ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਨੀਵਾਰ ਨੂੰ ਕਿਹਾ ਕਿ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੂੰ ਸੋਨੀਪਤ ਦੇ ਖਰਖੌਦਾ ਖੇਤਰ ਵਿੱਚ 900 ਏਕੜ ਤੋਂ ਵੱਧ ਜ਼ਮੀਨ 'ਤੇ ਨਵਾਂ ਪਲਾਂਟ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਖੱਟਰ ਨੇ ਇੱਥੇ ਹਰਿਆਣਾ ਇੰਟਰਪ੍ਰਾਈਜਿਜ਼ ਪ੍ਰਮੋਸ਼ਨ ਸੈਂਟਰ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਜਾਣਕਾਰੀ ਦਿੱਤੀ।
ਇੱਥੇ ਇਕ ਅਧਿਕਾਰਤ ਬਿਆਨ 'ਚ ਖੱਟਰ ਨੇ ਕਿਹਾ, ''ਸੋਨੀਪਤ ਦੇ ਖਰਖੌਦਾ ਇਲਾਕੇ 'ਚ ਕਰੀਬ 900 ਏਕੜ ਜ਼ਮੀਨ 'ਤੇ ਨਵਾਂ ਮਾਰੂਤੀ ਪਲਾਂਟ ਲਗਾਉਣ ਦੀ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਮਾਰੂਤੀ ਦਾ ਉਤਪਾਦਨ ਹੋਰ ਵਧੇਗਾ, ਜਿਸ ਨਾਲ ਸੂਬੇ ਵਿਚ ਆਟੋਮੋਬਾਈਲ ਖ਼ੇਤਰ ਨੂੰ ਹੁੰਗਾਰਾ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਖਰਖੌਦਾ ਵਿਖੇ ਲਗਭਗ 900 ਏਕੜ ਜ਼ਮੀਨ 'ਤੇ ਪਲਾਂਟ ਸਥਾਪਤ ਕਰਨ ਲਈ ਮਾਰੂਤੀ ਨਾਲ ਚੱਲ ਰਹੀ ਗੱਲਬਾਤ ਨੂੰ ਸ਼ਨੀਵਾਰ ਨੂੰ ਅੰਤਿਮ ਰੂਪ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਾਈਡੇਨ ਦੀ B3W ਪਹਿਲ ਦੇ ਮੁਕਾਬਲੇ ਚੀਨ ਕਰ ਰਿਹਾ ਹੈ BRI ਦੀ ਰੀ-ਬ੍ਰਾਂਡਿੰਗ
NEXT STORY