ਨਵੀਂ ਦਿੱਲੀ— ਨਵੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 'ਚ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਨਵੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਕੁਲ ਵਿਕਰੀ 18 ਫੀਸਦੀ ਵਧ ਕੇ 38570 ਯੂਨਿਟ ਰਹੀ ਹੈ ਜੋ ਨਵੰਬਰ 2016 'ਚ 32,564 ਯੂਨਿਟ ਰਹੀ ਸੀ।
ਨਵੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਘਰੇਲੂ ਵਿਕਰੀ 21 ਫੀਸਦੀ ਵਧ ਕੇ 36039 ਯੂਨਿਟ ਰਹੀ ਹੈ ਜੋ ਨਵੰਬਰ 2016 'ਚ 29869 ਯੁਨਿਟ ਰਹੀ ਸੀ। ਹਾਲਾਂਕਿ ਨਵੰਬਰ ਮਹੀਨੇ 'ਚ ਕੰਪਨੀ ਦੇ ਐਕਸਪੋਰਟ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਵੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦਾ ਐਕਸਪੋਰਟ 6 ਫੀਸਦੀ ਘਟ ਕੇ 2,531 ਯੁਨਿਟ ਰਿਹਾ ਹੈ ਜੋ ਨਵੰਬਰ 2016 'ਚ 2695 ਯੂਨਿਟ ਰਿਹਾ ਸੀ।
ਨਵੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਪੈਸੇਂਜਰ ਵਾਹਨਾਂ ਦੀ ਵਿਕਰੀ 21 ਫੀਸਦੀ ਵਧ ਕੇ 16030 ਯੂਨਿਟ ਰਹੀ ਹੈ ਜੋ ਨਵੰਬਰ 2016 'ਚ 13198 ਯੂਨਿਟ ਰਹੀ ਸੀ। ਨਵੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ 22 ਫੀਸਦੀ ਵੱਧ ਕੇ 15554 ਯੂਨਿਟ ਰਹੀ ਹੈ। ਜੋ ਨਵੰਬਰ 2016 'ਚ 12718 ਯੂਨਿਟ ਰਹੀ ਸੀ।
ਨਵੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਕੁਲ ਟ੍ਰੈਕਟਰ ਵਿਕਰੀ 32 ਫੀਸਦੀ ਵਧ ਕੇ 22754 ਯੂਨਿਟ ਰਹੀ ਹੈ ਜੋ ਨਵੰਬਰ 2016 'ਚ 17262 ਯੂਨਿਟ ਰਹੀ ਸੀ। ਨਵੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਘਰੇਲੂ ਟਰੈਕਟਰ ਵਿਕਰੀ 32 ਫੀਸਦੀ ਵਧ ਕੇ 21046 ਯੂਨਿਟ ਰਹੀ ਹੈ ਜੋ ਨਵੰਬਰ 2016 'ਚ 15918 ਯੂਨਿਟ ਰਹੀ ਸੀ। ਨਵੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦਾ ਕੁਲ ਟਰੈਕਟਰ ਐਕਸਪੋਰਟ 27 ਫੀਸਦੀ ਵਧ ਕੇ 1708 ਯੂਨਿਟ ਰਿਹਾ ਹੈ ਜੋ ਨਵੰਬਰ 2016 'ਚ 1344 ਯੂਨਿਟ ਰਿਹਾ ਸੀ।
ਨਵੰਬਰ 'ਚ ਆਸ਼ੋਕ ਲੇਲੈਂਡ ਦੀ ਵਿਕਰੀ 51% ਵਧੀ
NEXT STORY