ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਸਕਾਰਤਮਕ ਸੰਕੇਤਾਂ ਵਿਚਕਾਰ ਮੰਗਲਵਾਰ ਨੂੰ ਵੀ ਭਾਰਤੀ ਬਾਜ਼ਾਰ ਹਰੇ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 213.88 ਅੰਕ ਯਾਨੀ 0.42 ਫ਼ੀਸਦੀ ਦੀ ਮਜਬੂਤੀ ਨਾਲ ਦੇ ਪੱਧਰ 50,865.78 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਨਿਫਟੀ ਨੇ 73.55 ਅੰਕ ਯਾਨੀ 0.48 ਫ਼ੀਸਦੀ ਦੀ ਤੇਜ਼ੀ ਨਾਲ 15,271.25 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਖ਼ਬਰਾਂ ਦੇ ਦਮ 'ਤੇ ਅੱਜ ਗ੍ਰਾਸਿਮ ਇੰਡਸਟਰੀਜ਼, ਰੈਮਕੋ ਸੀਮੈਂਟ, ਇੰਫੋਸਿਸ, ਭਾਰਤੀ ਏਅਰਟੈੱਲ, ਆਈ. ਟੀ. ਸੀ. ਫੋਕਸ ਵਿਚ ਹੋਣਗੇ।
ਉੱਥੇ ਹੀ, ਐਲਕੈਮ ਲੈਬੋਰੇਟਰੀਜ਼, ਬਾਅਰ ਕ੍ਰੋਪਸੈਂਸ, ਇਮਾਮੀ, ਏ. ਆਈ. ਏ. ਇੰਜੀਨੀਅਰਿੰਗ, ਥਰਮੈਕਸ, ਬਜਾਜ ਇਲੈਕਟ੍ਰੀਕਲਸ, ਟੀ. ਟੀ. ਕੇ. ਪ੍ਰੈਸਟੀਜ, ਐਸਟਰਾਜ਼ੈਨੇਕਾ ਫਾਰਮਾ ਇੰਡੀਆ, ਵਰਧਮਾਨ ਟੈਕਸਟਾਈਲ, ਲਕਸ਼ਮੀ ਆਰਗੇਨਿਕਸ ਇੰਡਸਟਰੀਜ਼, ਵੀ. ਆਈ. ਪੀ. ਇੰਡਸਟਰੀਜ਼ ਤੇ ਐੱਲ. ਓ. ਓਪਲਾ ਆਰਜੀ ਵੱਲੋਂ ਮਾਰਚ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਜਾਣਗੇ।
ਗਲੋਬਲ ਬਾਜ਼ਾਰ-
ਫੇਸਬੁੱਕ, ਐਮਾਜ਼ੋਨ, ਐਪਲ, ਨੈੱਟਫਲਿਕਸ ਵਰਗੇ ਟੈੱਕ ਸਟਾਕਸ ਵਿਚ ਤੇਜ਼ੀ ਦੇ ਦਮ 'ਤੇ ਅਮਰੀਕੀ ਬਾਜ਼ਾਰ ਮਜਬੂਤੀ ਵਿਚ ਬੰਦ ਹੋਏ ਹਨ। ਡਾਓ ਜੋਂਸ 186.14 ਅੰਕ ਯਾਨੀ 0.54 ਫ਼ੀਸਦੀ ਚੜ੍ਹ ਕੇ 34,394 'ਤੇ ਬੰਦ ਹੋਇਆ ਹੈ। ਐੱਸ. ਐਂਡ ਪੀ.-500 ਇੰਡੈਕਸ 0.9 ਫ਼ੀਸਦੀ ਦੀ ਤੇਜ਼ੀ ਨਾਲ 4,197.05 'ਤੇ ਅਤੇ ਨੈਸਡੇਕ ਕੰਪੋਜ਼ਿਟ 1.41 ਫ਼ੀਸਦੀ ਦੀ ਬੜ੍ਹਤ ਨਾਲ 13,661.17 'ਤੇ ਬੰਦ ਹੋਇਆ ਹੈ।
ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਵਿਚ ਵੀ ਤੇਜ਼ੀ ਦੇਖਣ ਨੂੰ ਮਿਲੀ। ਜਾਪਾਨ ਦਾ ਬਾਜ਼ਾਰ ਨਿੱਕੇਈ 170 ਅੰਕ ਯਾਨੀ 0.60 ਫ਼ੀਸਦੀ ਦੀ ਮਜਬੂਤੀ ਨਾਲ 28,534 'ਤੇ ਚੱਲ ਰਿਹਾ ਸੀ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ 'ਚ 3 ਰੁਪਏ ਤੋਂ ਵੱਧ ਦਾ ਉਛਾਲ, ਪੰਜਾਬ 'ਚ ਮੁੱਲ ਇੰਨੇ ਤੋਂ ਪਾਰ
ਇਸ ਵਿਚਕਾਰ ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 153 ਅੰਕ ਯਾਨੀ 1.01 ਫ਼ੀਸਦੀ ਦੀ ਤੇਜ਼ੀ ਨਾਲ 15,343 'ਤੇ ਕਾਰੋਬਾਰ ਕਰ ਰਿਹਾ ਸੀ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 1.70 ਫ਼ੀਸਦੀ ਵੱਧ ਕੇ 3,556 'ਤੇ ਸੀ। ਹਾਂਗਕਾਂਗ ਦਾ ਹੈਂਗਸੇਂਗ ਵੀ 1.21 ਫ਼ੀਸਦੀ ਦੀ ਬੜ੍ਹਤ ਨਾਲ 28,750 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਕੋਸਪੀ 0.7 ਫ਼ੀਸਦੀ ਦੇ ਵਾਧੇ ਨਾਲ 3,167 'ਤੇ ਕਾਰੋਬਾਰ ਕਰ ਰਿਹਾ ਸੀ। ਤਾਈਵਾਨ ਦਾ ਤਾਇਕਸ 1.62 ਫ਼ੀਸਦੀ ਦੀ ਤੇਜ਼ੀ ਵਿਚ ਸੀ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਹੁਣ ਬਸ OTP ਨਾਲ Postpaid 'ਚ ਬਦਲ ਸਕੋਗੇ ਪ੍ਰੀਪੇਡ ਨੰਬਰ
ਪੈਟਰੋਲ, ਡੀਜ਼ਲ 'ਚ 3 ਰੁਪਏ ਤੋਂ ਵੱਧ ਦਾ ਉਛਾਲ, ਪੰਜਾਬ 'ਚ ਮੁੱਲ ਇੰਨੇ ਤੋਂ ਪਾਰ
NEXT STORY