ਨਵੀਂ ਦਿੱਲੀ- ਹੁਣ ਜਲਦ ਹੀ ਤੁਹਾਨੂੰ ਪ੍ਰੀਪੇਡ ਤੋਂ ਪੋਸਟਪੇਡ ਵਿਚ ਆਪਣਾ ਮੋਬਾਇਲ ਨੰਬਰ ਕਰਨ ਲਈ ਵਾਰ-ਵਾਰ ਕੇ. ਵਾਈ. ਸੀ. ਨਹੀਂ ਕਰਾਉਣੀ ਹੋਵੇਗੀ। ਇਹ ਕੰਮ ਸਿਰਫ਼ ਇਕ ਵਨ ਟਾਈਮ ਪਾਸਵਰਡ (ਓ. ਟੀ. ਪੀ.) ਨਾਲ ਹੋ ਜਾਵੇਗਾ। ਦੂਰਸੰਚਾਰ ਵਿਭਾਗ (ਡੀ. ਓ. ਟੀ.) ਨੇ ਇਸ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਪ੍ਰਸਤਾਵਿਤ ਕੀਤੇ ਹਨ। ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਮੋਬਾਇਲ ਸਿਮ ਯੂਜ਼ਰਜ਼ ਇਕ ਓ. ਟੀ. ਪੀ. ਜ਼ਰੀਏ ਪੋਸਟਪੇਡ ਨੰਬਰ ਵਿਚ ਆਪਣਾ ਪ੍ਰੀਪੇਡ ਨੰਬਰ ਬਦਲ ਸਕਣਗੇ। ਬਿਲਿੰਗ 'ਤੇ ਨੰਬਰ ਕਰਾਉਣ ਦੀ ਸੋਚ ਰਹੇ ਗਾਹਕਾਂ ਲਈ ਇਹ ਵੱਡੀ ਰਾਹਤ ਹੋਵੇਗੀ।
ਦੂਰਸੰਚਾਰ ਵਿਭਾਗ ਨੇ ਸੀ. ਓ. ਏ. ਆਈ. ਦੀ ਅਰਜ਼ੀ 'ਤੇ ਇਸ ਗੱਲ ਦੀ ਮਨਜ਼ੂਰੀ ਦਿੱਤੀ ਹੈ। ਭਾਰਤੀ ਦੂਰਸੰਚਾਰ ਸੰਚਾਲਕ ਸੰਗਠਨ (ਸੀ. ਓ. ਏ. ਆਈ.) ਨੇ 9 ਅਪ੍ਰੈਲ 2020 ਨੂੰ ਡੀ. ਓ. ਟੀ. ਨੂੰ ਮੰਗ ਭੇਜੀ ਸੀ ਕਿ ਬਿਨਾਂ ਨਵੀਂ ਕੇ. ਵਾਈ. ਸੀ. ਪ੍ਰਕਿਰਿਆ ਦੇ ਗਾਹਕਾਂ ਨੂੰ ਪ੍ਰੀਪੇਡ ਤੋਂ ਪੋਸਟਪੇਡ ਅਤੇ ਪੋਸਟਪੇਡ ਤੋਂ ਪ੍ਰੀਪੇਡ ਵਿਚ ਨੰਬਰ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ, ਜੋ ਓ. ਟੀ. ਪੀ. ਬੇਸਡ ਹੋ ਸਕਦੀ ਹੈ।
ਇਹ ਵੀ ਪੜ੍ਹੋ- ਸੋਨਾ 4 ਮਹੀਨੇ ਦੇ ਉੱਚੇ ਪੱਧਰ 'ਤੇ ਪੁੱਜਾ, ਚਾਂਦੀ ਵੀ 71 ਹਜ਼ਾਰ ਰੁ: ਤੋਂ ਹੋਈ ਪਾਰ
ਜਲਦ ਹੀ, ਡੀ. ਓ. ਟੀ. ਇਸ ਲਈ ਇਕ ਨੰਬਰ ਜਾਰੀ ਕਰੇਗਾ। ਪ੍ਰੀਪੇਡ ਤੋਂ ਪੋਸਟਪੇਡ ਵਿਚ ਬਦਲਣ ਲਈ ਤੁਹਾਨੂੰ ਉਸ ਨੰਬਰ 'ਤੇ ਮੌਜੂਦਾ ਸਿਮ ਤੋਂ SMS ਕਰਨਾ ਹੋਵੇਗਾ ਜਾਂ ਕਾਲ, ਜਾਂ ਕੰਪਨੀ ਦੀ ਵੈੱਬਸਾਈਟ ਜਾਂ ਐਪ ਜ਼ਰੀਏ ਬੇਨਤੀ ਭੇਜਣੀ ਹੋਵੇਗੀ। ਇਸ ਤੋਂ ਮਗਰੋਂ ਓ. ਟੀ. ਪੀ. ਮਿਲੇਗਾ ਜੋ 10 ਮਿੰਟਾਂ ਦੇ ਵਿਚ ਭਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਐੱਸ. ਐੱਮ. ਐੱਸ. ਜ਼ਰੀਏ ਤਾਰੀਖ਼ ਅਤੇ ਸਮੇਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਜਿਸ ਦਿਨ ਤੁਹਾਡਾ ਪ੍ਰੀਪੇਡ ਨੰਬਰ ਪੋਸਟਪੇਡ ਵਿਚ ਜਾਂ ਪੋਸਟਪੇਡ ਪ੍ਰੀਪੇਡ ਵਿਚ ਹੋਣਾ ਹੈ। ਸਿਮ ਨੂੰ ਫਿਰ ਤੋਂ ਦੁਬਾਰਾ ਪੋਸਟਪੇਡ ਤੋਂ ਪ੍ਰੀਪੇਡ ਜਾਂ ਪ੍ਰੀਪੇਡ ਤੋਂ ਪੋਸਟਪੇਡ ਵਿਚ ਕਰਨ ਲਈ ਪਿਛਲੀ ਤਾਰੀਖ਼ ਤੋਂ 90 ਦਿਨ ਇੰਤਜ਼ਾਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ- ਸਰਕਾਰ ਗੱਡੀ ਦੇ ਟਾਇਰਾਂ ਨੂੰ ਲੈ ਕੇ ਲਾਗੂ ਕਰਨ ਜਾ ਰਹੀ ਹੈ ਲਾਜ਼ਮੀ ਨਿਯਮ
ਸਰਕਾਰ ਗੱਡੀ ਦੇ ਟਾਇਰਾਂ ਨੂੰ ਲੈ ਕੇ ਲਾਗੂ ਕਰਨ ਜਾ ਰਹੀ ਹੈ ਲਾਜ਼ਮੀ ਨਿਯਮ
NEXT STORY