ਨਵੀਂ ਦਿੱਲੀ—ਜਨਵਰੀ 2020 'ਚ ਮਾਰੂਤੀ ਦੀ ਕੁੱਲ ਵਿਕਰੀ 1.6 ਫੀਸਦੀ ਵਧ ਕੇ 1.54 ਲੱਖ ਯੂਨਿਟ ਰਹੀ ਹੈ ਜਦੋਂਕਿ ਜਨਵਰੀ 2019 'ਚ ਮਾਰੂਤੀ ਦੀ ਕੁੱਲ ਵਿਕਰੀ 1.51 ਲੱਖ ਯੂਨਿਟ ਰਹੀ ਸੀ। ਜਨਵਰੀ 2020 'ਚ ਮਾਰੂਤੀ ਦੀ ਕੁੱਲ ਘਰੇਲੂ ਵਿਕਰੀ 1.7 ਫੀਸਦੀ ਵਧ ਕੇ 1.44 ਲੱਖ ਯੂਨਿਟ ਰਹੀ ਜਦੋਂਕਿ ਜਨਵਰੀ 2019 'ਚ ਮਾਰੂਤੀ ਦੀ ਕੁੱਲ ਘਰੇਲੂ ਵਿਕਰੀ 1.42 ਲੱਖ ਯੂਨਿਟ ਰਹੀ ਸੀ। ਜਨਵਰੀ 2020 'ਚ ਮਾਰੂਤੀ ਦਾ ਐਕਸਪੋਰਟ 0.6 ਫੀਸਦੀ ਵਧ ਕੇ 9,624 ਯੂਨਿਟ ਰਿਹਾ ਸੀ। ਜਦੋਂਕਿ ਜਨਵਰੀ 2019 'ਚ ਮਾਰੂਤੀ ਐਕਸਪੋਰਟ 9,571 ਯੂਨਿਟ ਰਿਹਾ ਸੀ। ਜਨਵਰੀ 2020 'ਚ ਮਾਰੂਤੀ ਦੀ ਕੁੱਲ ਪੈਸੇਂਜਰ ਕਾਰ ਵਿਕਰੀ 9 ਫੀਸਦੀ ਵਧ ਕੇ 1.11 ਲੱਖ ਯੂਨਿਟ ਰਹੀ ਹੈ ਜਦੋਂਕਿ ਜਨਵਰੀ 2019 'ਚ ਮਾਰੂਤੀ ਦੀ ਕੁੱਲ ਪੈਸੇਂਜਰ ਕਾਰ ਵਿਕਰੀ 1.01 ਲੱਖ ਯੂਨਿਟ ਰਹੀ ਸੀ।
ਐਸਕਾਰਟਸ ਦੀ ਕੁੱਲ ਵਿਕਰੀ 1.2 ਫੀਸਦੀ ਵਧੀ ਹੈ। ਇਸ ਮਿਆਦ 'ਚ ਕੰਪਨੀ ਦੀ ਘਰੇਲੂ ਵਿਕਰੀ 1.4 ਫੀਸਦੀ 5845 ਯੂਨਿਟ ਰਹੀ ਹੈ। ਜਦੋਂਕਿ ਐਕਸਪੋਰਟ 4.8 ਫੀਸਦੀ ਘੱਟ ਕੇ 218 ਯੂਨਿਟ ਰਿਹਾ ਹੈ।
ਲਗਾਤਾਰ ਤੀਸਰੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ
NEXT STORY