ਨਵੀਂ ਦਿੱਲੀ (ਏਜੰਸੀ) - ਭਾਰਤ ਦੁਨੀਆ ’ਚ ਦਾਲਾਂ ਦੇ ਕੌਮਾਂਤਰੀ ਉਤਪਾਦਨ ’ਚ ਲੱਗਭੱਗ 24 ਫੀਸਦੀ ਦਾ ਯੋਗਦਾਨ ਕਰਦਾ ਹੈ, ਜੋ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਦੇਸ਼ ਹੈ। ਕੇਂਦਰੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਦੇਸ਼ ਦਾ ਦਾਲਾਂ ਦਾ ਉਤਪਾਦਨ ਪਿਛਲੇ 5-6 ਸਾਲਾਂ ’ਚ 1.4 ਕਰੋਡ਼ ਟਨ (140 ਲੱਖ ਟਨ) ਤੋਂ ਵਧ ਕੇ 2.4 ਕਰੋਡ਼ ਟਨ (240 ਲੱਖ ਟਨ) ਹੋ ਗਿਆ ਹੈ।
ਇਹ ਵੀ ਪੜ੍ਹੋ : ‘EPFO ਨੇ PF ਖਾਤਿਆਂ ਦੀ ਸਕਿਓਰਿਟੀ ਹੋਰ ਕੀਤੀ ਸਖਤ, 4.5 ਕਰੋਡ਼ ਖਾਤੇ ਹੋਣਗੇ ਪ੍ਰਭਾਵਿਤ’
ਤੋਮਰ ਨੇ ਵਿਸ਼ਵ ਦਾਲ ਦਿਵਸ ’ਤੇ ਰੋਮ ’ਚ ਇਕ ਕੌਮਾਂਤਰੀ ਸੰਮੇਲਨ ’ਚ ਇਕ ਆਭਾਸੀ ਸੰਬੋਧਨ ਦੌਰਾਨ ਕਿਹਾ,‘‘ਭਾਰਤ ਦੁਨੀਆ ’ਚ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਦੇਸ਼ ਹੈ ਅਤੇ ਦਾਲਾਂ ਦੇ ਉਤਪਾਦਨ ’ਚ ਭਾਰਤ ਲੱਗਭੱਗ ਆਤਮਨਿਰਭਰ ਹੋ ਗਿਆ ਹੈ। ਸਾਲ 2019-20 ’ਚ ਭਾਰਤ ਨੇ 2 ਕਰੋਡ਼ 31.5 ਲੱਖ ਟਨ ਦਾਲਾਂ ਦਾ ਉਤਪਾਦਨ ਕੀਤਾ, ਜੋ ਕੌਮਾਂਤਰੀ ਉਤਪਾਦਨ ਦਾ 23.62 ਫੀਸਦੀ ਹਿੱਸਾ ਹੈ।’’
ਇਹ ਵੀ ਪੜ੍ਹੋ : ਦੇਸ਼ ਭਰ ’ਚ ਅੱਜ ਤੋਂ ਲਾਜ਼ਮੀ ਹੋਇਆ 'ਫਾਸਟੈਗ', ਜਾਣੋ ਫਾਸਟੈਗ ਦੀ ਪੂਰੀ ਪ੍ਰਕਿਰਿਆ
ਤੋਮਰ ਨੇ ਕਿਹਾ ਕਿ ਪ੍ਰੋਟੀਨ ਨਾਲ ਭਰਪੂਰ ਹੋਣ ਵਾਲੀ ਦਾਲ ਖੁਰਾਕੀ ਉਪਜਾਂ ’ਚ ਇਕ ਮਹੱਤਵਪੂਰਣ ਫਸਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੰਗ ਅਤੇ ਸਪਲਾਈ ਦੇ ਅੰਤਰ ਨੂੰ ਪੂਰਨ ਲਈ ਦਾਲਾਂ ਦੇ ਉਤਪਾਦਨ ਨੂੰ ਵਧਾਉਣ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਤੋਮਰ ਨੇ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਸਾਲ 2014 ਤੋਂ ਸਰਕਾਰ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ’ਤੇ ਚਾਨਣਾ ਪਾਇਆ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਲਗਾਤਾਰ 7 ਵੇਂ ਦਿਨ ਹੋਏ ਮਹਿੰਗੇ, ਜਾਣੋ ਹੁਣ ਕਿੰਨੇ ਪੈਸਿਆਂ 'ਚ ਮਿਲੇਗਾ ਤੇਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਨਵਰੀ ’ਚ ਯਾਤਰੀ ਵਾਹਨਾਂ ਦੀ ਬਰਾਮਦ ’ਚ ਮਾਮੂਲੀ ਸੁਧਾਰ
NEXT STORY