ਨਵੀਂ ਦਿੱਲੀ : ਮਹਿੰਦਰਾ ਐਂਡ ਮਹਿੰਦਰਾ ਦੀ ਕੁੱਲ ਟਰੈਕਟਰ ਵਿਕਰੀ ਅਕਤੂਬਰ ਵਿਚ 2 ਫ਼ੀਸਦੀ ਵੱਧ ਕੇ 46,588 ਇਕਾਰੀ ਰਹੀ। ਪਿਛਲੇ ਸਾਲ ਇਸੇ ਮਹੀਨੇ ਵਿਚ ਕੰਪਨੀ ਨੇ 45,433 ਟਰੈਕਟਰ ਵੇਚੇ ਸਨ। ਇਸ ਦੌਰਾਨ ਕੰਪਨੀ ਦਾ ਨਿਰਯਾਤ 970 ਈਕਾਈ ਰਿਹਾ ਜੋ ਪਿਛਲੇ ਸਾਲ ਅਕਤੂਬਰ ਵਿਚ 787 ਇਕਾਈ ਸੀ।
ਮਹਿੰਦਰਾ ਐਂਡ ਮਹਿੰਦਰਾ ਦੇ ਖੇਤੀਬਾੜੀ ਉਪਕਰਣ ਸੈਕਟਰ ਦੇ ਪ੍ਰਧਾਨ ਹੇਮੰਤ ਸਿੱਕਾ ਨੇ ਕਿਹਾ ਕਿ ਇਸ ਵਾਰ“ਅਸੀਂ ਬੇਮਿਸਾਲ ਪ੍ਰਚੂਨ ਮੰਗ ਦੇਖੀ ਹੈ। ਇਹ ਥੋਕ ਮੰਗ ਨਾਲੋਂ ਵੱਧ ਹੈ। ਇਸ ਦਾ ਕਾਰਣ ਚੰਗੀ ਸਾਉਣੀ ਦੀ ਫ਼ਸਲ ਅਤੇ ਬਾਜ਼ਾਰ ਵਿਚ ਨਕਦੀ ਦੀ ਉਪਲੱਬਧਤਾ ਹੈ।
ਬੈਂਕ 'ਚ ਗਹਿਣੇ ਰੱਖੀ ਜਾਇਦਾਦ ਨੂੰ ਵੇਚਣਾ ਚਾਹੁੰਦੇ ਹੋ ਤਾਂ ਜਾਣੋ ਪੂਰੀ ਪ੍ਰਕਿਰਿਆ
NEXT STORY