ਨਵੀਂ ਦਿੱਲੀ—ਨਵੰਬਰ 'ਚ ਅਸ਼ੋਕ ਲੇਲੈਂਡ ਦੀ ਵਿਕਰੀ 'ਚ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਨਵੰਬਰ 'ਚ ਅਸ਼ੋਕ ਲੇਲੈਂਡ ਦੀ ਕੁਲ ਵਿਕਰੀ 51 ਫੀਸਦੀ ਵਧਾ ਕੇ 14460 ਯੂਨਿਟ ਰਹੀ ਹੈ। ਜਦਕਿ ਕੰਪਨੀ ਨੇ ਨਵੰਬਰ 2016 'ਚ 9574 ਯੂਨਿਟ ਦੀ ਵਿਕਰੀ ਕੀਤੀ ਸੀ। ਨਵੰਬਰ 'ਚ ਕੰਪਨੀ ਦੇ ਮੀਡੀਅਮ ਅਤੇ ਭਾਰੀ ਕਮਰਸ਼ੀਅਲ ਵਾਹਨਾਂ ਦੇ ਸੇਗਮੇਂਟ ਦੀ ਵਿਕਰੀ 'ਚ ਵੀ ਚੰਗਾ ਵਾਧਾ ਹੋਇਆ ਹੈ। ਨਵੰਬਰ 2017 'ਚ ਕੰਪਨੀ ਦੇ ਮੀਡੀਅਮ ਅਤੇ ਭਾਰੀ ਵਪਾਰਕ ਵਾਹਨਾਂ ਦੀ ਵਿਕਰੀ 54 ਫੀਸਦੀ ਵੱਧ ਕੇ 10641 ਯੂਨਿਟ ਰਹੀ ਹੈ। ਜਦਕਿ ਨਵੰਬਰ 2016 'ਚ ਕੰਪਨੀ ਨੇ 6928 ਮੀਡੀਅਮ ਅਤੇ ਭਾਰੀ ਵਪਾਰਕ ਵਾਹਨ ਵੇਚੇ ਸਨ।
ਨਵੰਬਰ 'ਚ ਅਸ਼ੋਕ ਲੇਲੈਂਡ ਦੀ ਹਲਕੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ 'ਚ ਵੀ 44 ਫੀਸਦੀ ਦੇ ਵਾਧਾ ਦਰਜ ਕੀਤਾ ਗਿਆ ਹੈ। ਨਵੰਬਰ 'ਚ ਕੰਪਨੀ ਦੀ ਹਲਕੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਪਿਛਲੇ ਸਾਲ ਦੀ ਸਮਾਨ ਅਵਧੀ ਦੇ 2646 ਯੂਨਿਟ ਤੋਂ ਵੱਧ ਕੇ 3819 ਯੂਨਿਟ ਹੋ ਗਈ ਹੈ।
ਬੁਲੇਟ 350ਸੀਸੀ ਦਾ ਦਮ, ਆਇਸ਼ਰ ਕੰਪਨੀ ਦੀ ਵਧੀ ਸੇਲ
NEXT STORY