ਬਿਜ਼ਨੈੱਸ ਡੈਸਕ : ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ 500 ਰੁਪਏ ਦੇ ਨੋਟ ਦੀ ਵਰਤੋਂ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਰਦੇ ਹਾਂ, ਉਸ ਨੂੰ ਤਿਆਰ ਕਰਨ ਵਿੱਚ ਸਰਕਾਰ ਨੂੰ ਕਿੰਨਾ ਖਰਚਾ ਕਰਨਾ ਪੈਂਦਾ ਹੈ? ਭਾਰਤੀ ਰਿਜ਼ਰਵ ਬੈਂਕ (RBI) ਨੇ ਹਾਲ ਹੀ ਵਿੱਚ ਨੋਟਾਂ ਦੀ ਛਪਾਈ ਦੀ ਪ੍ਰਕਿਰਿਆ ਅਤੇ ਇਸ 'ਤੇ ਆਉਣ ਵਾਲੀ ਲਾਗਤ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮਾਂ ਵੈਸ਼ਨੋਂ ਦੇਵੀ ਦੇ ਦਰਬਾਰ 'ਚ ਚੜ੍ਹੀ 'ਨਕਲੀ ਚਾਂਦੀ', ਸਿਰਫ 30 ਕਰੋੜ ਦੇ ਨਿਕਲੇ 550 ਕਰੋੜ ਦੇ ਗਹਿਣੇ
ਕਿੰਨੀ ਹੈ ਨੋਟਾਂ ਦੀ ਛਪਾਈ ਦੀ ਲਾਗਤ?
RBI ਦੀ ਰਿਪੋਰਟ ਅਨੁਸਾਰ, 500 ਰੁਪਏ ਦੇ ਇੱਕ ਨੋਟ ਨੂੰ ਛਾਪਣ ਦੀ ਲਾਗਤ ਸਿਰਫ਼ 2.29 ਰੁਪਏ ਦੇ ਕਰੀਬ ਆਉਂਦੀ ਹੈ। ਦਿਲਚਸਪ ਗੱਲ ਇਹ ਹੈ ਕਿ 200 ਰੁਪਏ ਦੇ ਨੋਟ ਦੀ ਛਪਾਈ 500 ਰੁਪਏ ਦੇ ਨੋਟ ਨਾਲੋਂ ਵੀ ਮਹਿੰਗੀ ਪੈਂਦੀ ਹੈ, ਜਿਸ ਦੀ ਲਾਗਤ ਲਗਭਗ 2.37 ਰੁਪਏ ਹੈ। ਇਸੇ ਤਰ੍ਹਾਂ 100 ਰੁਪਏ ਦੇ ਨੋਟ ਲਈ ਲਗਭਗ 1.77 ਰੁਪਏ ਦੀ ਲਾਗਤ ਲਗਦੀ ਹੈ। 10-20 ਰੁਪਏ ਦੇ ਛੋਟੇ ਨੋਟਾਂ ਨੂੰ ਛਾਪਣ 'ਤੇ ਸਿਰਫ਼ 95 ਪੈਸੇ ਦੇ ਕਰੀਬ ਖਰਚਾ ਆਉਂਦਾ ਹੈ।
ਇਹ ਵੀ ਪੜ੍ਹੋ : 10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ
ਕਿਵੇਂ ਤਿਆਰ ਹੁੰਦਾ ਹੈ ਨੋਟ?
ਨੋਟ ਛਾਪਣ ਦੀ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੁੰਦੀ ਹੈ। ਇਸ ਦੀ ਸ਼ੁਰੂਆਤ ਡਿਜ਼ਾਈਨ, ਰੰਗ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ (Safety Features) ਨੂੰ ਚੁਣਨ ਨਾਲ ਹੁੰਦੀ ਹੈ। ਨੋਟਾਂ ਲਈ ਵਰਤਿਆ ਜਾਣ ਵਾਲਾ ਕਾਗਜ਼ ਅਤੇ ਸਿਆਹੀ ਆਮ ਕਾਗਜ਼ ਨਾਲੋਂ ਬਹੁਤ ਵੱਖਰੀ ਹੁੰਦੀ ਹੈ। ਭਾਰਤ ਵਿੱਚ ਨੋਟਾਂ ਦੀ ਛਪਾਈ ਚਾਰ ਉੱਚ-ਸੁਰੱਖਿਆ ਵਾਲੀਆਂ ਪ੍ਰੈਸਾਂ ਵਿੱਚ ਕੀਤੀ ਜਾਂਦੀ ਹੈ, ਜੋ ਨਾਸਿਕ (ਮਹਾਰਾਸ਼ਟਰ), ਦੇਵਾਸ (ਮੱਧ ਪ੍ਰਦੇਸ਼), ਮੈਸੂਰ (ਕਰਨਾਟਕ) ਅਤੇ ਸਾਲਬੋਨੀ (ਪੱਛਮੀ ਬੰਗਾਲ) ਵਿੱਚ ਸਥਿਤ ਹਨ।
ਇਹ ਵੀ ਪੜ੍ਹੋ : ਦੁਨੀਆ ਦਾ ਲਗਭਗ ਅੱਧਾ ਸੋਨਾ ਸਿਰਫ਼ ਦੋ ਦੇਸ਼ਾਂ ਕੋਲ, ਉਤਪਾਦਨ ਦੇ ਮਾਮਲੇ 'ਚ ਇਸ ਦੇਸ਼ ਨੇ ਮਾਰੀ ਬਾਜ਼ੀ
ਕਿਸ ਕੋਲ ਹੈ ਨੋਟ ਛਾਪਣ ਦਾ ਅਧਿਕਾਰ?
ਭਾਰਤ ਵਿੱਚ ਨੋਟ ਛਾਪਣ ਦਾ ਪੂਰਾ ਅਧਿਕਾਰ ਸਿਰਫ਼ RBI ਕੋਲ ਹੈ। ਉਹੀ ਤੈਅ ਕਰਦਾ ਹੈ ਕਿ ਕਿੰਨੀ ਮਾਤਰਾ ਵਿੱਚ ਨੋਟ ਛਾਪਣੇ ਹਨ ਅਤੇ ਉਨ੍ਹਾਂ ਦਾ ਡਿਜ਼ਾਈਨ ਕੀ ਹੋਵੇਗਾ। ਹਾਲਾਂਕਿ, ਨੋਟਾਂ ਦੀ ਪ੍ਰਿੰਟਿੰਗ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ।
ਇਹ ਵੀ ਪੜ੍ਹੋ : ਪ੍ਰਾਈਵੇਟ ਮੁਲਾਜ਼ਮਾਂ ਦੀ ਬੇਸਿਕ ਸੈਲਰੀ 'ਚ ਵੱਡਾ ਬਦਲਾਅ ਲਾਗੂ, ਜਾਣੋ ਕਿੰਨੀ ਘਟੇਗੀ ਤੁਹਾਡੀ 'ਇਨ-ਹੈਂਡ' ਸੈਲਰੀ
ਪੁਰਾਣੇ ਨੋਟਾਂ ਅਤੇ ਸਿੱਕਿਆਂ ਬਾਰੇ ਖਾਸ ਜਾਣਕਾਰੀ
RBI ਆਪਣੀ "ਕਲੀਨ ਨੋਟ ਪਾਲਿਸੀ" (Clean Note Policy) ਦੇ ਤਹਿਤ ਪੁਰਾਣੇ, ਫਟੇ ਜਾਂ ਖ਼ਰਾਬ ਹੋ ਚੁੱਕੇ ਨੋਟਾਂ ਨੂੰ ਚਲਣ ਤੋਂ ਹਟਾ ਕੇ ਨਸ਼ਟ ਕਰ ਦਿੰਦਾ ਹੈ ਅਤੇ ਉਨ੍ਹਾਂ ਦੀ ਜਗ੍ਹਾ ਨਵੇਂ ਨੋਟ ਜਾਰੀ ਕੀਤੇ ਜਾਂਦੇ ਹਨ। ਜਿੱਥੇ ਨੋਟ ਪ੍ਰਿੰਟਿੰਗ ਪ੍ਰੈਸ ਵਿੱਚ ਛਪਦੇ ਹਨ, ਉੱਥੇ ਹੀ ਸਿੱਕਿਆਂ ਦੀ ਢਲਾਈ ਲਈ ਮੁੰਬਈ, ਹੈਦਰਾਬਾਦ, ਕੋਲਕਾਤਾ ਅਤੇ ਨੋਇਡਾ ਵਿੱਚ ਵਿਸ਼ੇਸ਼ ਟਕਸਾਲਾਂ ਬਣਾਈਆਂ ਗਈਆਂ ਹਨ।
ਇਹ ਵੀ ਪੜ੍ਹੋ : OCI ਕਾਰਡ ਨਿਯਮਾਂ 'ਚ ਵੱਡਾ ਬਦਲਾਅ : ਜਾਣੋ ਅਪਲਾਈ ਕਰਨ, ਨਵੇਂ ਫ਼ੀਸ ਸਟਰੱਕਚਰ ਤੇ ਸ਼ਰਤਾਂ ਬਾਰੇ
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ ਤੋਂ ਬਾਅਦ ਚਾਂਦੀ 4000 ਰੁਪਏ ਹੋਈ ਸਸਤੀ, ਸੋਨੇ ਦੇ ਭਾਅ ਵੀ ਟੁੱਟੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
RBI ਦੇ ਨਵੇਂ ਨਿਯਮ : ਡਿਜੀਟਲ ਪੇਮੈਂਟ ਸਿਸਟਮ 'ਚ ਹੋਇਆ ਵੱਡਾ ਬਦਲਾਅ, ਮਿਲਣਗੀਆਂ ਇਹ ਸਹੂਲਤਾਂ
NEXT STORY