ਜਲੰਧਰ—ਮਹਿੰਦਰਾ ਐਂਡ ਮਹਿੰਦਰਾ ਦੀ ਮਲਕੀਅਤ ਕੰਪਨੀ ਅਨੁਸ਼ੰਗੀ ਕੰਪਨੀ ਮਹਿੰਦਰਾ ਐਗਰੀ ਸਾਲਿਊਸ਼ੰਸ ਲਿਮਟਿਡ ਨੇ ਕਿਸਾਨਾਂ ਲਈ ਮਾਈ ਐਗਰੀ ਗੁਰੂ 2.0 ਨੂੰ ਲਾਂਚ ਕੀਤੇ ਜਾਣ ਦਾ ਐਲਾਨ ਕੀਤਾ ਹੈ। ਇਸ ਐਪ ਦਾ ਨਵਾਂ ਵਰਜ਼ਨ ਤਕਨੀਕੀ ਰੂਪ ਨਾਲ ਉੱਨਤ ਹੈ ਅਤੇ ਕਿਸਾਨਾਂ ਲਈ ਡਿਜ਼ੀਟਲ ਐਡਵਾਈਜ਼ਰੀ ਪਲੇਟਫਾਰਮ ਦੇ ਰੂਪ 'ਚ ਕੰਮ ਕਰਦਾ ਹੈ। ਐਪ ਦੇ ਨਵੇਂ ਵਰਜ਼ਨ 'ਚ ਐਡਵਾਂਸਡ ਟੈਕਨਾਲੋਜੀ ਦਾ ਇਸਤੇਮਾਲ ਕਰ ਪਰਸਨਲਾਇਜ਼ਡ ਯੂਜ਼ਰ ਨੂੰ ਅਨੁਭਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨੂੰ ਇਕ ਐਡਵਾਂਸਡ ਸਾਲਿਊਸ਼ਨ, ਜੋ ਚੈਟਬਾਟ ਦਾ ਇਸਤੇਮਾਲ ਕਰਦੀ ਹੈ, ਦੇ ਜ਼ਰੀਏ ਉਤਸ਼ਾਹ ਦਿੱਤਾ ਗਿਆ ਹੈ।
ਨ੍ਹਾਂ ਵਿਸ਼ੇਸ਼ਤਾਵਾਂ ਕਾਰਨ ਐਗਰੀ ਗੁਰੂ ਨੂੰ ਇਸ ਦੇ ਮੂਲ ਵਰਜ਼ਨ ਦਾ ਅਪਗਰੇਡੇਸ਼ਨ ਕਿਹਾ ਜਾਂਦਾ ਹੈ। ਮਹਿੰਦਰਾ ਐਗਰੀ ਸਾਲਿਊਸ਼ਨ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਅਸ਼ੋਕ ਸ਼ਰਮਾ ਨੇ ਮਾਈ ਐਗਰੀ ਗੁਰੂ 2.0 ਲਾਂਚ ਦੇ ਮੌਕੇ 'ਤੇ ਕਿਹਾ ਕਿ ਐਗਰੀ ਗੁਰੂ 2.0 ਫਸਲਾਂ ਦਾ ਉਤਪਾਦਕਤਾਂ 'ਚ ਸੁਧਾਰ ਯਕੀਨਨ ਕਰਨ ਲਈ ਕਿਸਾਨਾਂ ਨੂੰ ਨਿੱਜੀ ਸਲਾਹ ਦੇਣ ਵਾਲੀ ਸੇਵਾ ਹੈ। ਮਾਈ ਐਗਰੀ ਗੁਰੂ ਨੇ ਹੁਣ ਤਕ ਚਾਰ ਲੱਖ ਤੋਂ ਜ਼ਿਆਦਾ ਕਿਸਾਨਾਂ ਤਕ ਪਹੁੰਚ ਬਣਾਈ ਹੈ। ਐਪ ਦੇ ਸਭ ਤੋਂ ਲੋਕ ਪ੍ਰਸਿੱਧ ਮਸ਼ੀਨ ਲਰਨਿੰਗ 'ਚ ਹੁਣ ਤਕ 55,000 ਤੋਂ ਜ਼ਿਆਦਾ ਸੰਵਾਦ ਦਰਜ ਕੀਤੇ ਗਏ ਹਨ। ਇਸ ਐਪ ਦੀ ਆਵਾਜ਼ ਨੂੰ ਸੁਨਣ ਅਤੇ ਮਸ਼ੀਨ ਲਰਨਿੰਗ ਤਕਨੀਕ ਦੀ ਮਦਦ ਨਾਲ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਜਲਦੀ ਹੀ ਮਿਲ ਜਾਂਦੇ ਹਨ। ਐਪ ਨਾਲ ਕਿਸਾਨਾਂ ਨੂੰ ਮੰਡੀ 'ਚ ਚੱਲ ਰਹੇ ਦਾਮਾਂ ਦੀ ਜਾਣਕਾਰੀ ਮਿਲਦੀ ਹੈ, ਜਿਸ ਨਾਲ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਕਿਹੜੀ ਮੰਡੀ 'ਚ ਉਹ ਆਪਣੀ ਫਸਲ ਵੇਚ ਕੇ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰ ਸਕਦੇ ਹਨ।
ਫਰਵਰੀ 2017 'ਚ ਲਾਂਚ ਕੀਤੀ ਗਈ ਐਪ ਮਾਈ ਐਗਰੀ ਗੁਰੂ ਭਾਰਤ ਦਾ ਪਹਿਲਾ ਡਿਜ਼ੀਟਲ ਐਡਵਾਇਜ਼ਰੀ ਪਲੇਟਫਾਰਮ ਹੈ, ਜੋ ਕਿਸਾਨਾਂ ਅਤੇ ਮਾਹਰਾਂ ਵਿਚਾਲੇ ਦੋਤਰਫਾ ਸੰਵਾਦ ਉਪਲੱਬਧ ਕਰਵਾਉਂਦਾ ਹੈ। ਕਿਸੇ ਦੂਜੇ ਐਪ ਦੀ ਤੁਲਨਾ 'ਚ ਮਾਈ ਐਗਰੀ ਗੁਰੂ ਇਹ ਯਕੀਨਨ ਕਰਦੀ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਸਮੱਸਿਆ ਦਾ ਹੱਲ ਜਲਦੀ ਹੀ ਮਿਲ ਜਾਵੇ। ਮਾਈ ਐਗਰੀ ਗੁਰੂ 2.0 ਐਪ ਐਂਡ੍ਰਾਇਡ ਫੋਨ 'ਤੇ ਗੂਗਲ ਪਲੇਅ ਸਟੋਰ ਤੋਂ ਡਾਉਨਲੋਡ ਕੀਤੀ ਜਾ ਸਕਦੀ ਹੈ। ਇਸ ਸਮੇਂ ਅੰਗਰੇਜ਼ੀ ਅਤੇ ਹਿੰਦੀ 'ਚ ਮੌਜੂਦ ਇਹ ਐਪ ਜਲਦ ਹੀ ਮਰਾਠੀ 'ਚ ਉਪਲੱਬਧ ਹੋਵੇਗੀ।
'ਮਹਿਲਾ ਦਿਵਸ' 'ਤੇ ਸਰਕਾਰ ਨੇ ਔਰਤਾਂ ਨੂੰ ਦਿੱਤਾ ਖਾਸ ਤੋਹਫਾ
NEXT STORY