ਨਵੀਂ ਦਿੱਲੀ (ਭਾਸ਼ਾ) – ਮਾਰੂਤੀ ਸੂਜ਼ੂਕੀ ਇੰਡੀਆ ਨੇ ਜਨਵਰੀ ਤੋਂ ਆਪਣੇ ਸਾਰੇ ਵਾਹਨਾਂ ਦੀਆਂ ਕੀਮਤਾਂ ’ਚ 4 ਫੀਸਦੀ ਤੱਕ ਦਾ ਵਾਧਾ ਕਰਨ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ। ਵਾਹਨ ਵਿਨਿਰਮਾਤਾ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਕੱਚੇ ਮਾਲ ਦੀ ਵਧਦੀ ਲਾਗਤ ਅਤੇ ਸੰਚਾਲਨ ਖਰਚਿਆਂ ਦੇ ਮੱਦੇਨਜ਼ਰ ਕੰਪਨੀ ਨੇ ਜਨਵਰੀ 2025 ਤੋਂ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦੀ ਯੋਜਨਾ ਬਣਾਈ ਹੈ। ਕੀਮਤ ਵਾਧਾ 4 ਫੀਸਦੀ ਤੱਕ ਹੋਣ ਦੀ ਉਮੀਦ ਹੈ ਅਤੇ ਇਹ ਮਾਡਲ ਦੇ ਆਧਾਰ ’ਤੇ ਵੱਖ-ਵੱਖ ਹੋਵੇਗੀ।
ਇਹ ਵੀ ਪੜ੍ਹੋ : ਪੰਜ ਮਿੰਟ ’ਚ ਪਤਾ ਲੱਗ ਜਾਵੇਗਾ ਕਿ ਦਸਤਖ਼ਤ ਅਸਲੀ ਹਨ ਜਾਂ ਨਕਲੀ
ਇਹ ਵੀ ਪੜ੍ਹੋ : ਦੁਨੀਆ ਦੀਆਂ ਸਭ ਤੋਂ ਖਰਾਬ ਏਅਰਲਾਈਨਜ਼ ਦੀ ਸੂਚੀ 'ਚ ਭਾਰਤੀ ਕੰਪਨੀ ਦਾ ਨਾਂ
ਇਸ ’ਚ ਕਿਹਾ ਗਿਆ,‘ਹਾਲਾਂਕਿ ਕੰਪਨੀ ਲਗਾਤਾਰ ਲਾਗਤ ਨੂੰ ਅਨੁਕੂਲਤਮ ਬਣਾਉਣ ਅਤੇ ਆਪਣੇ ਗਾਹਕਾਂ ’ਤੇ ਪ੍ਰਭਾਵ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਵਧੀ ਹੋਈ ਲਾਗਤ ਦਾ ਕੁਝ ਹਿੱਸਾ ਬਾਜ਼ਾਰ ’ਚ ਪਾਉਣਾ ਪੈ ਸਕਦਾ ਹੈ।’ ਹੁੰਡਈ ਮੋਟਰ ਇੰਡੀਆ ਨੇ ਵੀ ਇਕ ਜਨਵਰੀ ਤੋਂ ਆਪਣੇ ਵਾਹਨਾਂ ’ਚ 25,000 ਰੁਪਏ ਤੱਕ ਦੇ ਵਾਧੇ ਦਾ ਐਲਾਨ ਕੀਤਾ ਹੈ। ਵੱਖ-ਵੱਖ ਲਗਜ਼ਰੀ ਵਾਹਨ ਵਿਨਿਰਮਾਤਾ ਮਰਸੀਡੀਜ਼ ਬੈਂਜ, ਬੀ. ਐੱਮ. ਡਬਲਯੂ. ਅਤੇ ਆਡੀ ਵੀ ਅਗਲੇ ਮਹੀਨੇ ਤੋਂ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕਰ ਚੁੱਕੀਆਂ ਹਨ।
ਇਹ ਵੀ ਪੜ੍ਹੋ : ਕਰਮਚਾਰੀਆਂ ਲਈ ਖ਼ੁਸ਼ਖ਼ਬਰੀ ! ਮੂਲ ਤਨਖਾਹ 'ਚ ਵਾਧੇ ਨੂੰ ਲੈ ਕੇ ਕੀਤਾ ਜਾ ਸਕਦੈ ਇਹ ਐਲਾਨ
ਇਹ ਵੀ ਪੜ੍ਹੋ : 10 ਲੱਖ ਰੁਪਏ ਤੋਂ ਵੀ ਮਹਿੰਗਾ 1 ਸ਼ੇਅਰ, ਖ਼ਰੀਦਣ ਲਈ ਟੁੱਟ ਕੇ ਪਏ ਨਿਵੇਸ਼ਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੀ ਬੇਰੋਜ਼ਗਾਰੀ ਦਰ 7 ਸਾਲਾਂ ’ਚ 6 ਤੋਂ ਘੱਟ ਕੇ 3.2 ਫੀਸਦੀ ਹੋਈ
NEXT STORY