ਮੁੰਬਈ - ਫਾਸਟ ਫੂਡ ਮੈਕਡੋਨਲਡਸ ਨੇ ਮੰਗਲਵਾਰ ਨੂੰ ਆਪਣੇ ਮਸ਼ਹੂਰ ਹੈਪੀ ਮੀਲ ਖਿਡੌਣਿਆਂ ਵਿੱਚ ਪਲਾਸਟਿਕ ਨੂੰ ਘਟਾਉਣ ਦੀਆਂ ਯੋਜਨਾਵਾਂ ਬਾਰੇ ਐਲਾਨ ਕੀਤਾ। ਅਮਰੀਕਾ ਦੀ ਫਾਸਟ ਫੂਡ ਕੰਪਨੀ ਨੇ 2025 ਤੱਕ ਦੁਨੀਆ ਭਰ ਵਿੱਚ ਹੈਪੀ ਮੀਲ ਦੇ ਖਿਡੌਣਿਆਂ ਵਿੱਚ ਪਲਾਸਟਿਕ ਦੀ ਵਰਤੋਂ ਘਟਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਖਿਡੌਣੇ ਗੱਤੇ ਜਾਂ ਫਿਰ ਰੀਸਾਈਕਲ ਕੀਤੀ ਸਮੱਗਰੀ ਤੋਂ ਵੀ ਬਣਾਏ ਜਾਣ ਦੇ ਵਿਕਲਪਾਂ ਬਾਰੇ ਵਿਚਾਰ ਹੋ ਰਿਹਾ ਹੈ।
ਸਾਲ 2018 ਵਿੱਚ ਮੈਕਡੋਨਲਡਜ਼ ਨੇ ਕਿਹਾ ਸੀ ਕਿ ਉਹ 2025 ਤੱਕ ਇਸਦੇ ਸਾਰੇ ਰੈਸਟੋਰੈਂਟਾਂ ਵਿੱਚ ਰੀਸਾਈਕਲਿੰਗ ਉਪਲਬਧ ਕਰਵਾਏਗਾ। ਕੰਪਨੀ ਨੇ ਵਾਤਾਵਰਣ-ਅਨੁਕੂਲ ਪੈਕਿੰਗ ਸਮਗਰੀ ਵੱਲ ਵੀ ਸਵਿੱਚ ਕੀਤਾ ਹੈ।
ਇਹ ਵੀ ਪੜ੍ਹੋ : ਡਰੈਗਨ ਨੂੰ ਝਟਕਾ : Amazon ਨੇ 600 ਚੀਨੀ ਬ੍ਰਾਂਡ 'ਤੇ ਲਗਾਇਆ ਬੈਨ
ਕੰਪਨੀ ਇਨ੍ਹਾਂ ਵਿਕਲਪਾਂ 'ਤੇ ਕਰ ਰਹੀ ਵਿਚਾਰ
ਅਮਰੀਕਾ ਅਤੇ ਆਇਰਲੈਂਡ ਵਿੱਚ ਮੈਕਡੋਨਲਡਸ ਪਹਿਲਾਂ ਹੀ ਗਾਹਕਾਂ ਨੂੰ ਹੈਪੀ ਮੀਲਜ਼ ਦੇ ਨਾਲ ਸਾਫਟ ਟੁਆਏ, ਕਾਗਜ਼ ਅਧਾਰਤ ਖਿਡੌਣੇ ਜਾਂ ਕਿਤਾਬਾਂ ਦੀ ਪੇਸ਼ਕਸ਼ ਕਰਦਾ ਹੈ। ਮੈਕਡੋਨਲਡਸ ਇੱਕ ਸਾਲ ਵਿੱਚ ਇੱਕ ਅਰਬ ਖਿਡੌਣੇ ਵੇਚਦਾ ਹੈ। ਮੈਕਡੋਨਲਡਜ਼ ਨੇ ਕਿਹਾ ਕਿ ਉਹ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਕਾਰਡਬੋਰਡ ਦੇ ਖਿਡੌਣਿਆਂ ਅਤੇ ਪਲਾਂਟ ਅਧਾਰਿਤ ਸਮਾਨ ਦੇ ਨਾਲ ਬੋਰਡ ਗੇਮਾਂ ਵਰਗੇ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ। ਇਸ ਸੰਦਰਭ ਵਿੱਚ ਕੰਪਨੀ ਦੀ ਮੁੱਖ ਸਥਿਰਤਾ ਅਧਿਕਾਰੀ ਜੈਨੀ ਮੈਕਕਲੋਚ ਨੇ ਕਿਹਾ ਕਿ ਕੁਝ ਸਾਲਾਂ ਵਿੱਚ ਦੁਨੀਆ ਭਰ ਦੇ ਹਰ ਹੈਪੀ ਮੀਲ ਵਿੱਚ ਪਾਏ ਜਾਣ ਵਾਲੇ ਹੈਪੀ ਮੀਲ ਦੇ ਖਿਡੌਣੇ ਵਧੇਰੇ ਸਥਾਈ ਹੋਣਗੇ।
ਇਹ ਵੀ ਪੜ੍ਹੋ : ਭਾਰਤੀ ਅਫ਼ਸਰਾਂ ਨੂੰ ਰਿਸ਼ਵਤ ਦੇਣ ਦੇ ਮਾਮਲੇ 'ਚ ਘਿਰੀ Amazon, ਕੰਪਨੀ ਨੇ ਦਿੱਤਾ ਵੱਡਾ ਬਿਆਨ
ਕੰਪਨੀ ਦੀ ਯੋਜਨਾ
ਮੈਕਡੋਨਲਡਸ ਨੇ ਇੱਕ ਬਿਆਨ ਵਿੱਚ ਕਿਹਾ, "ਸਾਡੇ ਹੈਪੀ ਮੀਲ ਖਿਡੌਣਿਆਂ ਲਈ ਵਧੇਰੇ ਨਵਿਆਉਣਯੋਗ, ਰੀਸਾਈਕਲ ਅਤੇ ਪ੍ਰਮਾਣਤ ਸਮੱਗਰੀ ਤੋਂ ਵਰਜਿਨ ਫਾਸਿਲ ਫਿਊਲ ਅਧਾਰਤ ਪਲਾਸਟਿਕ ਦੀ ਵਰਤੋਂ ਨਾਲ ਲਗਭਗ 90 ਪ੍ਰਤੀਸ਼ਤ ਪਲਾਸਟਿਕ ਦੀ ਵਰਤੋਂ ਵਿਚ ਕਮੀ ਆਵੇਗੀ।" ਵਰਜਿਨ ਪਲਾਸਟਿਕ ਰੀਸਾਈਕਲ ਕੀਤੇ ਜਾਣ ਦੀ ਬਜਾਏ ਤਿਆਰ ਕੀਤੇ ਜਾਂਦੇ ਹਨ।
ਮੈਕਡੋਨਲਡਜ਼ ਇੰਡੀਆ ਹੁਣ ਹਲਦੀ ਵਾਲਾ ਦੁੱਧ ਅਤੇ ਮਸਾਲੇ ਵਾਲੀ ਚਾਹ ਵੀ ਵੇਚੇਗਾ। ਮੈਕਡੋਨਲਡਸ ਇੰਡੀਆ ਨੇ ਆਪਣੇ ਮੈਕਕਾਫੇ ਮੀਨੂ ਵਿੱਚ ਹਲਦੀ ਲ੍ੱਟੇ ਅਤੇ ਮਸਾਲਾ ਚਾਹ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੇ ਦੋ ਨਵੇਂ ਪੀਣ ਵਾਲੇ ਪਦਾਰਥ ਸ਼ਾਮਲ ਕੀਤੇ ਹਨ।
ਇਹ ਵੀ ਪੜ੍ਹੋ : ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਲਈ ਖੁਸ਼ਖਬਰੀ, ਅਗਲੇ ਸਾਲ ਤਨਖਾਹ ਵਿੱਚ ਹੋਵੇਗਾ ਇੰਨਾ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇੰਫੋਸਿਸ ਨੇ ਕਿਹਾ, IT ਪੋਰਟਲ 'ਤੇ ਕੁਝ ਯੂਜ਼ਰਜ਼ ਨੂੰ ਅਜੇ ਵੀ ਦਿੱਕਤਾਂ, ਹੋ ਰਿਹੈ ਹੱਲ
NEXT STORY