ਨਵੀਂ ਦਿੱਲੀ- ਮਹਿੰਦਰਾ ਐਂਡ ਮਹਿੰਦਰਾ (ਐੱਮ ਐਂਡ ਐੱਮ) ਲਿਮਟਿਡ ਦੀ ਘਰੇਲੂ ਬਾਜ਼ਾਰ 'ਚ ਯਾਤਰੀ ਵਾਹਨ (ਪੀਵੀ) ਦੀ ਵਿਕਰੀ ਨਵੰਬਰ 2022 'ਚ 56 ਫੀਸਦੀ ਵਧ ਕੇ 30,392 ਇਕਾਈ 'ਚੇ ਪਹੁੰਚ ਗਈ। ਕੰਪਨੀ ਨੇ ਵੀਰਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਉਸ ਨੇ ਪਿਛਲੇ ਸਾਲ ਨਵੰਬਰ 'ਚ 19,458 ਇਕਾਈਆਂ ਵੇਚੀਆਂ ਸਨ।
ਐੱਮ ਐਂਡ ਐੱਮ ਦੀ ਪਿਛਲੇ ਮਹੀਨੇ ਯੂਟੀਲਿਟੀ ਵਾਹਨਾਂ ਦੀ ਵਿਕਰੀ 56 ਫੀਸਦੀ ਵਧ ਕੇ 30,238 ਇਕਾਈ ਹੋ ਗਈ। ਨਵੰਬਰ 2021 'ਚ ਇਹ 19,384 ਇਕਾਈ ਸੀ। ਇਸ ਦੌਰਾਨ ਉਸ ਦੀ ਕਾਰ ਅਤੇ ਵੈਨ ਦੀ ਵਿਕਰੀ 74 ਯੂਨਿਟਾਂ ਤੋਂ ਵਧ ਕੇ 154 ਇਕਾਈ ਰਹੀ।
ਮਹਿੰਦਰਾ ਐਂਡ ਮਹਿੰਦਰਾ ਦੇ ਪ੍ਰਧਾਨ (ਵਾਹਨ ਖੰਡ) ਵਿਜੇ ਨਾਕਰਾ ਨੇ ਕਿਹਾ ਕਿ ਕੰਪਨੀ ਦੇ ਉਤਪਾਦ ਪੋਰਟਫੋਲੀਓ 'ਚ ਮਜ਼ਬੂਤ ਮੰਗ ਕਾਰਨ ਨਵੰਬਰ 'ਚ ਵਾਹਨਾਂ ਦੀ ਵਿਕਰੀ ਵਧੀ ਹੈ। ਐੱਮ ਐਂਡ ਐੱਮ ਨੇ ਪਿਛਲੀ ਮਿਆਦ ਦੇ ਦੌਰਾਨ ਵਪਾਰਕ ਵਾਹਨ ਖੇਤਰ 'ਚ 19,591 ਇਕਾਈਆਂ ਦੀ ਵਿਕਰੀ ਕੀਤੀ। ਕੰਪਨੀ ਨੇ ਕਿਹਾ ਕਿ ਪਿਛਲੇ ਮਹੀਨੇ ਉਸ ਦੀ ਕੁੱਲ ਟਰੈਕਟਰ ਵਿਕਰੀ 10 ਫੀਸਦੀ ਵਧ ਕੇ 30,528 ਇਕਾਈ ਹੋ ਗਈ।
ਮਹਿੰਗਾਈ ਨੂੰ ਕਾਬੂ ਕਰਨ ਵਿਚ ਕੇਂਦਰੀ ਬੈਂਕ ਅਜੇ ਤੱਕ ਸਫਲ ਨਹੀਂ : ਨਿਰਮਲਾ ਸੀਤਾਰਮਨ
NEXT STORY