ਨਵੀਂ ਦਿੱਲੀ—ਬੀਤੇ 1 ਅਪ੍ਰੈਲ ਤੋਂ ਬੈਂਕ ਆਫ ਬੜੌਦਾ 'ਚ ਦੇਨਾ ਬੈਂਕ ਤੇ ਵਿਜੇ ਬੈਂਕ ਦਾ ਰਲੇਵਾਂ ਮੌਜੂਦਗੀ 'ਚ ਆ ਚੁੱਕਿਆ ਹੈ। ਇਸ ਤੋਂ ਬਾਅਦ ਬੈਂਕ ਆਫ ਬੜੌਦਾ ਦੇਸ਼ ਦਾ ਤੀਸਰਾ ਸਭ ਤੋਂ ਵੱਡਾ ਬੈਂਕ ਬਣ ਚੁੱਕਿਆ ਹੈ। ਹੁਣ ਇਕ ਹੋਰ ਵੱਡੇ ਬੈਂਕ ਲਕਸ਼ਮੀ ਵਿਲਾਸ ਬੈਂਕ ਨੇ ਰਲੇਵਾਂ ਦਾ ਐਲਾਨ ਕੀਤਾ ਹੈ। ਇਹ ਰਲੇਵਾਂ ਇੰਡੀਆਬੁਲਸ ਹਾਊਸਿੰਗ ਫਾਈਨੈਂਸ ਨੂੰ ਪੇਸ਼ ਕੀਤੇ ਮਤੇ 'ਚ ਹੈ। ਹਾਲਾਂਕਿ ਇਸ ਰਲੇਵੇਂ ਲਈ ਭਾਰਤੀ ਰਿਜ਼ਰਵ ਬੈਂਕ ਸਮੇਤ ਹੋਰ ਰੈਗੂਲੇਟਰਾਂ ਤੋਂ ਮੰਜ਼ੂਰੀ ਲੈਣੀ ਹੋਵੇਗੀ। ਇਸ ਰਲੇਵੇਂ ਦੀ ਮੌਜੂਦੀ ਦੇ ਆਉਣ ਤੋਂ ਬਾਅਦ ਇਸ ਦਾ ਅਸਰ ਗਾਹਕਾਂ 'ਤੇ ਵੀ ਪਵੇਗਾ। ਇਸ ਰਲੇਵਾਂ ਦਾ ਮਕਸੱਦ ਜ਼ਿਆਦਾ ਪੂੰਜੀ ਅਤੇ ਵਪਾਰਕ ਭੌਗੋਲਿਕ ਪਹੁੰਚ ਵਾਲਾ ਵੈਂਚਰ ਬਣਾਉਣਾ ਹੈ। ਇਸ ਰਲੇਵੇਂ ਤੋਂ ਬਾਅਦ ਜਿਹੜਾ ਵੈਂਚਰ ਮੌਜੂਦਗੀ 'ਚ ਆਵੇਗਾ ਉਸ ਦੇ ਕਰਮਚਾਰੀਆਂ ਦੀ ਗਿਣਤੀ 14,302 ਹੋ ਜਾਵੇਗੀ।

ਮੌਜੂਦਾ ਸਮੇਂ 'ਚ ਲਕਸ਼ਮੀ ਵਿਲਾਸ ਬੈਂਕ ਦੇ ਦੇਸ਼ਭਰ 'ਚ 569 ਬ੍ਰਾਂਚਾਂ, 1,046 ਏ.ਟੀ.ਐੱਮ ਹਨ। ਉੱਥੇ ਜੇਕਰ ਇੰਡੀਆਬੁਲਸ ਹਾਊਸਿੰਗ ਫਾਈਨੈਂਸ ਦੀ ਗੱਲ ਕਰੀਏ ਤਾਂ ਦੇਸ਼ਭਰ 'ਚ 220 ਬ੍ਰਾਂਚਾਂ ਹਨ। ਰਲੇਵਾਂ ਪੇਸ਼ਕਸ਼ ਤੋਂ ਬਾਅਦ ਲਕਸ਼ਮੀ ਵਿਲਾਸ ਬੈਂਕ ਦੇ ਸ਼ੇਅਰਧਾਰਕਾਂ ਨੂੰ ਪ੍ਰਤੀ 100 ਸ਼ੇਅਰ ਦੇ ਬਦਲੇ ਇੰਡੀਆਬੁਲਸ ਦੇ 14 ਸ਼ੇਅਰ ਮਿਲਣਗੇ। ਰਲੇਵੇਂ ਤੋਂ ਬਾਅਦ ਬਣਨ ਵਾਲੀ ਕੰਪਨੀ ਕੋਲ ਜ਼ਿਆਦਾ ਅਤੇ ਮਜ਼ਬੂਤ ਖੁਦਰਾ ਏਸੈਟ, ਗ੍ਰੋਥ ਲਈ ਜ਼ਿਆਦਾ ਪੂੰਜੀ, ਨਵੇਂ ਕਾਰੋਬਾਰਾਂ 'ਚ ਕਦਮ ਰੱਖਣ ਲਈ ਵੱਡੇ ਪੈਮਾਨੇ 'ਤੇ ਮੌਕੇ ਹੋਣਗੇ। ਇਸ ਤੋਂ ਇਲਾਵਾ ਲਕਸ਼ਮੀ ਵਿਲਾਸ ਬੈਂਕ (ਐੱਲ.ਵੀ.ਬੀ.) ਦੀ ਮਾਰਚ 2018 ਅੰਤ 'ਚ ਕੁੱਲ ਏਸੈਟ 40,429 ਕਰੋੜ ਰੁਪਏ ਸੀ ਅਤੇ ਉਸ ਦੇ ਕੋਲ 2,328 ਕਰੋੜ ਰੁਪਏ ਦੀ ਸੇਵਿੰਗ ਫੰਡ ਹੈ। ਦਸੰਬਰ 2018 ਦੇ ਆਖਿਰ 'ਚ ਇੰਡੀਆਬੁਲਸ ਹਾਊਸਿੰਗ ਫਾਈਨੈਂਸ ਦੀ ਕੁਲ ਏਸੈਟ 1,31,903 ਕਰੋੜ ਰੁਪਏ ਦੀ ਸੀ ਅਤੇ ਉਸ ਦੀ ਇਕੋ ਇਕ ਸ਼ੁੱਧ ਸੰਪਤੀ 17,792 ਕਰੋੜ ਰੁਪਏ ਸੀ। ਲਕਸ਼ਮੀ ਵਿਲਾਸ ਬੈਂਕ ਨੇ ਪਿਛਲੇ ਮਹੀਨੇ ਕੁਆਲੀਫਾਈਡ ਇੰਸਟੀਟਯੂਸ਼ਨਲ ਪਲੇਸਮੈਂਟ ਰਾਹੀਂ 460 ਕਰੋੜ ਰੁਪਏ ਜੁਟਾਏ। ਇਹ ਬੈਂਕ ਲੰਬੇ ਸਮੇਂ ਤੋਂ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ।

ਗਾਹਕਾਂ 'ਤੇ ਵੀ ਹੋਵੇਗਾ ਅਸਰ
ਇਸ ਰਲੇਵੇਂ ਤੋਂ ਬਾਅਦ ਨਵੇਂ ਗਾਹਕਾਂ ਲਈ ਵਿਆਜ਼ ਦਰ ਵੱਖ ਹੋ ਸਕਦੀ ਹੈ। ਇਸ ਤੋਂ ਇਲਾਵਾ ਗਾਹਕਾਂ ਦੀ ਚੈੱਕਬੁੱਕ, ਏ.ਟੀ.ਐੱਮ. ਆਦਿ 'ਤੇ ਬੈਂਕ ਦਾ ਨਾਂ ਬਦਲ ਸਕਦਾ ਹੈ। ਉੱਥੇ ਰਲੇਵੇਂ ਦੀ ਪ੍ਰਕਿਰਿਆ ਨਾਲ ਗਾਹਕਾਂ ਨੂੰ ਕੇ.ਵਾਈ.ਸੀ. ਪ੍ਰਕਿਰਿਆ ਦੋਬਾਰਾ ਕਰਵਾਉਣੀ ਪੈ ਸਕਦੀ ਹੈ। ਰਲੇਵੇਂ ਨਾਲ ਬ੍ਰਾਂਚਾਂ ਅਤੇ ਏ.ਟੀ.ਐੱਮ. ਦੀ ਗਿਣਤੀ ਵਧ ਜਾਵੇਗੀ। ਇਸ ਨਾਲ ਗਾਹਕਾਂ ਨੂੰ ਦੂਰ ਨਹੀਂ ਜਾਣਾ ਪਵੇਗਾ।
ਦੱਸ ਦੇਈਏ ਕਿ 1926 'ਚ ਲਕਸ਼ਮੀ ਵਿਲਾਸ ਬੈਂਕ ਵਜੂਦ 'ਚ ਆਇਆ ਪਰ ਇਸ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਤੋਂ 1958 'ਚ ਲਾਈਸੈਂਸ ਮਿਲਿਆ। ਇਸ ਤੋਂ ਬਾਅਦ ਲਕਸ਼ਮੀ ਵਿਲਾਸ ਬੈਂਕ ਵਪਾਰਕ ਬੈਂਕ ਬਣ ਗਿਆ। ਸਾਲ 1974 ਤੋਂ ਬੈਂਕ ਦੇ ਬ੍ਰਾਂਚ ਦਾ ਵਿਸਤਾਰ ਸ਼ੁਰੂ ਹੋਇਆ। ਬੈਂਕ ਦੇ ਬ੍ਰਾਂਚ ਅਤੇ ਫਾਈਨੈਂਸ਼ੀਅਲ ਸੈਂਟਰ ਆਂਧਰ ਪ੍ਰਦੇਸ਼, ਕਰਨਾਰਟਕ, ਕੇਰਲ ਤੋਂ ਇਲਾਵਾ ਦਿੱਲੀ, ਮੁੰਬਈ ਅਤੇ ਕੋਲਕਾਤਾ 'ਚ ਵੀ ਮੌਜੂਦ ਹੈ।
ਮੁੰਬਈ 'ਚ 4,000 ਕਰੋੜ ਰੁਪਏ ਮੁੱਲ ਦੇ ਅਣਵਿਕੇ ਮਕਾਨ
NEXT STORY