ਨਵੀਂ ਦਿੱਲੀ -ਸਰਕਾਰ ਨੇ ਕਰਜ਼ਾ ਵਸੂਲੀ ਟ੍ਰਿਬਿਊਨਲ (ਡੀ. ਆਰ. ਟੀ.) ’ਚ ਕਰਜ਼ਾ ਵਸੂਲੀ ਅਰਜ਼ੀ ਲਈ ਬਕਾਇਆ ਰਾਸ਼ੀ ਦੀ ਘੱਟੋ-ਘੱਟ ਹੱਦ 20 ਲੱਖ ਰੁਪਏ ਕਰ ਦਿੱਤੀ ਹੈ। ਇਸ ਨਾਲ ਡੀ. ਆਰ. ਟੀ. ’ਚ ਲਟਕੇ ਮਾਮਲਿਆਂ ਦੇ ਨਿਪਟਾਰੇ ’ਚ ਤੇਜ਼ੀ ਆਉਣ ਦੀ ਉਮੀਦ ਹੈ। ਦੇਸ਼ ’ਚ 39 ਡੀ. ਆਰ. ਟੀ. ਹਨ। ਵਿੱਤ ਮੰਤਰਾਲਾ ਦੇ ਨੋਟੀਫਿਕੇਸ਼ਨ ਅਨੁਸਾਰ ਕੇਂਦਰ ਸਰਕਾਰ ਨੇ ਡੀ. ਆਰ. ਟੀ. ’ਚ ਕਰਜ਼ਾ ਵਸੂਲੀ ਲਈ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਵੱਲੋਂ ਅਰਜ਼ੀਅਾਂ ਦਾਖਲ ਕਰਨ ਨੂੰ ਲੈ ਕੇ ਘੱਟੋ-ਘੱਟ ਵਿੱਤੀ ਹੱਦ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਹੈ। ਇਸ ਨਾਲ ਕੋਈ ਵੀ ਬੈਂਕ ਜਾਂ ਵਿੱਤੀ ਸੰਸਥਾਨ ਅਤੇ ਬੈਂਕਾਂ ਦਾ ਸਮੂਹ ਉਸੇ ਸਥਿਤੀ 'ਚ ਡੀ. ਆਰ. ਟੀ. ਨਾਲ ਸੰਪਰਕ ਨਹੀਂ ਕਰ ਸਕਦਾ, ਜਦੋਂ ਤਕ ਬਾਕੀ ਰਾਸ਼ੀ 20 ਲੱਖ ਰੁਪਏ ਤੋਂ ਘੱਟ ਦੀ ਹੋਵੇਗੀ।
ਖੰਡ ਮਿੱਲਾਂ ਇਕ ਲੱਖ ਕਰੋੜ ਦੇ ਗੰਨੇ ਦੀ ਕਰਨਗੀਆਂ ਖਰੀਦ, ਵਧ ਸਕਦੈ ਭੁਗਤਾਨ ਸੰਕਟ
NEXT STORY