ਨਵੀਂ ਦਿੱਲੀ—ਵੱਖ-ਵੱਖ ਕਾਰੋਬਾਰ ਨਾਲ ਜੁੜੀ ਕੰਪਨੀ ਲਾਰਸਨ ਐਂਡ ਟੁਬਰੋ (ਐੱਲ ਐਂਡ ਟੀ ) ਨੇ ਕਿਹਾ ਕਿ ਉਸ ਦੀਆਂ ਵੱਖ-ਵੱਖ ਕਾਰੋਬਾਰੀ ਇਕਾਈਆਂ ਨੂੰ ਘਰੇਲੂ ਅਤੇ ਕੌਮਾਂਤਰੀ ਬਾਜ਼ਾਰ 'ਚ ਵੱਖ-ਵੱਖ ਉਪਭੋਗਤਾ ਤੋਂ 'ਵੱਡੇ' ਠੇਕੇ ਮਿਲੇ ਹਨ। ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਐੱਲ ਐਂਡ ਟੀ ਨੇ ਇਹ ਨਹੀਂ ਦੱਸਿਆ ਕਿ ਕੁੱਲ ਮਿਲਾ ਕੇ ਉਸ ਨੂੰ ਕਿੰਨੀ ਰਾਸ਼ੀ ਦੇ ਠੇਕੇ ਮਿਲੇ ਹਨ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਸੂਚਨਾ 'ਚ ਦੱਸਿਆ ਕਿ ਐੱਲ ਐਂਡ ਟੀ ਨੇ ਕਿਹਾ ਕਿ ਉਸ ਦੇ ਬਿਜਲੀ ਟਰਾਂਸਮਿਸ਼ਨ ਅਤੇ ਵੰਡ ਕਾਰੋਬਾਰ ਨੂੰ ਘਰੇਲੂ ਅਤੇ ਕੌਮਾਂਤਰੀ ਬਾਜ਼ਾਰਾਂ 'ਚ ਵੱਖ-ਵੱਖ ਉਪਭੋਗਤਾਵਾਂ ਤੋਂ ਆਰਡਰ ਮਿਲੇ ਹਨ। ਕੰਪਨੀ ਨੇ ਕਿਹਾ ਕਿ ਉਸ ਦੀ ਭਾਰੀ ਬੁਨਿਆਦੀ ਸੰਰਚਨਾ ਕਾਰੋਬਾਰ ਦੀ ਰੱਖਿਆ ਇਕਾਈ ਨੂੰ ਰੱਖਿਆ ਖੇਤਰ ਦੀ ਇਕ ਪ੍ਰਮੁੱਖ ਜਨਤਕ ਕੰਪਨੀ ਤੋਂ ਠੇਕਾ ਮਿਲਿਆ ਹੈ। ਇਹ ਠੇਕਾ ਭਾਰਤੀ ਵਾਯੂ ਸੈਨਾ ਲਈ ਇਕ ਰਣਨੀਤਿਕ ਪ੍ਰਾਜੈਕਟ ਦੇ ਨਿਰਮਾਣ ਨਾਲ ਜੁੜਿਆ ਹੈ। ਇਸ ਪ੍ਰਾਜੈਕਟ ਨੂੰ 33 ਮਹੀਨਿਆਂ ਦੇ ਅੰਦਰ ਪੂਰਾ ਕੀਤਾ ਜਾਣਾ ਹੈ।
ਰੈਂਟਲ ਪ੍ਰਾਪਰਟੀ 'ਤੇ ਆ ਰਿਹਾ ਨਵਾਂ ਕਾਨੂੰਨ, ਕਿਰਾਏਦਾਰਾਂ ਨੂੰ ਮਿਲੇਗੀ ਵੱਡੀ ਰਾਹਤ!
NEXT STORY