ਮੁੰਬਈ - ਸੋਮਵਾਰ (27 ਜਨਵਰੀ) ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਨਿਫਟੀ 23,000 ਦੇ ਹੇਠਾਂ ਖਿਸਕਦਾ ਦੇਖਿਆ ਗਿਆ। ਸ਼ੁਰੂਆਤੀ ਕਾਰੋਬਾਰ 'ਚ ਨਿਫਟੀ 161 ਅੰਕ ਡਿੱਗ ਕੇ 22,930 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ 550 ਅੰਕਾਂ ਦੀ ਗਿਰਾਵਟ ਨਾਲ 75,639 ਦੇ ਪੱਧਰ 'ਤੇ ਚੱਲ ਰਿਹਾ ਸੀ। ਇਸ ਸਮੇਂ ਬਾਜ਼ਾਰ ਸੈਂਸੈਕਸ 371.35 ਅੰਕ ਭਾਵ 0.49 % ਦੀ ਗਿਰਾਵਟ ਨਾਲ 75,819.11 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 9 ਸਟਾਕ ਵਾਧੇ ਨਾਲ ਅਤੇ 21 ਸਟਾਕ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
ਦੂਜੇ ਪਾਸੇ ਨਿਫਟੀ 120.00 ਅੰਕ 0.52% ਦੀ ਗਿਰਾਵਟ ਨਾਲ 22,972.20 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 12 ਸਟਾਕ ਵਾਧੇ ਨਾਲ 38 ਸਟਾਕ ਗਿਰਾਵਟ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਕਰਦਾ ਦੇਖਿਆ ਗਿਆ ਹੈ।
ਬੈਂਕ ਨਿਫਟੀ 'ਚ ਕਰੀਬ 460 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇੰਡੈਕਸ 47,910 ਦੇ ਆਸ-ਪਾਸ ਰਿਹਾ। ਮਿਡਕੈਪ 'ਚ 900 ਅੰਕ ਅਤੇ ਸਮਾਲਕੈਪ ਇੰਡੈਕਸ 'ਚ 550 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ। India VIX 6% ਅਪ ਹੋ ਗਿਆ। ਅਸਲ ਵਿੱਚ, ਲਗਭਗ ਸਾਰੇ ਸੈਕਟਰਲ ਸੂਚੀ ਵਿੱਚ ਇੱਕ ਗਿਰਾਵਟ 'ਤੇ ਸੀ। ਧਾਤ ਦੇ ਇੰਡੈਕਸ ਨੇ ਸਭ ਤੋਂ ਵੱਧ ਨੁਕਸਾਨ ਦਿਖਾਇਆ।
ਨਿਫਟੀ 'ਤੇ ਸ਼ੁਰੂਆਤ ਦੇ ਨਾਲ ਹੀ ਬ੍ਰਿਟੇਨਿਆ ਅਤੇ Dr Reddy's ਵਾਧਾ ਦੇਖਆ ਗਿਆ। ਇਸ ਤੋਂ ਬਾਅਦ ਐਚਯੂਐਲ, ਆਈਸੀਆਈਸੀਆਈ ਬੈਂਕ, ਏਸ਼ੀਅਨ ਪੇਂਟ ਵੀ ਤੇਜ਼ੀ 'ਤੇ ਆਏ। ਬਾਕੀ ਬੀਈਐਲ, ਸ਼੍ਰੀਰਾਮ ਫਾਈਨਾਂਸ, ਜੇਐਸਡਬਲਯੂ ਸਟੀਲ, ਇੰਡਸਇੰਡ ਬੈਂਕ, ਟਾਟਾ ਮੋਟਰਜ਼ ਗਿਰਾਵਟ ਵਿੱਚ ਸਨ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ, ਸਿਰਫ 5 ਸਟਾਕ ਹਰੇ ਰੰਗ ਵਿੱਚ ਸਨ, ਜਿਸ ਵਿੱਚ ਐਫਐਮਸੀਜੀ ਸਟਾਕ ਅਤੇ ਆਈਸੀਆਈਸੀਆਈ ਬੈਂਕ, ਏਸ਼ੀਅਨ ਪੇਂਟ ਵਰਗੇ ਸਟਾਕ ਸ਼ਾਮਲ ਸਨ।
ਬਜਟ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, 1 ਅਪ੍ਰੈਲ ਤੋਂ ਲਾਗੂ ਹੋਵੇਗੀ ਇਹ ਸਕੀਮ
NEXT STORY