ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਅੰਤਰਰਾਸ਼ਟਰੀ 'ਮਹਿਲਾ ਦਿਵਸ' 'ਤੇ ਮਹਿਲਾਵਾਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਵਲੋਂ ਵੀਰਵਾਰ ਨੂੰ ਬਾਓਡਿਗ੍ਰੇਡਿਬਲ ਸੈਨਿਟਰੀ ਨੈਪਕਿਨ ਲਾਂਚ ਕੀਤਾ ਗਿਆ। ਪ੍ਰਤੀ ਪੈਡ 2.50 ਰੁਪਏ ਦੀ ਕੀਮਤ 'ਤੇ ਇਸ ਨੂੰ ਪ੍ਰਧਾਨ ਮੰਤਰੀ ਭਾਰਤੀ ਜਨਅੋਸ਼ਧੀ ਪਰਿਯੋਜਨਾ ਕੇਂਦਰਾਂ ਤੋਂ ਖਰੀਦਿਆ ਜਾ ਸਕਦਾ ਹੈ। ਸੈਨਟਰੀ ਨੈਪਕੀਨ ਦੇ ਇਕ ਪੈਕ 'ਚ 4 ਪੈਡ ਹੋਣਗੇ ਅਤੇ ਇਸ ਦੀ ਕੀਮਤ 10 ਰੁਪਏ ਹੋਵੇਗੀ।
ਰਸਾਇਣ ਅਤੇ ਓਰਵਰਕ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ 28 ਮਈ 2018 ਨੂੰ ਅੰਤਰਰਾਸ਼ਟਰੀ ਮਾਸਿਕ ਧਰਮ ਸਵੱਛਤਾ ਦਿਵਸ ਨਾਲ ਦੇਸ਼ ਦੇ ਸਾਰੇ ਜਨਅੋਸ਼ਧੀ ਕੇਂਦਰਾਂ 'ਤੇ ਇਹ ਨੈਪਕੀਨ ਵਿਕਰੀ ਲਈ ਉਪਲੱਬਧ ਰਹਿਣਗੇ। ਮੰਤਰੀ ਨੇ ਕਿਹਾ ਕਿ ਰਸਾਇਣ ਅਤੇ ਓਰਵਰਕ ਮੰਤਰਾਲੇ ਤਹਿਤ ਆਉਣ ਵਾਲਾ ਫਾਰਮਾਸ਼ੂਟਕਲ ਡਿਪਾਰਮੈਂਟ 'ਸੁਵਿਧਾ' ਨਾਂ ਨਾਲ ਸੈਨਿਟਰੀ ਨੈਪਕਿਨ ਲਾਂਚ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਬਾਜ਼ਾਰ 'ਚ 4 ਸੈਨਿਟਰੀ ਦੀ ਔਸਤ ਕੀਮਤ 32 ਰੁਪਏ ਹੈ। ਸਰਕਾਰ ਨੇ ਇਸ ਨੂੰ ਹੀ ਆਕਸੋ-ਬਾਓਡਿਗ੍ਰੇਡਿਬਲ ਪੈਡਸ ਨੂੰ 10 ਰੁਪਏ 'ਚ ਉਪਲੱਬਧ ਕਰਵਾਇਆ ਹੈ। ਇਹ ਭਾਰਤ ਦੀਆਂ ਵਾਂਝੀਆਂ ਮਹਿਲਾਵਾਂ ਲਈ ਸਵੱਛਤਾ ਅਤੇ ਸੁਵਿਧਾ ਸੁਨਸ਼ਚਿਤ ਕਰੇਗੀ। ਉਸ ਨੇ ਕਿਹਾ ਕਿ ਬਾਜ਼ਾਰ 'ਚ ਉਪਲੱਬਧ ਹੋਰ ਸੈਨਿਟਰੀ ਨੈਪਕੀਨ ਨਾਨ-ਬਾਓਡਿਗ੍ਰੇਡਿਬਲ ਹੈ, ਜਦੋਂਕਿ ਇਹ ਬਾਓਡਿਗ੍ਰੇਡਿਬਲ ਹੈ।
ਉਸ ਨੇ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਦੇ ਦਿਨ ਸਾਰੀਆਂ ਔਰਤਾਂ ਲਈ ਇਹ ਇਕ ਵਿਸ਼ੇਸ਼ ਤੋਹਫਾ ਹੈ ਕਿਉਂਕਿ ਇਹ ਉਤਪਾਦ ਮਹਿੰਗਾ ਅਤੇ ਸਾਫ-ਸੁੱਥਰਾ ਹੋਣ ਦੇ ਨਾਲ ਹੀ ਇਸਤੇਮਾਲ 'ਚ ਆਸਾਨ ਹੈ।
ਰਾਸ਼ਟਰੀ ਪਰਿਵਾਰ ਸਵੱਸਥਾ ਸਰਵੇਖਣ 2015-16 ਅਨੁਸਾਰ 15 ਤੋਂ 24 ਸਾਲ ਤੱਕ ਦੀਆਂ 58 ਫੀਸਦੀ ਔਰਤਾਂ ਸਥਾਨਕ ਪੱਧਰ 'ਤੇ ਤਿਆਰ ਨੈਪਕੀਨ, ਸੈਨਿਟਰੀ ਨੈਪਕੀਨ ਅਤੇ ਰੂ ਦੇ ਫਾਹੇ ਦਾ ਇਸਤੇਮਾਲ ਕਰਦੀਆਂ ਹਨ। ਸ਼ਹਿਰੀ ਖੇਤਰਾਂ ਦੀਆਂ 78 ਫੀਸਦੀ ਔਰਤਾਂ ਪੀਰੀਅਡ੍ਰਸ ਦੌਰਾਨ ਸੁਰੱਖਿਆ ਲਈ ਸਹੀ ਵਿੱਧੀਆਂ ਅਪਣਾਉਂਦੀਆਂ ਹਨ। ਪੇਂਡੂ ਇਲਾਕੇ ਦੀਆਂ ਸਿਰਫ 48 ਫੀਸਦੀ ਔਰਤਾਂ ਸਾਫ-ਸੁਥਰਾ ਸੈਨਿਟਰੀ ਨੈਪਕੀਨ ਦਾ ਇਸਤੇਮਾਲ ਕਰਦੀਆਂ ਹਨ।
ਮਹਿਲਾਵਾਂ ਦੀ ਸੁਰੱਖਿਆ ਲਈ ਸਰਕਾਰ ਚੁੱਕੇ ਸਖ਼ਤ ਕਦਮ : ਰਾਬੜੀ
NEXT STORY