ਨਵੀਂ ਦਿੱਲੀ — ਜਨਤਕ ਵੰਡ ਪ੍ਰਣਾਲੀ (ਪੀ.ਡੀ.ਐੱਸ) 'ਚ ਵੰਡ ਹੋਣ ਵਾਲੇ ਕੈਰੋਸੀਨ ਦੇ ਮਾਮਲੇ 'ਚ ਨੁਕਸਾਨ ਇਕ ਜੁਲਾਈ, 2017 ਤੋਂ 6.82 ਰੁਪਏ ਪ੍ਰਤੀ ਲੀਟਰ ਰਹੇਗਾ। ਜੂਨ, 2017 ਦੇ ਪਹਿਲੇ ਪੰਦਰਵਾੜੇ 'ਚ ਇਹ ਨੁਕਸਾਨ 8.86 ਰੁਪਏ ਪ੍ਰਤੀ ਲੀਟਰ ਅਤੇ ਆਖਰੀ ਪੰਦਰਵਾੜੇ 'ਚ 8.61 ਰੁਪਏ ਪ੍ਰਤੀ ਲੀਟਰ ਰਿਹਾ। ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਧੀਨ ਪੈਟ੍ਰੋਲੀਅਮ ਨਿਯੋਜਨ ਅਤੇ ਡਿਸਪੈਚ ਸੈੱਲ (ਪੀਪੀਏਸੀ) ਨੇ ਜੂਨ 2017 ਲਈ ਕੱਚੇ ਤੇਲ ਅਤੇ ਪੈਟ੍ਰੋਲੀਅਮ ਉਤਪਾਦਾਂ ਦੇ ਕੌਮਾਂਤਰੀ ਮੁੱਲਾਂ ਦੀ ਸਮੀਖਿਆ ਕੀਤੀ ਹੈ।
ਡੀਬੀਟੀਐੱਲ ਅਧੀਨ ਗਾਹਕਾਂ ਨੂੰ ਨਕਦ ਰਾਸ਼ੀ ਦਾ ਸੰਚਾਰ 86.54 ਰੁਪਏ ਰਹੇਗਾ, ਜਿਸ 'ਚ ਸਰਕਾਰ ਵਲੋਂ ਉਪਭੋਗਤਾਵਾਂ ਨੂੰ ਘਰੇਲੂ ਐੱਲ.ਪੀ.ਜੀ 'ਤੇ ਦਿੱਤੀ ਜਾਣ ਵਾਲਾ ਨਕਦ ਮੁਆਵਜ਼ਾ 58.35 ਰੁਪਏ ਅਤੇ ਉਪਭੋਗਤਾਵਾਂ ਨੂੰ ਬਗੈਰ ਮੁਆਵਜ਼ੇ ਵਾਲੀ ਲਾਗਤ ਆਈਟਮ 'ਚ ਓ.ਐੱਮ.ਸੀ ਨਾਲ ਘਰੇਲੂ ਐੱਲ.ਪੀ.ਜੀ 'ਤੇ ਮਿਲਣ ਵਾਲਾ ਨਕਦ ਮੁਆਵਜ਼ਾ 28.19 ਰੁਪਏ ਹੋਵੇਗਾ। ਸਾਲ 2016-17 ਦੌਰਾਨ ਨੁਕਸਾਨ/ਡੀ.ਬੀ.ਟੀ.ਐੱਲ ਸਬਸਿਡੀ 19.728 ਕਰੋੜ ਰੁਪਏ ਸੀ।
ਮਾਈਕ੍ਰੋਸਾਫਟ ਕੰਪਨੀ 'ਚ ਛਾਂਟੀ ਦਾ ਸਾਇਆ, ਸੇਲਸ ਫੀਲਡ 'ਚ ਜਾਣਗੀਆਂ ਹਜ਼ਾਰਾਂ ਨੌਕਰੀਆਂ
NEXT STORY