ਨਵੀਂ ਦਿੱਲੀ—ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ 'ਚ ਸਪਾਟ ਸ਼ੁਰੂਆਤ ਤੋਂ ਬਾਅਦ ਵਾਧਾ ਦਿਖਿਆ ਹੈ। ਸੈਂਸੈਕਸ 'ਚ 200 ਅੰਕਾਂ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਹੈ। ਨਿਫਟੀ ਮਜ਼ਬੂਤ ਹੋ ਕਿ 17800 ਦੇ ਉੱਪਰ ਪਹੁੰਚ ਗਿਆ ਹੈ। ਸੁਸਤ ਸ਼ੁਰੂਆਤ ਤੋਂ ਬਾਅਦ ਬਾਜ਼ਾਰ ਨੂੰ ਬੈਂਕ, ਆਇਲ ਐਂਡ ਗੈਸ ਅਤੇ ਫਾਈਨੈਂਸ਼ੀਅਲ ਸਰਵਿਸਿਜ਼ ਸੈਕਟਰ 'ਚ ਖਰੀਦਦਾਰੀ ਨਾਲ ਸਪਾਟ ਮਿਲੀ ਹੈ। ਦੂਜੇ ਪਾਸੇ ਮੈਟਲ, ਆਈ.ਟੀ., ਫਾਰਮਾ ਅਤੇ ਰਿਐਲਟੀ ਸੈਕਟਰ ਦੇ ਸ਼ੇਅਰਾਂ 'ਚ ਕਮਜ਼ੋਰੀ ਦਿਖਾਈ ਦਿੱਤੀ।
ਸੈਂਸੈਕਸ ਫਿਲਹਾਲ 257 ਅੰਕ ਚੜ੍ਹ ਕੇ 60014 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 55 ਅੰਕਾਂ ਦੀ ਮਜ਼ਬੂਤੀ ਨਾਲ 17791 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਦਿਖ ਰਿਹਾ ਹੈ।ਸ਼ੁਰੂਆਤੀ ਕਾਰੋਬਾਰ 'ਚ ਓ.ਐੱਨ.ਜੀ.ਸੀ ਅਤੇ ਬਜਾਜ ਆਟੋ ਨੂੰ ਅੱਜ ਦੇ ਟਾਪ ਗੇਨਰ ਦੇ ਰੂਪ 'ਚ ਕਾਰੋਬਾਰ ਕਰਦੇ ਦਿਖੇ। ਦੂਜੇ ਪਾਸੇ ਜੇ.ਐੱਸ.ਡਬਲਿਯੂ ਸਟੀਲ, ਟਾਟਾ ਸਟੀਲ ਦੇ ਸ਼ੇਅਰ ਟਾਪ ਲੂਜ਼ਰਸ ਦੇ ਰੂਪ ਵਿਚ ਕਾਰੋਬਾਰ ਕਰਦੇ ਦਿਖੇ।
ਸਤੰਬਰ ਤਿਮਾਹੀ ’ਚ 2.6 ਫੀਸਦੀ ਦੀ ਦਰ ਨਾਲ ਵਧੀ ਅਮਰੀਕੀ ਅਰਥਵਿਵਸਥਾ
NEXT STORY