ਨਵੀਂ ਦਿੱਲੀ - ਕਰੋਨਾਵਾਇਰਸ (ਕੋਵਿਡ-19) ਦੇ ਨਵੇਂ ਰੂਪ ਓਮੀਕਰੋਨ ਦੇ ਵਧਦੇ ਪ੍ਰਕੋਪ ਕਾਰਨ ਦੁਨੀਆ ਭਰ ਵਿੱਚ ਵਪਾਰਕ ਗਤੀਵਿਧੀਆਂ ਇੱਕ ਵਾਰ ਫਿਰ ਪ੍ਰਭਾਵਿਤ ਹੋ ਰਹੀਆਂ ਹਨ। ਮਹਾਮਾਰੀ ਕਾਰਨ ਸਪਲਾਈ ਚੇਨ ਵਿਚ ਵਿਘਨ ਪੈਣ ਕਾਰਨ ਖਾਣ-ਪੀਣ ਦੀਆਂ ਵਸਤੂਆਂ ਦੀ ਕਮੀ ਹੋ ਗਈ ਹੈ। ਇਸ ਦਾ ਅਸਰ ਦੁਨੀਆ ਦੀ ਪ੍ਰਮੁੱਖ ਫਾਸਟ ਫੂਡ ਚੇਨ ਕੇਐਫਸੀ ਅਤੇ ਮੈਕਡੋਨਲਡਜ਼ ਉੱਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਮੈਕਡੋਨਲਡਜ਼ ਪਹਿਲਾਂ ਹੀ ਆਲੂਆਂ ਦੀ ਕਮੀ ਨਾਲ ਜੂਝ ਰਿਹਾ ਸੀ ਅਤੇ ਹੁਣ ਕੇਐਫਸੀ ਕੋਲ ਵੀ ਚਿਕਨ ਦੀ ਕਮੀ ਹੋ ਗਈ ਹੈ।
ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਕੇਐਫਸੀ ਨੂੰ ਆਸਟ੍ਰੇਲੀਆ ਵਿੱਚ ਤਾਜ਼ੇ ਚਿਕਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਜਾਪਾਨ ਵਿੱਚ ਮੈਕਡੋਨਲਡਜ਼ ਨੂੰ ਫਰੈਂਚ ਫਰਾਈਜ਼ ਦੀ ਸਪਲਾਈ ਵਿੱਚ ਕਮੀ ਆਈ ਹੈ। ਇਸ ਕਾਰਨ ਉਨ੍ਹਾਂ ਨੂੰ ਆਪਣੇ ਮੇਨਿਊ ਤੋਂ ਕੁਝ ਆਈਟਮਾਂ ਨੂੰ ਹਟਾਉਣਾ ਪਿਆ ਹੈ। ਦੋਵਾਂ ਕੰਪਨੀਆਂ ਨੇ ਇਸ ਲਈ ਸਪਲਾਈ ਚੇਨ ਸਮੱਸਿਆਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਕਾਰਨ ਦੁਨੀਆ ਭਰ ਦੇ ਰੈਸਟੋਰੈਂਟਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ।
ਇਹ ਵੀ ਪੜ੍ਹੋ : ਟੈਕਸਦਾਤਿਆਂ ਨੂੰ ਵੱਡੀ ਰਾਹਤ, ਸਰਕਾਰ ਨੇ ਇਨਕਮ ਟੈਕਸ ਰਿਟਰਨ ਦੀ ਸਮਾਂ ਮਿਆਦ ਵਧਾਈ
ਚਿਕਨ ਦੀ ਕਮੀ
ਆਸਟ੍ਰੇਲੀਆ ਵਿਚ ਕੇਐਫਸੀ ਨੇ ਕਿਹਾ ਕਿ ਉਸ ਨੂੰ ਦੇਸ਼ ਵਿਚ ਕੁਝ ਸਥਾਨਾਂ 'ਤੇ ਮੇਨਿਊ ਤੋਂ ਆਪਣੀਆਂ ਕੁਝ ਚੀਜ਼ਾਂ ਨੂੰ ਹਟਾਉਣਾ ਪਿਆ ਕਿਉਂਕਿ ਉਸ ਨੂੰ ਤਾਜ਼ਾ ਚਿਕਨ ਨਹੀਂ ਮਿਲ ਰਿਹਾ। ਕਰੋਨਾ ਮਹਾਂਮਾਰੀ ਕਾਰਨ ਪਹਿਲਾਂ ਹੀ ਸਟਾਫ਼ ਦੀ ਘਾਟ ਹੈ। ਇਸ ਕਾਰਨ ਸਪਲਾਇਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕੇਐਫਸੀ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਸਥਿਤੀ ਨਾਲ ਨਜਿੱਠਣ ਲਈ ਸਪਲਾਇਰਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਹੀ ਹੈ, ਪਰ ਇਹ ਸਮੱਸਿਆ ਅਗਲੇ ਕੁਝ ਹਫ਼ਤਿਆਂ ਤੱਕ ਜਾਰੀ ਰਹਿ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਚਿਕਨ ਦੀ ਕਮੀ ਕਾਰਨ ਕਿਹੜੀਆਂ ਚੀਜ਼ਾਂ ਪ੍ਰਭਾਵਿਤ ਹੋਈਆਂ ਹਨ।
ਇਹ ਵੀ ਪੜ੍ਹੋ : ਦੇਸ਼ 'ਚ ਜਲਦ ਸ਼ੁਰੂ ਹੋਵੇਗੀ ਈ-ਪਾਸਪੋਰਟ ਸਹੂਲਤ, ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ ਹੋਵੇਗਾ ਪਾਸਪੋਰਟ
ਮੰਗਲਵਾਰ ਨੂੰ, ਆਸਟ੍ਰੇਲੀਆ ਦੇ ਪੋਲਟਰੀ ਪ੍ਰੋਸੈਸਰ ਅਤੇ ਕੇਐਫਸੀ ਦੇ ਸਹਿਭਾਗੀ ਇੰਗਮਜ਼ ਨੇ ਕਿਹਾ ਕਿ ਇਸ ਕੋਲ ਕਰਮਚਾਰੀਆਂ ਦੀ ਭਾਰੀ ਕਮੀ ਹੈ। ਇਸ ਕਾਰਨ ਕੰਪਨੀ ਦਾ ਉਤਪਾਦਨ ਅਤੇ ਸੰਚਾਲਨ ਕੁਸ਼ਲਤਾ ਪ੍ਰਭਾਵਿਤ ਹੋਈ ਹੈ। ਇਸ ਦੌਰਾਨ, ਮੈਕਡੋਨਲਡਜ਼ ਨੇ ਜਾਪਾਨ ਵਿੱਚ ਫਰਾਈਸ ਦੇ ਮੱਧਮ ਅਤੇ ਵੱਡੇ ਪੋਰਸ਼ਨ ਦੀ ਵਿਕਰੀ ਬੰਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਕੰਪਨੀ ਨੂੰ ਅਜਿਹਾ ਕਰਨਾ ਪਿਆ ਸੀ। ਕੰਪਨੀ ਦਾ ਕਹਿਣਾ ਹੈ ਕਿ ਉਹ ਜਨਵਰੀ 'ਚ ਸਿਰਫ ਛੋਟੇ ਆਕਾਰ ਦੇ ਫਰਾਈਜ਼ ਹੀ ਵੇਚੇਗੀ।
ਇਸ ਕਾਰਨ ਹੋਈ ਆਲੂਆਂ ਦੀ ਕਮੀ
ਕੰਪਨੀ ਮੁਤਾਬਕ ਇਸ ਮਹੀਨੇ ਆਲੂ ਦੀ ਕਮੀ ਜਾਰੀ ਰਹਿਣ ਦੀ ਸੰਭਾਵਨਾ ਹੈ। ਕੈਨੇਡਾ ਦੀ ਬੰਦਰਗਾਹ ਵੈਨਕੂਵਰ ਨੇੜੇ ਹੜ੍ਹ ਆਉਣ ਕਾਰਨ ਆਲੂ ਦੀ ਦਰਾਮਦ ਪ੍ਰਭਾਵਿਤ ਹੋਈ ਹੈ। ਭਾਰੀ ਬਰਫ਼ਬਾਰੀ ਅਤੇ ਖ਼ਰਾਬ ਮੌਸਮ ਕਾਰਨ ਸ਼ਿਪਿੰਗ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਹ ਭਵਿੱਖ 'ਚ ਆਲੂ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਲਈ ਨਵੇਂ ਡਿਸਟ੍ਰੀਬਿਊਸ਼ਨ ਚੈਨਲਾਂ 'ਤੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : McDonald ਦਾ 'ਬਰਗਰ ਬੁਆਏ' ਬਣਿਆ ਮੁਕੇਸ਼ ਅੰਬਾਨੀ ਤੋਂ ਅਮੀਰ, ਸਾਊਦੀ ਪ੍ਰਿੰਸ ਕਰ ਰਹੇ ਹਨ ਦੇਖਭਾਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 'ਚ 150 ਅੰਕਾਂ ਦਾ ਵਾਧਾ ਤੇ ਨਿਫਟੀ ਵੀ ਵਾਧੇ ਨਾਲ ਖੁੱਲ੍ਹਿਆ
NEXT STORY