ਜਲੰਧਰ—ਮਸੇਰਾਟੀ ਇੰਡੀਆ ਨੇ ਆਪਣੀ ਬੇਸਟ-ਸੇਲਿੰਗ ਸਿਡਾਨ 2018 ਘਿਬਲੀ ਭਾਰਤ 'ਚ ਲਾਂਚ ਕਰ ਦਿੱਤੀ ਹੈ ਜੋ 3 ਵੇਰੀਐਂਟਸ 'ਚ ਉਪਲੱਬਧ ਹੈ। ਕੰਪਨੀ ਨੇ ਦੇਸ਼ 'ਚ 2018 ਮਸੇਰਾਟੀ ਘਿਬਲੀ ਡੀਜ਼ਲ ਦੀ ਸ਼ੁਰੂਆਤੀ ਐਕਸਸ਼ੋਰੂਮ ਕੀਤਮ 1.33 ਕਰੋੜ ਰੁਪਏ ਹੈ। ਕਾਰ ਦੇ ਡੀਜ਼ਲ ਗਰੈਨਸਪਰੋਟ ਦੀ ਐਕਸਸ਼ੋਰੂਮ ਕੀਮਤ 1.38 ਕਰੋੜ ਰੁਪਏ ਹੈ। ਉੱਥੇ ਮਸੇਰਾਟੀ ਨੇ ਘਿਬਲੀ ਗਰੈਨਲੁਸੋ ਦੀ ਐਕਸਸ਼ੋਰੂਮਤ ਕੀਮਤ 1.42 ਕਰੋੜ ਰੁਪਏ ਰੱਖੀ ਗਈ ਹੈ। 2018 ਮਸੇਰਾਟੀ ਘਿਬਲੀ ਨੂੰ ਕੰਪਨੀ ਨੇ ਦੋਬਾਰਾ ਡਿਜ਼ਾਈਨ ਕੀਤੇ ਐਕਸਟੀਰਿਅਰ ਅਤੇ ਕਈ ਸਾਰੇ ਹਾਈਟੈਕ ਫੀਚਰਸ ਨਾਲ ਪਹਿਲੀ ਵਾਰੀ ਪੈਟਰੋਲ ਇੰਜਣ 'ਚ ਵੀ ਪੇਸ਼ ਕੀਤਾ ਹੈ। ਮਸੇਰਾਟੀ ਇੰਡੀਆ ਦੇ ਹੈੱਡ ਆਫ ਆਪਰੇਸ਼ਨਸ ਬੋਜੇਨ ਜੈਂਕੁਲੋਵਸਕੀ ਨੇ ਕਿਹਾ ਕਿ ਨਵੀਂ ਘਿਬਲੀ ਆਪਣੀ ਆਕਰਸ਼ਕ ਡਿਜ਼ਾਈਨ ਅਤੇ ਉੱਨਤ ਲਈ ਜਾਣੀ ਜਾਂਦੀ ਹੈ ਅਤੇ ਜਦੋਂ ਤੋਂ ਇਹ ਕਾਰ ਲਾਂਚ ਹੋਈ ਹੈ ਉਦੋਂ ਤੋ ਘਿਬਲੀ ਨੇ ਸਾਲਾਂ ਤੋਂ ਆਪਣੇ ਆਪ ਨੂੰ ਸਾਬਤ ਕੀਤਾ ਹੈ। ਮਸੇਰਾਟੀ ਘਿਬਲੀ ਅਪਡੇਟੇਡ ਵਰਜ਼ਨ ਨਾਲ ਇਸ ਕਾਰ ਦੀ ਸਫਲਤਾ ਨੂੰ ਜਾਰੀ ਰੱਖੇਗਾ।

ਪਾਵਰ ਡਿਟੇਲਸ
2018 ਮਸੇਰਾਟੀ ਘਿਬਲੀ 'ਚ 3.0 ਲੀਟਰ ਦਾ ਵੀ6 ਨਾਲ ਕਾਮਨ-ਰੇਲ ਡਾਇਰੈਕਟ ਇੰਜੈਕਸ਼ਨ ਪੈਟਰੋਲ ਇੰਜਣ ਦਿੱਤਾ ਹੈ। ਇਹ ਇੰਜਣ 275 ਬੀ.ਐੱਚ.ਪੀ. ਪਾਵਰ ਅਤੇ 600 ਐੱਨ.ਐੱਮ. ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ।

ਤੂਫਾਨੀ ਰਫਤਾਰ
ਇਹ ਦਮਦਾਰ ਕਾਰ 0-100 ਕਿਮੀ/ਘੰਟਾ ਦੀ ਰਫਤਾਰ 6.3 ਸੈਕਿੰਡ 'ਚ ਫੜ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 250 ਕਿਮੀ/ਘੰਟਾ ਹੈ।

ਡਿਜ਼ਾਈਨ
ਮਸੇਰਾਟੀ ਇੰਡੀਆ ਨੇ ਨਵੀਂ 2018 ਮਸੇਰਾਟੀ ਘਿਬਲੀ 'ਚ ਨਵੇਂ ਅਡਾਪਟਿਵ ਫੁੱਲ ਐੱਲ.ਈ.ਡੀ. ਹੈੱਡਲਾਈਟਸ ਨਾਲ ਗਲੇਅਰ ਫ੍ਰੀ ਮੈਟਰੀਕਸ ਹਾਈ—ਬਿਮ ਦਿੱਤੀ ਗਈ ਹੈ। ਕਾਰ 'ਚ ਇੰਟੀਗਰੇਟੇਡ ਵ੍ਹੀਕਲ ਕੰਟਰੋਲ ਸਿਸਟਮ ਦਿੱਤਾ ਹੈ ਜੋ ਵਾਹਨ ਨੂੰ ਬਹਕਨ ਤੋਂ ਰੋਕਦਾ ਹੈ। ਕੇਬਿਨ ਦੀ ਗੱਲ ਕਰੀਏ ਤਾਂ ਮਸੇਰਾਟੀ ਘਿਬਲੀ ਗਰੈਨਲੁਸੋ 'ਚ ਆਪਸ਼ਨ ਦੇ ਤੌਰ 'ਤੇ ਲਗਜ਼ਰੀ ਇੰਟੀਅਰ ਦਿੱਤਾ ਹੈ।

ਸੇਫਟੀ ਫੀਚਰਸ
ਕੰਪਨੀ ਨੇ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਨਵੀਂ ਕਾਰ 'ਤ ਸਸਪੈਂਸ਼ਨ ਸਿਸਟਮ, ਇਲੈਕਟ੍ਰਾਨਿਕ ਪਾਵਰ ਸਟੀਅਰਿੰਗ ਅਤੇ ਐਡਵਾਂਸ ਡਰਾਈਵਿੰਗ ਅਸੀਸਟੈਂਸ ਸਿਸਟਮ ਵਰਗੀ ਸੈਫਟੀ ਫੀਚਰਸ ਦਿੱਤੇ ਗਏ ਹਨ।

ਧੋਖਾਧੜੀ ਮਾਮਲੇ 'ਚ ਦੇਸ਼ ਛੱਡਣ ਵਾਲਿਆ ਨੂੰ ਇਸ ਤਰ੍ਹਾਂ ਰੋਕੇਗੀ ਸਰਕਾਰ
NEXT STORY