ਮੁੰਬਈ- ਪੇਂਡੂ ਖਪਤ ’ਚ ਸੁਧਾਰ ਨਾਲ ਸਮੁੱਚੀ ਮੰਗ ਦੀ ਸਥਿਤੀ ਬਿਹਤਰ ਹੋ ਰਹੀ ਹੈ ਅਤੇ ਇਸ ਨਾਲ ਨਿੱਜੀ ਖੇਤਰ ਦੇ ਨਿਵੇਸ਼ ਦੇ ਮੁੜ ਤੋਂ ਰਫਤਾਰ ਫੜਨ ਦੀ ਉਮੀਦ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਇਕ ਲੇਖ ’ਚ ਇਹ ਗੱਲ ਕਹੀ ਗਈ ਹੈ। ਲੇਖ ਮੁਤਾਬਕ ਲਗਾਤਾਰ ਭੂ-ਸਿਆਸੀ ਤਣਾਅ, ਪ੍ਰਮੁੱਖ ਅਰਥਵਿਵਸਥਾਵਾਂ ’ਚ ਮੰਦੀ ਦੇ ਖਦਸ਼ਿਆਂ ਦੇ ਮੁੜ ਪੈਦਾ ਹੋਣ ਅਤੇ ਮੋਨੇਟਰੀ ਪਾਲਿਸੀ ਬਦਲਾਅ ਕਾਰਨ ਵਿੱਤੀ ਬਾਜ਼ਾਰ ’ਚ ਅਸਥਿਰਤਾ ਨੇ ਗਲੋਬਲ ਆਰਥਕ ਸੰਭਾਵਨਾਵਾਂ ਨੂੰ ਪ੍ਰਭਾਵਿਤ ਕੀਤਾ ਹੈ।
ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਮਾਈਕਲ ਦੇਬਬ੍ਰਤ ਪਾਤਰਾ ਦੀ ਅਗਵਾਈ ਵਾਲੀ ਇਕ ਟੀਮ ਨੇ ‘ਅਰਥਵਿਵਸਥਾ ਦੀ ਸਥਿਤੀ’ ਸਿਰਲੇਖ ਵਾਲਾ ਇਹ ਲੇਖ ਲਿਖਿਆ ਹੈ। ਹਾਲਾਂਕਿ, ਆਰ. ਬੀ. ਆਈ. ਨੇ ਕਿਹਾ ਕਿ ਲੇਖ ’ਚ ਪ੍ਰਗਟ ਵਿਚਾਰ ਲੇਖਕਾਂ ਦੇ ਹਨ ਅਤੇ ਰਿਜ਼ਰਵ ਬੈਂਕ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦੇ ਹਨ।
ਸਮਾਰਟਵਰਕਸ ਕੋਵਰਕਿੰਗ ਸਪੇਸਿਜ਼ ਨੂੰ 50 ਕਰੋੜ ਰੁਪਏ ਦਾ ਘਾਟਾ
NEXT STORY