ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਸੋਨੇ 'ਚ ਗਿਰਾਵਟ ਦੇ ਬਾਵਜੂਦ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 30,050 ਰੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰ ਰਿਹਾ। ਸੋਨਾ ਭਟੂਰ ਵੀ ਪਿਛਲੇ ਦਿਨ ਦੇ 29,900 ਰੁਪਏ ਪ੍ਰਤੀ 10 ਗ੍ਰਾਮ 'ਤੇ ਬੋਲਿਆ ਗਿਆ। 8 ਗ੍ਰਾਮ ਵਾਲੀ ਗਿੰਨੀ 24,500 ਰੁਪਏ ਦੇ ਮੁੱਲ 'ਤੇ ਸਥਿਰ ਰਹੀ।
ਇਸੇ ਵਿਚਕਾਰ ਉਦਯੋਗਿਕ ਮੰਗ ਘਟਣ ਕਾਰਨ ਚਾਂਦੀ 100 ਰੁਪਏ ਘੱਟ ਕੇ 40,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੋਲੀ ਗਈ। ਕੌਮਾਂਤਰੀ ਬਾਜ਼ਾਰਾਂ 'ਚ ਸੋਨਾ ਹਾਜ਼ਰ 5.70 ਡਾਲਰ ਦੀ ਗਿਰਾਵਟ 'ਚ 1,282.95 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸੇ ਤਰ੍ਹਾਂ ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 5.6 ਡਾਲਰ ਦੀ ਗਿਰਾਵਟ ਨਾਲ 1,288.40 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਚਾਂਦੀ ਹਾਜ਼ਰ ਹਾਲਾਂਕਿ 0.01 ਡਾਲਰ ਦੀ ਤੇਜ਼ੀ ਨਾਲ 17.07 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਡਾਲਰ 'ਚ ਹੋਏ ਸੁਧਾਰ ਨਾਲ ਸੋਨੇ 'ਤੇ ਦਬਾਅ ਵਧਿਆ ਹੈ। ਨਿਵੇਸ਼ਕਾਂ ਦੀ ਨਜ਼ਰ ਹੁਣ ਵੀ ਅਮਰੀਕਾ ਤੇ ਉੱਤਰੀ ਕੋਰੀਆ ਦੇ ਤਣਾਅ 'ਤੇ ਟਿਕੀ ਹੈ ਕਿ ਅੱਗੇ ਕੀ ਹੋਵੇਗਾ। ਨਿਵੇਸ਼ਕਾਂ ਦੇ ਖਦਸ਼ੇ ਕਾਰਨ ਕੌਮਾਂਤਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਜ਼ਿਆਦਾ ਗਿਰਾਵਟ ਨਹੀਂ ਆਈ ਹੈ।
ਤਿਉਹਾਰਾਂ ਦੇ ਸੀਜ਼ਨ 'ਤੇ ਗਾਹਕਾਂ ਨੂੰ ਫਾਇਦਾ, ਆਨਲਾਈਨ ਬ੍ਰਾਂਡਾਂ 'ਤੇ ਮਿਲੇਗਾ ਡਿਸਕਾਊਂਟ
NEXT STORY