ਨਵੀਂ ਦਿੱਲੀ—ਸੈਂਸੇਕਸ ਦੀਆਂ ਉੱਚ ਦਸ ਕੰਪਨੀਆਂ 'ਚੋਂ ਸੱਤ ਦੇ ਬਾਜ਼ਾਰ ਪੂੰਜੀਕਰਣ 'ਚ ਬੀਤੇ ਹਫਤੇ 40,799.71 ਕਰੋੜ ਰੁਪਏ ਦਾ ਇਜਾਫਾ ਹੋਇਆ। ਸਭ ਤੋਂ ਅਧਿਕ ਲਾਭ 'ਚ ਰਿਲਾਇੰਸ ਇੰਡਸਟਰੀ ਰਹੀ।
ਸ਼ੁੱਕਰਵਾਰ ਨੂੰ ਹਫਤੇ 'ਚ ਰਿਲਾਇੰਸ ਇੰਡਸਟਰੀਜ ਦੇ ਇਲਾਵਾ ਟੀ.ਸੀ.ਐੱਸ, ਐੱਚ.ਡੀ.ਸੀ. ਬੈਂਕ, ਐੱਸ.ਬੀ.ਆਈ., ਹਿੰਦ .ਯੂਨੀਲੀਵਰ, ਮਾਰੂਤੀ ਸੁਜੂਕੀ ਇੰਡੀਆ ਅਤੇ ਓ .ਐੱਨ.ਜੀ.ਸੀ. ਦੇ ਬਾਜ਼ਾਰ ਪੂੰਜੀਕਰਣ 'ਚ ਵਾਧਾ ਹੋਇਆ ਉਥੇ ਆਈ.ਟੀ.ਸੀ. ਐੱਚ.ਡੀ.ਐੱਫ. ਸੀ. ਅਤੇ ਇਨਫੋਸਿਸ ਦੇ ਬਾਜ਼ਾਰ ਪੂੰਜੀਕਰਣ 'ਚ ਗਿਰਾਵਟ ਆਈ.
ਸਮਖਿਆਧੀਨ ਹਫਤੇ 'ਚ ਰਿਲਾਇੰਸ ਇੰਡਸਟਰੀ ਦਾ ਬਾਜ਼ਾਰ ਪੂੰਜੀਕਰਣ 9,186.15 ਕਰੋੜ ਰੁਪਏ ਵੱਧ ਕੇ 5,27,594.19 ਕਰੋੜ ਰੁਪਏ 'ਤੇ ਪਹੁੰਚ ਗਿਆ। ਸਭ ਤੋਂ ਅਧਿਕ ਲਾਭ 'ਚ ਰਿਲਾਇੰਸ ਇੰਡਸਟਰੀ ਰਹੀ। ਇਸ ਤਰ੍ਹਾਂ ਹਿੰਦੂਸਤਾਨ ਯੂਨੀਲੀਵਰ ਦੀ ਬਾਜ਼ਾਰ ਹੈਸਿਅਤ 8,181,68 ਕਰੋੜ ਰੁਪਏ ਦੇ ਵਾਧੇ ਦੇ ਨਾਲ 2,57,982.53 ਕਰੋੜ ਰੁਪਏ ਅਤੇ ਚਾਚ ਕੰਸਲਟੇਂਸੀ ਸਿਰਵਸੇਜ ਦਾ ਬਾਜ਼ਾਰ ਮੁਲਾਂਕਣ 7,657.15 ਕਰੋੜ ਰੁਪਏ ਦੇ ਵਾਧੇ ਦੇ ਨਾਲ 4,82,926.90 ਕਰੋੜ ਰੁਪਏ ਰਿਹਾ। ਐੱਸ.ਬੀ.ਆਈ ਦਾ ਬਾਜ਼ਾਰ ਪੂੰਜੀਕਰਣ 5,395.03 ਕਰੋੜ ਰੁਪਏ ਦੇ ਵਾਧੇ ਨਾਲ 2,63,665.98 ਕਰੋੜ ਰੁਪਏ ਅਤੇ ਮਾਰੂਤੀ ਦਾ 4,735.11 ਕਰੋੜ ਰੁਪਏ ਦੇ ਵਾਧੇ ਨਾਲ 2,34,979.02 ਕਰੋੜ ਰੁਪਏ ਰਿਹਾ।
ਹਫਤੇ ਦੇ ਦੌਰਾਨ ਐੱਚ.ਡੀ. ਐੱਫ.ਸੀ. ਬੈਂਕ ਦਾ ਮੁਲਾਂਕਨ 3,270.44 ਕਰੋੜ ਰੁਪਏ ਵੱਧ ਕੇ 4,61, 272.48 ਕਰੋੜ ਰੁਪਏ ਅਤੇ ਓ.ਐੱਨ.ਜੀ.ਸੀ. ਦਾ 2,374.15 ਕਰੋੜ ਰੁਪਏ ਦੇ ਵਾਧੇ ਦੇ ਨਾਲ 2,13,737.53 ਕਰੋੜ ਰੁਪਏ ਰਿਹਾ। ਇਸ ਰੁਖ ਦੇ ਉਲਟ ਆਈ.ਟੀ.ਸੀ.ਦਾ ਬਾਜ਼ਾਰ ਪੂੰਜੀਕਰਣ 12,769.01 ਕਰੋੜ ਰੁਪਏ ਘਟਾ ਕੇ3,41,443.603 ਕਰੋੜ ਰੁਪਏ 'ਤੇ ਆ ਗਿਆ। ਐੱਚ.ਡੀ.ਐੱਫ ਸੀ, ਦਾ ਬਾਜ਼ਾਰ ਪੂੰਜੀਕਰਣ 8,107.83 ਕਰੋੜ ਰੁਪਏ ਘਟਾ ਕੇ 2,76,032.53 ਕਰੋੜ ਰੁਪਏ ਅਤੇ ਇਨਫੋਸਿਸ ਦਾ 2,871.18 ਕਰੋੜ ਰੁਪਏ ਘਟਾ ਕੇ 2, 26, 329.44 ਕਰੋੜ ਰੁਪਏ ਰਹਿ ਗਿਆ।
ਦੇਸ਼ ਦਾ ਪਹਿਲਾ ਡੈਬਿਟ ਪਲੱਸ ਕ੍ਰੈਡਿਟ ਵਾਲੇਟ ਹੋਵੇਗਾ Mobikwik
NEXT STORY