ਨਵੀਂ ਦਿੱਲੀ — ਮਾਰੂਤੀ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਆਲਟੋ ਕੇ-10 ਹੁਣ ਅਪ੍ਰੈਲ 2020 ਤੋਂ ਨਹੀਂ ਮਿਲੇਗੀ। ‘ਕਾਰ ਦੇਖੋ’ ਮੁਤਾਬਕ ਭਾਰਤ ਦੇ ਕਾਰ ਬਾਜ਼ਾਰ ’ਚ ਮਾਰੂਤੀ ਦੀ ਆਲਟੋ ਸਭ ਤੋਂ ਜ਼ਿਆਦਾ ਪਾਪੂਲਰ, ਘੱਟ ਬਜਟ ਅਤੇ ਬੈਸਟ ਸੈਲਿੰਗ ਕਾਰਾਂ ’ਚੋਂ ਇਕ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਛੇਤੀ ਹੀ ਆਲਟੋ ਕੇ-10 ਨੂੰ ਬੰਦ ਕਰਨ ਵਾਲੀ ਹੈ।
ਭਾਰਤ ’ਚ ਮਾਰੂਤੀ ਨੇ ਆਲਟੋ ਕੇ-10 ਨੂੰ ਸਭ ਤੋਂ ਪਹਿਲਾਂ 2010 ’ਚ ਲਾਂਚ ਕੀਤਾ ਸੀ। 1.0 ਲਿਟਰ ਪੈਟਰੋਲ ਇੰਜਨ ਵਾਲੀ ਰੈਗੂਲਰ ਆਲਟੋ ਨਾਲੋਂ ਕੁੱਝ ਜ਼ਿਆਦਾ ਅਤੇ ਵੈਗਨ-ਆਰ ਨਾਲੋਂ ਥੋੜ੍ਹੀ ਸਸਤੀ ਕਾਰ ਪਸੰਦ ਕਰਨ ਵਾਲਿਆਂ ਲਈ ਇਹ ਵਧੀਆ ਬਦਲ ਵਜੋਂ ਬਾਜ਼ਾਰ ’ਚ ਛਾ ਗਈ। ਆਲਟੋ ਕਾਰ ਨੂੰ ਮਾਰੂਤੀ ਨੇ ਆਖਰੀ ਵਾਰ 2014 ’ਚ ਬਹੁਤ ਅਪਡੇਟ ਕੀਤਾ ਸੀ। ਇਸ ਤੋਂ ਬਾਅਦ ਇਸ ਨੂੰ ਨਵੇਂ ਸੇਫਟੀ ਨਾਰਮਸ ਮੁਤਾਬਕ ਵੀ ਅਪਡੇਟ ਕੀਤਾ ਸੀ, ਜਿਸ ਕਾਰਣ ਇਸ ’ਚ ਡਰਾਈਵਰ ਸਾਈਡ ਏਅਰਬੈਗ, ਫਰੰਟ ਸੀਟ ਬੈਲਟ ਰਿਮਾਈਂਡਰ, ਏ. ਬੀ. ਐੱਸ., ਈ. ਬੀ. ਡੀ. ਅਤੇ ਰਿਅਰ ਪਾਰਕਿੰਗ ਸੈਂਸਰ ਵਰਗੇ ਫੀਚਰਸ ਸਟੈਂਡਰਡ ਦਿੱਤੇ ਗਏ।
ਚੇਤੇ ਰਹੇ ਕਿ ਆਲਟੋ ਕੇ-10 ਨੂੰ ਬੰਦ ਕਰਨ ਦੀ ਇਕ ਵਜ੍ਹਾ ਇਸ ਦਾ ਇੰਟੀਰੀਅਰ ਡਿਜ਼ਾਈਨ ਵੀ ਹੋ ਸਕਦਾ ਹੈ। ਇਸ ਦਾ ਇੰਟੀਰੀਅਰ ਡਿਜ਼ਾਈਨ ਹਾਲ ਹੀ ’ਚ ਲਾਂਚ ਹੋਈਆਂ ਦੂਜੀਆਂ ਕਾਰਾਂ ਦੇ ਮੁਕਾਬਲੇ ਕਾਫ਼ੀ ਪੁਰਾਣਾ ਵਿਖਾਈ ਦੇ ਰਿਹਾ ਹੈ। ਹਾਲਾਂਕਿ ਘੱਟ ਵਜ਼ਨੀ ਹੋਣ ਕਾਰਣ ਇਸ ਦਾ ਸਿਟੀ ’ਚ ਰਾਈਡਿੰਗ ਐਕਸਪੀਰੀਐਂਸ ਕਾਫ਼ੀ ਵਧੀਆ ਰਹਿੰਦਾ ਹੈ।
ਡੀਪ ਫਰੀਜ਼ਰ, ਹਲਕੇ ਕਮਰਸ਼ੀਅਲ AC ਸਟਾਰ ਰੇਟਿੰਗ ਪ੍ਰੋਗਰਾਮ ਦੇ ਘੇਰੇ ’ਚ, ਹੋਵੇਗੀ ਬਿਜਲੀ ਦੀ ਬੱਚਤ
NEXT STORY