ਮੁੰਬਈ— ਕੋਟਕ ਮਹਿੰਦਰਾ ਬੈਂਕ ਦੇ ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ ਹੈ। ਘਰ ਖਰੀਦਣ ਦੀ ਯੋਜਨਾ ਬਣਾ ਰਹੇ ਬੈਂਕ ਦੇ ਖ਼ਾਤਾਧਾਰਕ ਹੁਣ ਸਭ ਤੋਂ ਸਸਤੀ ਦਰ 'ਤੇ ਕਰਜ਼ ਲੈ ਸਕਦੇ ਹਨ। ਬੈਂਕ ਨੇ ਹੋਮ ਲੋਨ ਦਰਾਂ 'ਚ 0.15 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਇਹ ਦਰ 6.75 ਫੀਸਦੀ ਰਹਿ ਗਈ ਹੈ। ਬੈਂਕ ਮੁਤਾਬਕ, ਇਸ ਖੇਤਰ 'ਚ ਇਹ ਸਭ ਤੋਂ ਘੱਟ ਵਿਆਜ ਦਰ ਹੈ। ਬੈਂਕ ਵੱਲੋਂ ਕੀਤੀ ਗਈ ਕਟੌਤੀ 1 ਨਵੰਬਰ ਤੋਂ ਪ੍ਰਭਾਵੀ ਹੋ ਗਈ ਹੈ।
ਕੋਟਕ ਮਹਿੰਦਰਾ ਬੈਂਕ ਇਸ ਘੱਟ ਦਰ 'ਤੇ ਤਨਖ਼ਾਹਦਾਰ ਅਤੇ ਸਵੈ-ਰੋਜ਼ਗਾਰ ਗਾਹਕਾਂ ਨੂੰ ਹੋਮ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਗੌਰਤਲਬ ਹੈ ਕਿ ਕੋਵਿਡ-19 ਦੌਰ 'ਚ ਬਹੁਤ ਸਾਰੇ ਬੈਂਕਾਂ ਨੇ ਘਰੇਲੂ ਕਰਜ਼ ਦਰਾਂ ਨੂੰ ਘਟਾ ਕੇ 6.7 ਫੀਸਦੀ ਅਤੇ 9 ਫੀਸਦੀ ਵਿਚਕਾਰ ਕਰ ਦਿੱਤਾ ਹੈ।
ਨਵਾਂ ਘਰ ਖਰੀਦਣ ਦੀ ਸੋਚ ਰਹੇ ਲੋਕਾਂ ਲਈ ਇਹ ਸਹੀ ਮੌਕਾ ਹੋ ਸਕਦਾ ਹੈ। ਹਾਲ ਹੀ 'ਚ ਸਮਾਪਤ ਹੋ ਤਿਮਾਹੀ 'ਚ ਕੋਟਕ ਮਹਿੰਦਰਾ ਬੈਂਕ ਨੇ ਲੋਨ ਗ੍ਰੋਥ 'ਚ 4 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਸਤੰਬਰ 'ਚ ਖਤਮ ਹੋਈ ਤਿਮਾਹੀ 'ਚ ਬੈਂਕ ਦੀ ਲੋਨ ਗ੍ਰੋਥ 4 ਫੀਸਦੀ ਵੱਧ ਕੇ 2.04 ਲੱਖ ਕਰੋੜ ਰੁਪਏ 'ਤੇ ਪਹੁੰਚ ਗਈ। ਇਸ ਦੌਰਾਨ ਮੋਰਗੇਜ਼ ਲੋਨ 'ਚ ਬੈਂਕ ਨੇ 5 ਫੀਸਦੀ ਵਾਧਾ ਦਰਜ ਕੀਤਾ।
ਮਹਿੰਦਰਾ ਨੇ ਅਕਤੂਬਰ 'ਚ ਵੇਚੇ 46,558 ਟਰੈਕਟਰ
NEXT STORY