ਨਵੀਂ ਦਿੱਲੀ (ਇੰਟ.) – ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੀ ਮੁਖੀ ਮਾਧਵੀ ਪੁਰੀ ਬੁੱਚ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 3 ਆਈ. ਪੀ. ਓ. ਵਿਚ ਓਵਰ ਸਬਸਕ੍ਰਿਪਸ਼ਨ ਨਾਲ ਜੁੜੀਆਂ ਗੜਬੜੀਆਂ ਮਿਲੀਆਂ ਹਨ।
ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ ਤਣਾਅ ਤੋਂ ਬਚਾਉਣ ਲਈ ਸਿੱਖਿਆ ਮੰਤਰਾਲੇ ਨੇ ਕੋਚਿੰਗ ਸੰਸਥਾਵਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਰੈਗੂਲੇਟਰ ਨੇ ਦੇਖਿਆ ਹੈ ਕਿ 3 ਮਰਚੈਂਟ ਬੈਂਕਰ ਆਈ. ਪੀ. ਓ. ਦੌਰਾਨ ਸਬਸਕ੍ਰਿਪਸ਼ਨ ਨੂੰ ਵਧਾ-ਚੜ੍ਹਾ ਕੇ ਦਿਖਾ ਰਹੇ ਹਨ। ਸੇਬੀ ਮੁਖੀ ਨੇ ਇਨ੍ਹਾਂ ਮਰਚੈਂਟ ਬੈਂਕਰਸ ਖਿਲਾਫ ਕਾਰਵਾਈ ਦਾ ਵਾਅਦਾ ਵੀ ਕੀਤਾ ਹੈ।
ਐਸੋਸੀਏਸ਼ਨ ਆਫ ਇਨਵੈਸਟਮੈਂਟ ਬੈਂਕਰਸ ਆਫ ਇੰਡੀਆ (ਏ. ਆਈ. ਬੀ. ਆਈ.) ਦੇ ਪ੍ਰੋਗਰਾਮ ਵਿਚ ਸੇਬੀ ਮੁਖੀ ਮਾਧਵੀ ਪੁਰੀ ਬੁੱਚ ਨੇ ਆਈ. ਪੀ. ਓ. ਨਿਵੇਸ਼ਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਆਈ. ਪੀ. ਓ. ਵਿਚ ਨਿਵੇਸ਼ਕਾਂ ਨਾਲੋਂ ਜ਼ਿਆਦਾ ਟ੍ਰੇਡਰਸ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਫਰਜ਼ੀ ਖਾਤਿਆਂ ਦੀ ਵਰਤੋਂ ਆਈ. ਪੀ. ਓ. ਦੇ ਓਵਰ-ਸਬਸਕ੍ਰਿਪਸ਼ਨ ਦਿਖਾਉਣ ਵਿਚ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਪੈਟਰਨ ਬਦਲਿਆ ; ਵਿਦਿਆਰਥੀ ਤੇ ਅਧਿਆਪਕ ਪ੍ਰੇਸ਼ਾਨ
ਸੇਬੀ ਕੋਲ ਅੰਕੜੇ ਹੋਰ ਮਜ਼ਬੂਤ
ਸੇਬੀ ਮੁਖੀ ਨੇ ਕਿਹਾ ਕਿ ਸੇਬੀ ਕੋਲ ਅਜਿਹੇ ਖਾਤਿਆਂ ਬਾਰੇ ਅੰਕੜੇ ਅਤੇ ਸਬੂਤ ਹਨ, ਜਿਨ੍ਹਾਂ ਵਿਚ ਕਿਸੇ ਨਿਰਦੋਸ਼ ਵਿਅਕਤੀ ਦੇ ਇੰਟਰੋਡਕਸ਼ਨ ਲੈਟਰ ਦੀ ਵਰਤੋਂ ਅਜਿਹੇ ਲੋਕਾਂ ਵਲੋਂ ਕੀਤੀ ਜਾ ਰਹੀ ਹੈ ਜੋ ਸ਼ੇਅਰਾਂ ਦੀ ਕੀਮਤ ਵਧਾਉਣ ਲਈ ਆਪਣੀ ਜਾਣ-ਪਛਾਣ ਦਾ ਖੁਲਾਸਾ ਨਹੀਂ ਕਰਨਾ ਚਾਹੁੰਦੇ।
ਬੁੱਚ ਨੇ ਕਿਹਾ ਕਿ ਆਈ. ਪੀ. ਓ. ਵਿਚ ਅਰਜ਼ੀਆਂ ਦੀ ਗਿਣਤੀ ਨੂੰ ਵੀ ਵਧਾ-ਚੜ੍ਹਾ ਕੇ ਦਿਖਾਇਆ ਜਾ ਰਿਹਾ ਹੈ ਤਾਂ ਕਿ ਗਾਹਕਾਂ ਨੂੰ ਉੱਚੇ ਸਬਸਕ੍ਰਿਪਸ਼ਨ ਦਾ ਅਹਿਸਾਸ ਹੋ ਸਕੇ। ਸਾਡੇ ਕੋਲ ਅਜਿਹੇ ਮਾਮਲਿਆਂ ਵਿਚ ਡਾਟਾ ਅਤੇ ਸਬੂਤ ਹਨ। ਅਸੀਂ ਮਰਚੈਂਟ ਬੈਂਕਰਸ ਦੇ ਕੰਮਕਾਜ ਕਰਨ ਦੇ ਤਰੀਕਿਆਂ ਨੂੰ ਵੀ ਸਮਝ ਰਹੇ ਹਾਂ। ਇਸ ਤਰ੍ਹਾਂ ਦੀਆਂ ਗੜਬੜੀਆਂ ਵਾਰ-ਵਾਰ ਸਾਹਮਣੇ ਆ ਰਹੀਆਂ ਹਨ। ਇਸ ਲਈ ਨਿਵੇਸ਼ਕਾਂ ਦੇ ਹਿੱਤ ਵਿਚ ਅਸੀਂ ਨੀਤੀ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਐਨਫੋਰਸਮੈਂਟ ਕਾਰਵਾਈ ਸ਼ੁਰੂ ਕਰਨੀ ਹੋਵੇਗੀ।
ਆਈ. ਪੀ. ਓ. ਤੋਂ ਬਾਅਦ ਸੈਕੰਡਰੀ ਮਾਰਕੀਟ ’ਚ ਨਿਵੇਸ਼
ਸੇਬੀ ਮੁਖੀ ਨੇ ਕਿਹਾ ਕਿ ਪ੍ਰਚੂਨ ਨਿਵੇਸ਼ਕਾਂ ਨੂੰ ਆਈ. ਪੀ. ਓ. ਤੋਂ ਬਾਅਦ ਸੈਕੰਡਰੀ ਮਾਰਕੀਟ ਵਿਚ ਨਿਵੇਸ਼ ਕਰਨਾ ਚਾਹੀਦਾ ਹੈ। ਆਈ. ਪੀ. ਓ. ਦੇ ਦੌਰਾਨ ਕੀਮਤਾਂ ਸਹੀ ਨਹੀਂ ਹੁੰਦੀਆਂ। ਵੱਡੀ ਗਿਣਤੀ ਵਿਚ ਨਿਵੇਸ਼ਕ ਆਈ. ਪੀ. ਓ. ਦੀ ਲਿਸਟਿੰਗ ਤੋਂ ਬਾਅਦ ਹੀ ਸ਼ੇਅਰ ਵੇਚ ਕੇ ਨਿਕਲ ਜਾਂਦੇ ਹਨ। ਅੰਕੜਿਆਂ ਮੁਤਾਬਕ ਆਈ. ਪੀ. ਓ. ਦੀ ਲਿਸਟਿੰਗ ਤੋਂ ਇਕ ਹਫਤੇ ਦੇ ਅੰਦਰ 43 ਫੀਸਦੀ ਪ੍ਰਚੂਨ ਨਿਵੇਸ਼ਕ ਸ਼ੇਅਰ ਵੇਚ ਕੇ ਨਿਕਲ ਜਾਂਦੇ ਹਨ। ਇੱਥੋਂ ਤੱਕ ਕਿ 68 ਫੀਸਦੀ ਐੱਨ. ਐੱਚ. ਆਈ. ਯਾਨੀ ਹਾਈ ਨੈੱਟਵਰਥ ਇੰਡੀਵਿਜ਼ੁਅਲਸ ਲਿਸਟਿੰਗ ਤੋਂ ਇਕ ਹਫਤੇ ਦੇ ਅੰਦਰ ਸ਼ੇਅਰ ਵੇਚ ਕੇ ਨਿਕਲ ਜਾਂਦੇ ਹਨ।
ਇਹ ਵੀ ਪੜ੍ਹੋ : ED ਦੇ ਚੌਥੇ ਸੰਮਨ 'ਤੇ ਵੀ ਨਹੀਂ ਪੇਸ਼ ਹੋਏ ਕੇਜਰੀਵਾਲ, ਬਿਆਨ ਜਾਰੀ ਕਰਕੇ ਦੱਸੀ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀ ਰਾਮ ਮੰਦਰ ਅਯੁੱਧਿਆ ਪ੍ਰਸਾਦ ਦੇ ਨਾਂ 'ਤੇ ਧੋਖਾਧੜੀ, Amazon ਨੂੰ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
NEXT STORY