ਨਵੀਂ ਦਿੱਲੀ- ਸੰਸਾਰਿਕ ਬਾਜ਼ਾਰਾਂ ਤੋਂ ਰਲੇ-ਮਿਲੇ ਸੰਕੇਤਾਂ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਬੁੱਧਵਾਰ ਦੀ ਸਵੇਰ ਸਪਾਟ ਢੰਗ ਨਾਲ ਬਾਜ਼ਾਰ ਦੀ ਸ਼ੁਰੂਆਤ ਹੋਈ। ਸੈਂਸੈਕਸ 60 ਅੰਕਾਂ ਦੀ ਤੇਜ਼ੀ ਨਾਲ 60716 ਇਸ ਦੇ ਨਾਲ ਹੀ ਨਿਫਟੀ 21 ਅੰਕਾਂ ਦੀ ਤੇਜ਼ੀ ਦੇ ਨਾਲ 18074 'ਤੇ ਖੁੱਲ੍ਹਿਆ। ਇਸ ਦੌਰਾਨ ਟਾਟਾ ਸਟੀਲ, ਐੱਚ.ਸੀ.ਐੱਲ. ਤਕਨਾਲੋਜੀ ਵਰਗੇ ਸ਼ੇਅਰਾਂ 'ਚ ਤੇਜ਼ੀ ਦਿਖ ਰਹੀ ਹੈ। ਸ਼ੁਰੂਆਤੀ ਕਾਰੋਬਾਰ 'ਚ ਬਾਜ਼ਾਰ 'ਚ ਮਾਮੂਲੀ ਤੇਜ਼ੀ ਦਿਖ ਰਹੀ ਹੈ। ਇਸ ਸਮੇਂ ਟਾਟਾ ਸਟੀਲ, ਐੱਚ.ਸੀ.ਐੱਲ. ਤਕਨਾਲੋਜੀ, ਵਿਪਰੋ, ਭਾਰਤੀ ਏਅਰਟੈੱਲ ਵਰਗੇ ਸ਼ੇਅਰਾਂ 'ਚ ਮਜ਼ਬੂਤੀ ਹੈ।
ਉਧਰ ਦੂਜੇ ਪਾਸੇ ਆਈ.ਸੀ.ਆਈ.ਸੀ.ਆਈ. ਬੈਂਕ, ਅਲਟ੍ਰਾਟੈੱਕ ਸੀਮੈਂਟ, ਮਹਿੰਦਰਾ ਐਂਡ ਮਹਿੰਦਰਾ ਅਤੇ ਰਿਲਾਇੰਸ ਵਰਗੇ ਸ਼ੇਅਰਾਂ 'ਚ ਕਮਜ਼ੋਰੀ ਨਜ਼ਰ ਆ ਰਹੀ ਹੈ। ਡਾਲਰ ਦੇ ਮੁਕਾਬਲੇ ਰੁਪਿਆ 2 ਪੈਸੇ ਦੀ ਮਜ਼ਬੂਤੀ ਦੇ ਨਾਲ 81.74 ਰੁਪਏ ਦੇ ਲੈਵਲ 'ਤੇ ਖੁੱਲ੍ਹਿਆ।
ਪਾਕਿਸਤਾਨ ਦੇ ਸ਼ੇਅਰ ਬਾਜ਼ਾਰ ’ਚ ਕੋਹਰਾਮ, KSE-100 1378.54 ਅੰਕ ਟੁੱਟਾ
NEXT STORY