ਮੁੰਬਈ— ਮਹਾਰਾਸ਼ਟਰ 'ਚ ਹਰੀਆਂ ਮਿਰਚਾਂ ਦੇ ਬਾਜ਼ਾਰ 'ਚ ਤੇਜ਼ੀ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਨ੍ਹਾਂ ਦੀਆਂ ਕੀਮਤਾਂ 'ਚ ਘੱਟੋ-ਘੱਟ 40 ਫ਼ੀਸਦੀ ਤੱਕ ਦੀ ਤੇਜ਼ੀ ਹੈ। ਉੱਥੇ ਹੀ, ਸਭ ਤੋਂ ਜ਼ਿਆਦਾ ਤੇਜ਼ੀ ਮਸਾਲੇ ਬਣਾਉਣ ਲਈ ਵਰਤੀਆਂ ਜਾਂਦੀਆਂ ਲਾਲ ਕਿਸਮਾਂ 'ਚ ਹੈ। ਲਾਲ ਕਿਸਮਾਂ ਦੀਆਂ ਕੀਮਤਾਂ 'ਚ ਤੇਜ਼ੀ 75 ਫ਼ੀਸਦੀ ਤੱਕ ਹੈ। ਇਸ ਨਾਲ ਮਸਾਲੇ ਮਹਿੰਗੇ ਹੋ ਸਕਦੇ ਹਨ।
ਕੋਲਾਪੁਰ ਦੇ ਇਕ ਖੇਤੀਬਾੜੀ ਮਾਹਰ ਨੇ ਕਿਹਾ ਕਿ ਲਾਲ ਮਿਰਚਾਂ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ ਅਤੇ ਸਨਕੇਸ਼ਵਰੀ ਕਿਸਮ 210 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ ਹੈ, ਜੋ ਪਿਛਲੇ ਸਾਲ 150 ਰੁਪਏ ਕਿਲੋ ਸੀ।
ਕੋਲਾਪੁਰ ਅਤੇ ਕਰਨਾਟਕ ਦੋਵਾਂ 'ਚ ਕਾਸ਼ਤ ਕੀਤੀ ਜਾਂਦੀ ਬਿਆਦਗੀ ਕਿਸਮ ਦੀ ਕੀਮਤ ਪਿਛਲੇ ਸਾਲ ਦੇ 200 ਰੁਪਏ ਪ੍ਰਤੀ ਕਿਲੋ ਦੇ ਮੁਕਾਬਲੇ 350 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇੱਥੋਂ ਤੱਕ ਕਿ ਦੇਸੀ ਕਿਸਮਾਂ ਦੀਆਂ ਕੀਮਤਾਂ ਵੀ 35 ਰੁਪਏ ਵਾਧੇ ਨਾਲ 200 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਸਰਕਾਰ ਨੇ ਕੌਮਾਂਤਰੀ ਉਡਾਣਾਂ 'ਤੇ ਲਾਈ ਰੋਕ ਹੋਰ ਅੱਗੇ ਵਧਾਈ
ਕਿਹਾ ਜਾ ਰਿਹਾ ਹੈ ਕਿ ਮਹਾਰਾਸ਼ਟਰ 'ਚ ਲਗਾਤਾਰ ਹੋਈ ਬਾਰਸ਼ ਕਾਰਨ ਮਿਰਚਾਂ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ 40 ਫ਼ੀਸਦੀ ਫ਼ਸਲ ਨੁਕਸਾਨੀ ਗਈ ਹੈ। ਕਈ ਥਾਵਾਂ 'ਤੇ, ਕਿਸਾਨਾਂ ਨੂੰ ਫ਼ਸਲ ਨੂੰ ਜੜ੍ਹੋਂ ਪੁੱਟਣਾ ਪਿਆ ਅਤੇ ਕੀੜਿਆਂ ਤੇ ਬਿਮਾਰੀਆਂ ਦੇ ਹਮਲਿਆਂ ਕਾਰਨ ਪੌਦੇ ਪੁੱਟ ਕੇ ਸੁੱਟਣੇ ਪਏ।
ਇਹ ਵੀ ਪੜ੍ਹੋ- ਦਿੱਲੀ ਤੋਂ ਉਡਾਣ ਭਰਨ ਵਾਲਿਆਂ ਲਈ ਇਸ ਸੂਬੇ ਨੇ ਲਾਜ਼ਮੀ ਕੀਤਾ ਕੋਰੋਨਾ ਟੈਸਟ
ਮੁੰਬਈ 'ਚ ਹਰੀ ਮਿਰਚ ਦੀ ਪ੍ਰਚੂਨ ਕੀਮਤ ਦੁੱਗਣੀ ਹੋ ਕੇ ਲਗਭਗ 80 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਾਰਸ਼ ਕਾਰਨ ਹਰੀ ਮਿਰਚ ਦੀਆਂ ਫਸਲਾਂ ਉੱਲੀਮਾਰ ਤੇ ਹਵਾ 'ਚ ਨਮੀ ਨਾਲ ਪ੍ਰਭਾਵਿਤ ਹੋਈਆਂ ਹਨ। ਹਰੀਆਂ ਮਿਰਚਾਂ ਨੂੰ ਛਾਂ ਅਤੇ ਖੁਸ਼ਕ 'ਚ ਸੁੱਕਣੇ ਨਾ ਪਾ ਹੋਣ ਕਾਰਨ ਸੁੱਕੀਆਂ ਲਾਲ ਮਿਰਚਾਂ ਦੀ ਘਾਟ ਹੋਈ ਹੈ। ਪੁਜਾਰੀ ਨੇ ਦੱਸਿਆ ਕਿ ਭਾਵੇਂ ਸਾਲਾਂ ਤੋਂ ਮਹਾਰਾਸ਼ਟਰ 'ਚ ਮਿਰਚਾਂ ਦਾ ਮੁੱਲ ਚੰਗਾ ਮਿਲ ਰਿਹਾ ਹੈ ਫਿਰ ਵੀ ਇਨ੍ਹਾਂ ਦਾ ਰਕਬਾ ਹੇਠਾਂ ਆ ਗਿਆ ਹੈ ਕਿਉਂਕਿ ਕਿਸਾਨ ਜ਼ਿਆਦਾ ਰਕਬੇ 'ਚ ਗੰਨੇ ਦੀ ਬਿਜਾਈ ਨੂੰ ਤਰਜੀਹ ਦੇ ਰਹੇ ਹਨ।
ਫਿਰ ਵਧੀਆ ਸੋਨੇ-ਚਾਂਦੀ ਦੀਆਂ ਕੀਮਤਾਂ, ਪਰ ਖਰੀਦਣ ਦਾ ਅਜੇ ਵੀ ਹੈ ਸੁਨਹਿਰੀ ਮੌਕਾ!
NEXT STORY