ਨਵੀਂ ਦਿੱਲੀ - ਸਾਲ 2023 ਦਾ ਜਨਵਰੀ ਮਹੀਨਾ ਖ਼ਤਮ ਹੋਣ ਨੂੰ ਦੋ ਦਿਨ ਰਹਿ ਗਏ ਹਨ। ਇਸ ਦੇ ਨਾਲ ਹੀ ਦੋ ਦਿਨਾਂ ਬਾਅਦ ਕੁਝ ਦੇਸ਼ ਵਿਚ ਕੁਝ ਅਹਿਮ ਬਦਲਾਅ ਹੋਣ ਜਾ ਰਹੇ ਹਨ। ਫਰਵਰੀ ਮਹੀਨੇ ਦੀ ਪਹਿਲੀ ਤਾਰੀਖ਼ ਕਈ ਬਦਲਾਅ ਲੈ ਕੇ ਆ ਰਹੀ ਹੈ। ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਦੇਸ਼ ਦੀ ਜਨਤਾ ਦੀ ਜੇਬ 'ਤੇ ਪਵੇਗਾ। ਜ਼ਿਕਰਯੋਗ ਹੈ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਵੀ 1 ਫਰਵਰੀ ਨੂੰ ਜਾਰੀ ਹੋਣ ਜਾ ਰਿਹਾ ਹੈ। ਟੈਕਸ , ਮਹਿੰਗਾਈ, ਰਾਹਤ ਅਤੇ ਸਹੂਲਤਾਂ ਨੂੰ ਲੈ ਕੇ ਆਮ ਲੋਕਾਂ ਨੂੰ ਇਸ ਬਜਟ ਤੋਂ ਕਾਫੀ ਉਮੀਦਾਂ ਹਨ। ਇਸ ਦੇ ਨਾਲ ਹੀ 1 ਫਰਵਰੀ ਤੋਂ ਹੋਣ ਵਾਲੀਆਂ ਤਬਦੀਲੀਆਂ ਬਾਰੇ ਆਮ ਲੋਕਾਂ ਨੂੰ ਇਸ ਦੀ ਜਾਣਕਾਰੀ ਹੋਣਾ ਵੀ ਜ਼ਰੂਰੀ ਹੈ।
1 ਫਰਵਰੀ ਨੂੰ ਪੇਸ਼ ਹੋਣ ਜਾ ਰਿਹੈ ਆਮ ਬਜਟ
ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰਨ ਵਾਲੇ ਹਨ। ਦੇਸ਼-ਵਿਦੇਸ਼ ਦੋ ਲੇਕਾਂ ਦੀਆਂ ਨਜ਼ਰਾਂ ਭਾਰਤ ਦੇ ਬਜਟ 'ਤੇ ਟਿਕੀਆਂ ਹੋਈਆਂ ਹਨ ਅਤੇ ਸਾਰੇ ਦੇਸ਼ ਵਾਸੀਆਂ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਵੀ ਇਸ ਤੋਂ ਵੱਡੀਆਂ ਉਮੀਦਾਂ ਹਨ। ਬਜਟ ਵਿੱਚ ਆਮ ਆਦਮੀ ਨੂੰ ਰਾਹਤ ਦੇਣ ਵਾਲੇ ਫੈਸਲਿਆਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।
ਉਤਪਾਦ ਪੈਕੇਜਿੰਗ ਦੇ ਨਿਯਮ
1 ਫਰਵਰੀ ਤੋਂ ਪੈਕੇਜਿੰਗ ਦੇ ਨਿਯਮ ਬਦਲ ਸਕਦੇ ਹਨ। ਨਿਯਮਾਂ ਮੁਤਾਬਕ ਆਟਾ, ਬਿਸਕੁੱਟ, ਦੁੱਧ,ਖਾਣ ਵਾਲਾ ਤੇਲ , ਬੱਚਿਆਂ ਦੇ ਉਤਪਾਦ, ਸੀਮੈਂਟ ਦੀਆਂ ਬੋਰੀਆਂ ਵਰਗੇ 19 ਉਤਪਾਦਾਂ ਦੀ ਪੈਕਿੰਗ 'ਤੇ ਨਿਰਮਾਣ ਦੀ ਤਾਰੀਖ਼, ਭਾਰ ਅਤੇ ਕਿਸ ਦੇਸ਼ ਦਾ ਉਤਪਾਦ ਹੈ ਇਸ ਬਾਰੇ ਜਾਣਕਾਰੀ ਦੇਣਾ ਲਾਜ਼ਮੀ ਹੋ ਸਕਦਾ ਹੈ।
ਇਹ ਵੀ ਪੜ੍ਹੋ : ਗੂਗਲ ਦਾ ਵੱਡਾ ਐਲਾਨ, ਛਾਂਟੀ ਤੋਂ ਬਾਅਦ ਹੁਣ ਕਾਮਿਆਂ ਲਈ ਇਕ ਹੋਰ ਝਟਕੇ ਦੀ ਤਿਆਰੀ
ਟ੍ਰੈਫਿਕ ਨਿਯਮਾਂ ਦੀ ਸਖ਼ਤੀ
ਸੜਕ ਆਵਾਜਾਈ ਦੇ ਨਿਯਮ ਪਹਿਲਾਂ ਨਾਲੋਂ ਜ਼ਿਆਦਾ ਸਖ਼ਤ ਹੋ ਸਕਦੇ ਹਨ। 1 ਫਰਵਰੀ ਤੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਸਿੱਧਾ ਖ਼ਾਤੇ ਵਿਚੋਂ ਹੀ ਪੈਸੇ ਕੱਟੇ ਜਾਣਗੇ। ਇਸ ਦੇ ਤਹਿਤ 10,000 ਜੁਰਮਾਨਾ ਅਤੇ ਲਾਇਸੈਂਸ ਕੈਂਸਲ ਕਰਨ ਵਰਗੀ ਵਿਵਸਥਾ ਕੀਤੀ ਗਈ ਹੈ।
ਕ੍ਰੈਡਿਟ ਕਾਰਡ ਜ਼ਰੀਏ ਪੇਮੈਂਟ ਕਰਨ 'ਤੇ ਲੱਗੇਗਾ ਵਾਧੂ ਚਾਰਜ
ਬੈਂਕ ਆਫ ਬੜੌਦਾ ਦੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਕ੍ਰੈਡਿਟ ਕਾਰਡ ਜ਼ਰੀਏ ਕਿਰਾਏ ਦੇ ਭੁਗਤਾਨ 'ਤੇ 1 ਫੀਸਦੀ ਫੀਸ ਲੱਗੇਗੀ। ਇਹ ਨਿਯਮ 1 ਫਰਵਰੀ 2023 ਤੋਂ ਲਾਗੂ ਹੋਵੇਗਾ।
LPG ਦੀਆਂ ਕੀਮਤਾਂ 'ਚ ਬਦਲਾਅ
ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕੀਤੀ ਜਾਂਦੀ ਹੈ। ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਇਸ ਦੀਆਂ ਕੀਮਤਾਂ ਵਿਚ ਬਦਲਾਅ ਸੰਭਵ ਹੈ।
ਇਹ ਵੀ ਪੜ੍ਹੋ : ਲਗਾਤਾਰ ਚਾਰ ਦਿਨ ਬੰਦ ਰਹਿਣਗੇ ਬੈਂਕ, ਮੁਸ਼ਕਲ ਤੋਂ ਬਚਣ ਲਈ ਛੁੱਟੀਆਂ ਮੁਤਾਬਕ ਬਣਾਓ ਯੋਜਨਾ
ਵਾਹਨਾਂ ਦੀਆਂ ਕੀਮਤਾਂ ਵਿੱਚ 1.2 ਫੀਸਦੀ ਵਾਧਾ
ਟਾਟਾ ਮੋਟਰਜ਼ ਨੇ ਘੋਸ਼ਣਾ ਕੀਤੀ ਕਿ ਉਹ ਯਾਤਰੀ ਵਾਹਨਾਂ ਦੇ ICE ਪੋਰਟਫੋਲੀਓ ਦੀਆਂ ਕੀਮਤਾਂ ਵਿੱਚ ਵਾਧਾ ਕਰੇਗੀ। ਕੰਪਨੀ ਨੇ ਰੈਗੂਲੇਟਰੀ ਬਦਲਾਅ ਅਤੇ ਵਧਦੀ ਇਨਪੁਟ ਲਾਗਤ ਨੂੰ ਕੀਮਤਾਂ 'ਚ ਵਾਧੇ ਦਾ ਕਾਰਨ ਦੱਸਿਆ ਹੈ। 1 ਫਰਵਰੀ 2023 ਤੋਂ ਵੇਰੀਐਂਟ ਅਤੇ ਮਾਡਲ ਦੇ ਆਧਾਰ 'ਤੇ ਔਸਤ ਵਾਧਾ 1.2 ਫੀਸਦੀ ਹੋਵੇਗਾ। ਟਾਟਾ ਮੋਟਰਜ਼ ਨੇ ਕਿਹਾ ਕਿ ਉਹ ਕੁਝ ਬੋਝ ਖਪਤਕਾਰਾਂ 'ਤੇ ਪਾ ਰਹੀ ਹੈ।
ਨੋਇਡਾ ਵਿੱਚ ਡਰਾਈਵਿੰਗ ਕਰਨ ਵਾਲੇ ਧਿਆਨ ਦੇਣ!
ਨੋਇਡਾ ਖੇਤਰ ਵਿੱਚ 1 ਫਰਵਰੀ 2023 ਤੋਂ ਪੈਟਰੋਲ ਇੰਜਣ ਲਈ 15 ਸਾਲ ਅਤੇ ਡੀਜ਼ਲ ਇੰਜਣ ਲਈ 10 ਸਾਲ ਤੋਂ ਪੁਰਾਣੇ ਰਜਿਸਟ੍ਰੇਸ਼ਨ ਦੇ ਆਧਾਰ 'ਤੇ ਪੁਰਾਣੇ ਵਾਹਨ ਜ਼ਬਤ ਕੀਤੇ ਜਾਣਗੇ। ਪ੍ਰਸ਼ਾਸਨ ਵੱਲੋਂ ਇਹ ਫੈਸਲਾ ਹਾਲ ਹੀ ਵਿੱਚ ਆਇਆ ਹੈ। 1 ਫਰਵਰੀ ਤੋਂ ਨੋਇਡਾ ਅਤੇ ਗ੍ਰੇਟਰ ਨੋਇਡਾ 'ਚ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨ ਜ਼ਬਤ ਅਤੇ ਸਕ੍ਰੈਪ ਕੀਤੇ ਜਾਣਗੇ।
ਇਹ ਵੀ ਪੜ੍ਹੋ : Elon Musk ਦੇ ਟੈਸਲਾ ਸੈਲਫ ਡਰਾਈਵਿੰਗ ਦੇ ਦਾਅਵਿਆਂ ਦੀ ਜਾਂਚ ਕਰ ਰਿਹਾ ਅਮਰੀਕਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਜਟ 2023 : 18 ਸੜਕੀ ਪ੍ਰੋਜੈਕਟਾਂ ਨੂੰ ਮਿਲੇਗੀ ਰਫ਼ਤਾਰ
NEXT STORY