ਨਵੀਂ ਦਿੱਲੀ (ਭਾਸ਼ਾ) - ਅਡਾਨੀ ਪੋਰਟਸ ਐਂਡ ਸਪੈਸ਼ਨ ਇਕਨਾਮਿਕ ਜ਼ੋਨ ਲਿਮਿਟੇਡ (APSEZ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੈਡੀਟੇਰੀਅਨ ਸ਼ਿਪਿੰਗ ਕੰਪਨੀ ਦੀ ਸਹਾਇਕ ਮੁੰਡੀ ਲਿਮਟਿਡ 247 ਕਰੋੜ ਰੁਪਏ 'ਚ ਅਡਾਨੀ ਐਨਨੋਰ ਕੰਟੇਨਰ ਟਰਮੀਨਲ ਪ੍ਰਾਈਵੇਟ ਲਿਮਟਿਡ (AECTPL) ਵਿੱਚ 49 ਫ਼ੀਸਦੀ ਦੀ ਹਿੱਸੇਦਾਰੀ ਖਰੀਦੇਗੀ। APSEZ ਵਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਸ ਸਬੰਧ ਵਿੱਚ ਇਕ ਸ਼ੇਅਰ ਖਰੀਦ ਸਮਝੌਤੇ 'ਤੇ 14 ਦਸੰਬਰ 2023 ਨੂੰ ਹਸਤਾਖਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ - ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਥਰਮਲ ਇਮੇਜਿੰਗ, 360 ਡਿਗਰੀ ਰੋਟੇਟ CCTV ਕੈਮਰੇ, ਫਿਰ ਵੀ ਕਿਵੇਂ ਹੋਈ ਗ਼ਲਤੀ?
AECTPL ਦਾ ਕੁੱਲ ਉੱਦਮ ਮੁੱਲ 1,211 ਕਰੋੜ ਰੁਪਏ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਲੈਣ-ਦੇਣ ਲਈ ਅਜੇ ਵੀ ਰੈਗੂਲੇਟਰੀ ਪ੍ਰਵਾਨਗੀ ਦੀ ਲੋੜ ਹੈ। ਲੈਣ-ਦੇਣ ਦੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਪੂਰਾ ਹੋਣ ਦੀ ਉਮੀਦ ਹੈ। ਇਸ ਦੇ ਪੂਰਾ ਹੋਣ ਤੋਂ ਬਾਅਦ APSEZ ਦੀ AECTPL ਵਿੱਚ 51 ਫ਼ੀਸਦੀ ਹਿੱਸੇਦਾਰੀ ਹੋਵੇਗੀ। ਬਿਆਨ ਦੇ ਅਨੁਸਾਰ ਮੁੰਦਰਾ ਬੰਦਰਗਾਹ 'ਤੇ CT3 ਕੰਟੇਨਰ ਟਰਮੀਨਲ ਲਈ ਸਾਂਝੇ ਉੱਦਮ ਤੋਂ ਬਾਅਦ ਇਹ TIL ਦੇ ਨਾਲ APSEZ ਦੀ ਇਹ ਦੂਜੀ ਰਣਨੀਤਕ ਸਾਂਝੇਦਾਰੀ ਹੈ।
ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ
APSEZ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਤੇ ਪੂਰੇ ਸਮੇਂ ਦੇ ਨਿਰਦੇਸ਼ਕ ਕਰਨ ਅਡਾਨੀ ਨੇ ਕਿਹਾ, “ਦੁਨੀਆ ਦੀ ਸਭ ਤੋਂ ਵੱਡੀ ਸ਼ਿਪਿੰਗ ਕੰਪਨੀ (MSC) ਨਾਲ ਸਾਡਾ ਸਹਿਯੋਗ ਪਾਰਦਰਸ਼ੀ ਵਪਾਰਕ ਪਹੁੰਚ ਰਾਹੀਂ ਖੇਤਰੀ ਵਿਕਾਸ ਨੂੰ ਤੇਜ਼ ਕਰਨ ਲਈ APSEZ ਦੇ ਮਜ਼ਬੂਤ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।'
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੂਫਾਨੀ ਤੇਜ਼ੀ ਨਾਲ ਸੈਂਸੈਕਸ ਪਹਿਲੀ ਵਾਰ 71,000 ਅੰਕ ਦੇ ਪਾਰ, ਨਿਵੇਸ਼ਕਾਂ ਦੀ ਪੂੰਜੀ 'ਚ 2 ਲੱਖ ਕਰੋੜ ਰੁਪਏ ਦਾ ਵਾਧਾ
NEXT STORY