ਵਾਸ਼ਿੰਗਟਨ (ਭਾਸ਼ਾ) – ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਲੀਨਾ ਜਾਰਜੀਵਾ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਪੇਸ਼ ਬਜਟ ਭਾਰਤ ਲਈ ਬਹੁਤ ‘ਵਿਚਾਰਸ਼ੀਲ’ ਨੀਤੀ ਏਜੰਡਾ ਹੈ ਅਤੇ ਮਨੁੱਖੀ ਪੂੰਜੀ ਨਿਵੇਸ਼ ਅਤੇ ਡਿਜੀਟਲੀਕਰਨ ’ਤੇ ਖੋਜ ਅਤੇ ਵਿਕਾਸ ’ਚ ਇਨੋਵੇਸ਼ਨ ’ਤੇ ਜ਼ੋਰ ਦਿੰਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮੰਗਲਵਾਰ ਨੂੰ 39.45 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਸੀ, ਜਿਸ ’ਚ ਰਾਜਮਾਰਗਾਂ ਤੋਂ ਲੈ ਕੇ ਸਸਤੇ ਮਕਾਨਾਂ ’ਤੇ ਵਧੇਰੇ ਖਰਚ ਦਾ ਪ੍ਰਸਤਾਵ ਹੈ ਅਤੇ ਇਸ ਦੇ ਪਿੱਛੇ ਮਹਾਮਾਰੀ ਤੋਂ ਉੱਭਰਦੀ ਅਰਥਵਿਵਸਥਾ ਦੇ ਪ੍ਰਮੁੱਖ ਇੰਜਣਾਂ ਨੂੰ ਮਜ਼ਬੂਤ ਰੱਖਣ ਦੀ ਸੋਚ ਹੈ। ਬਜਟ ’ਚ ਵਿੱਤ ਮੰਤਰੀ ਨੇ ਰੁਜ਼ਗਾਰ ਪੈਦਾ ਕਰਨ ਅਤੇ ਆਰਥਿਕ ਸਰਗਰਮੀਆਂ ਨੂੰ ਮਜ਼ਬੂਤ ਕਰਨ ਲਈ ਬੁਨਿਆਦੀ ਢਾਂਚੇ ’ਤੇ ਖਰਚ ਕਰਨ ’ਤੇ ਜ਼ੋਰ ਦਿੱਤਾ ਹੈ। ਅਪ੍ਰੈਲ 2022 ਤੋਂ ਸ਼ੁਰੂ ਹੋ ਰਹੀ ਵਿੱਤੀ ਸਾਲ ’ਚ ਪੂੰਜੀਗਤ ਖਰਚਾ 35 ਫੀਸਦੀ ਨਾਲ 7.5 ਲੱਖ ਕਰੋੜ ਰੁਪਏ ਕਰਨ ਦਾ ਪ੍ਰਸਤਾਵ ਹੈ।
ਜਾਰਜੀਵਾ ਨੇ ਵੀਰਵਾਰ ਨੂੰ ਕੁੱਝ ਪੱਤਰਕਾਰਾਂ ਨਾਲ ਡਿਜੀਟਲ ਗੱਲਬਾਤ ’ਚ ਕਿਹਾ ਕਿ ਅਸੀਂ ਭਾਰਤ ਲਈ ਪੂਰੀ ਤਰ੍ਹਾਂ ਮਜ਼ਬੂਤ ਵਾਧੇ ਦਾ ਅਨੁਮਾਨ ਲਗਾ ਰਹੇ ਹਾਂ। ਹਾਂ ਇਹ ਜ਼ਰੂਰ ਹੈ ਕਿ 2022 ਲਈ 9.5 ਫੀਸਦੀ ਜੀ. ਡੀ. ਪੀ. ਦੇ ਸਾਡੇ ਅਨੁਮਾਨ ਦੀ ਤੁਲਨਾ ’ਚ ਥੋੜਾ ਘੱਟ 9 ਫੀਸਦੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਪਰ ਅਸੀਂ 2023 ਲਈ ਵੀ ਅਨੁਮਾਨ ’ਚ ਥੋੜੀ ਸੋਧ ਕਰਾਂਗੇ ਕਿਉਂਕਿ ਸਾਨੂੰ ਲਗਦਾ ਹਕਿ ਅਸੀਂ ਸਥਾਈ ਵਾਧਾ ਦੇਖਾਂਗੇ ਜੋ ਵਿੱਤ ਮੰਤਰੀ ਵਲੋਂ ਪ੍ਰਗਟਾਏ ਅਨੁਮਾਨ ਤੋਂ ਬਹੁਤਾ ਵੱਖ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਗੱਲ ਨੂੰ ਲੈ ਕੇ ਸਾਡਾ ਰੁਖ ਬਹੁਤ ਹੀ ਸਕਾਰਾਤਮਕ ਹੈ ਕਿ ਭਾਰਤ ਲਘੂ ਮਿਆਦ ਦੇ ਮੁੱਦਿਆਂ ਨਾਲ ਨਜਿੱਠਣ ਬਾਰੇ ਸੋਚ ਰਿਹਾ ਹੈ ਅਤੇ ਇਸ ਦੇ ਨਾਲ ਹੀ ਲੰਮੇ ਸਮੇਂ ਦੀ ਢਾਂਚਾਗਤ ਤਬਦੀਲੀ ’ਤੇ ਵੀ ਧਿਆਨ ਦੇ ਰਿਹਾ ਹੈ। ਮਨੁੱਖੀ ਪੂੰਜੀ ਨਿਵੇਸ਼ ਅਤੇ ਡਿਜੀਟਲੀਕਰਨ ’ਤੇ ਖੋਜ ਅਤੇ ਵਿਕਾਸ ’ਚ ਇਨੋਵੇਸ਼ਨ ’ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਜਾਰਜੀਵਾ ਨੇ ਕਿਹਾ ਕਿ ਇਹ ਬਜਟ ਭਾਰਤ ਲਈ ‘ਵਿਚਾਰਸ਼ੀਲ’ ਏਜੰਡਾ ਹੈ।
ਇਹ ਵੀ ਪੜ੍ਹੋ : RBI ਨੇ ਰੱਦ ਕੀਤਾ ਇਸ ਬੈਂਕ ਦਾ ਲਾਇਸੈਂਸ, ਜਾਣੋ ਹੁਣ ਖ਼ਾਤਾਧਾਰਕਾਂ ਦੇ ਪੈਸਿਆਂ ਦਾ ਕੀ ਹੋਵੇਗਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅੰਬਾਨੀ ਤੋਂ ਅੱਗੇ ਨਿਕਲੇ ਅਡਾਨੀ, ਬਣ ਗਏ ਏਸ਼ੀਆ ਦੇ ਸਭ ਤੋਂ ਵੱਡੇ ਧਨਕੁਬੇਰ
NEXT STORY