮੰਗ ’ਚ ਆ ਰਹੀ ਤੇਜ਼ੀ
NEXT STORY