ਪਣਜੀ—ਵਾਹਨ ਨਿਰਮਾਤਾ ਕੰਪਨੀ ਕੀਆ ਮੋਟਰਜ਼ ਦੀ ਯੋਜਨਾ ਭਾਰਤੀ ਨਿਰਮਿਤ ਸਪੋਰਟਸ ਯੂਟੀਲਿਟੀ ਵ੍ਹੀਕਲ (ਐੱਸ.ਯੂ.ਵੀ) ਸੇਲਟੋਸ ਦਾ ਨਿਰਯਾਤ ਅਫਰੀਕਾ ਅਤੇ ਦੱਖਣੀ ਅਮਰੀਕਾ ਦੇ ਬਾਜ਼ਾਰਾਂ 'ਚ ਕਰਨ ਦੀ ਹੈ। ਕੰਪਨੀ ਨੇ ਆਂਧਰਾ ਪ੍ਰਦੇਸ਼ 'ਚ ਆਪਣਾ ਵਿਨਿਰਮਾਣ ਪਲਾਂਟ ਲਗਾਇਆ ਹੈ। ਇਸ ਦੀ ਸਮਰੱਥਾ ਸਾਲਾਨਾ ਤਿੰਨ ਲੱਖ ਵਾਹਨ ਬਣਾਉਣ ਦੀ ਹੈ। ਕੰਪਨੀ ਇਕ ਮਹੀਨੇ ਸੇਲਟੋਸ ਦਾ ਇਸ ਪਲਾਂਟ ਨਾਲ ਉਤਪਾਦਨ ਸ਼ੁਰੂ ਕਰਨ ਵਾਲੀ ਹੈ। ਕੀਆ ਮੋਟਰਜ਼ ਇੰਡੀਆ ਪ੍ਰਮੁੱਖ ਮਨੋਹਰ ਭਟ ਨੇ ਕਿਹਾ ਕਿ ਅਸੀਂ ਸੇਲਟੋਸ ਦਾ ਨਿਰਯਾਤ ਕਰਨ ਲਈ ਦੱਖਣੀ ਅਫਰੀਕਾ, ਦੱਖਣੀ ਅਮਰੀਕਾ ਅਤੇ ਦੱਖਣੀ ਏਸ਼ੀਆਈ ਦੇਸ਼ਾਂ 'ਚ ਹਮੇਸ਼ਾ ਦੇਖ ਰਹੇ ਹਾਂ। ਹਾਲਾਂਕਿ ਇਸ ਦੀ ਗਿਣਤੀ ਘਟ ਹੋਵੇਗੀ ਕਿਉਂਕਿ ਸਾਡਾ ਧਿਆਨ ਭਾਰਤ 'ਤੇ ਕੇਂਦਰਿਤ ਰਹੇਗਾ। ਉਨ੍ਹਾਂ ਨੇ ਕਿਹਾ ਕਿ ਯੂਰਪ ਅਤੇ ਉੱਤਰੀ ਅਮਰੀਕਾ ਵਰਗੇ ਹੋਰ ਬਾਜ਼ਾਰਾਂ ਦੀ ਮੰਗ ਦੀ ਪੂਰਤੀ ਦੱਖਣੀ ਕੋਰੀਆ 'ਚ ਸਥਿਤ ਪਲਾਂਟਾਂ ਨਾਲ ਕੀਤੀ ਜਾਵੇਗੀ। ਕੰਪਨੀ ਅਨੰਤਪੁਰ ਸਥਿਤ ਪਲਾਂਟ 'ਚ ਪਹਿਲਾਂ ਹੀ ਉਤਪਾਦਨ ਸ਼ੁਰੂ ਕਰ ਚੁੱਕੀ ਹੈ। ਭੱਟ ਨੇ ਕੰਪਨੀ ਦੇ ਹੋਰ ਮਾਡਲ ਦੇ ਬਾਰੇ 'ਚ ਪੁੱਛੇ ਜਾਣ 'ਤੇ ਕਿਹਾ ਕਿ ਯਕੀਨਨ ਇਹ ਮਲਟੀ ਪਰਪਸ ਵਾਹਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਨੇੜਲੇ ਭਵਿੱਖ 'ਚ ਕੰਪਨੀ ਦੀ ਕਾਮਪੈਕਟ ਵਾਹਨ ਪੇਸ਼ ਕਰਨ ਦੀ ਕੋਈ ਯੋਜਨਾ ਨਹੀਂ ਹੈ।
RBI ਦਾ ਤੋਹਫਾ, ਰੇਪੋ ਦਰ 'ਚ ਹੋਈ 0.35% ਦੀ ਕਟੌਤੀ, ਘੱਟ ਹੋਵੇਗੀ ਤੁਹਾਡੀ EMI
NEXT STORY