ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿੰਨੇ ਵੱਡੇ ਬ੍ਰਾਂਡ ਬਣ ਚੁੱਕੇ ਹਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਾਰੋਬਾਰੀ ਹੋਲੀ ਦੌਰਾਨ ਹੋਲੀ ਨਾਲ ਜੁਡ਼ੀਅਾਂ ਸਮੱਗਰੀਆਂ ਦੀ ਵਿਕਰੀ ਮੋਦੀ ਨਾਂ ਨਾਲ ਕਰਨ ਜਾ ਰਹੇ ਹਨ। ਮੋਦੀ ਦੇ ਨਮੋ ਸਟੋਰ ਤੋਂ ਮੋਦੀ ਟੀ-ਸ਼ਰਟ, ਮੋਦੀ ਕੈਪ ਅਤੇ ਕਈ ਚੀਜ਼ਾਂ ਦੀ ਵਿਕਰੀ ਪਹਿਲਾਂ ਤੋਂ ਹੀ ਹੋ ਰਹੀ ਹੈ। ਮੋਦੀ ਸਾੜ੍ਹੀ ਵੀ ਬਾਜ਼ਾਰ ’ਚ ਵਿਕ ਰਹੀ ਹੈ। ਅਜਿਹੇ ’ਚ ਦਿੱਲੀ ਦੇ ਥੋਕ ਕਾਰੋਬਾਰੀ ਬ੍ਰਾਂਡ ਮੋਦੀ ਨੂੰ ਭੁਨਾਉਣ ’ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹਨ। ਹਾਲਾਤ ਇਹ ਹਨ ਕਿ ਭਾਰਤ ਦੇ ਸਭ ਤੋਂ ਵੱਡੇ ਥੋਕ ਬਾਜ਼ਾਰ ਸਦਰ ਬਾਜ਼ਾਰ ’ਚ ਹੋਲੀ ਮੌਕੇ ਮੋਦੀ ਦੇ ਨਾਂ ’ਤੇ ਕਈ ਚੀਜ਼ਾਂ ਵੇਚੀਅਾਂ ਜਾ ਰਹੀਅਾਂ ਹਨ।
ਇੱਥੋਂ ਦੇ ਕਾਰੋਬਾਰੀਆਂ ਨੇ ਦੱਸਿਆ ਕਿ ਮੋਦੀ ਦੇ ਨਾਂ ਦੇ ਇਸਤੇਮਾਲ ਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਪ੍ਰਧਾਨ ਮੰਤਰੀ ਖੁਦ ’ਚ ਇਕ ਬ੍ਰਾਂਡ ਹਨ। ਸਦਰ ਬਾਜ਼ਾਰ ’ਚ ਇਨ੍ਹਾਂ ਦਿਨਾਂ ’ਚ ਮੋਦੀ ਗੁਲਾਲ, ਮੋਦੀ ਟੋਪੀ ਵਰਗੀਅਾਂ ਚੀਜ਼ਾਂ ਦੀ ਭਰਮਾਰ ਚੱਲ ਰਹੀ ਹੈ।
ਬਾਜ਼ਾਰ ’ਚ ਮੋਦੀ ਗੁਲਾਲ ਦੀ ਭਾਰੀ ਡਿਮਾਂਡ
ਸਦਰ ਬਾਜ਼ਾਰ ’ਚ ਹੋਲੀ ਆਈਟਮ ਦੇ ਥੋਕ ਕਾਰੋਬਾਰੀ ਸੋਹਣ ਬਾਂਸਲ ਨੇ ਦੱਸਿਆ ਕਿ ਕਾਰੋਬਾਰੀਆਂ ਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਜੁੜਨ ਨਾਲ ਉਨ੍ਹਾਂ ਦੀ ਆਈਟਮ ਦੀ ਵਿਕਰੀ ਅਾਸਾਨੀ ਨਾਲ ਹੋ ਜਾਂਦੀ ਹੈ। ਅਜਿਹੇ ’ਚ ਖੁੱਲ੍ਹੇ ’ਚ ਵੇਚੇ ਜਾਣ ਵਾਲੇ ਗੁਲਾਲ, ਟੋਪੀ ਵਰਗੀਅਾਂ ਆਈਟਮਾਂ ਨੂੰ ਮੋਦੀ ਦੇ ਨਾਂ ਨਾਲ ਜੋੜ ਕੇ ਵੇਚ ਰਹੇ ਹਨ ਤਾਂ ਕਿ ਖੂਬ ਵਿਕਰੀ ਹੋ ਸਕੇ। ਉਨ੍ਹਾਂ ਦੱਸਿਆ ਕਿ ਹਲਕੇ ਕੇਸਰੀ ਗੁਲਾਲ ਨੂੰ ਮੋਦੀ ਗੁਲਾਲ ਦਾ ਨਾਂ ਦੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਜ਼ਾਰ ’ਚ ਇਸ ਗੁਲਾਲ ਦੀ ਭਾਰੀ ਮੰਗ ਹੈ। ਦਿੱਲੀ ਤੋਂ ਬਾਹਰ ਦੇ ਛੋਟੇ ਕਾਰੋਬਾਰੀ ਇਸ ਦੇ ਖੂਬ ਆਰਡਰ ਦੇ ਰਹੇ ਹਨ।
ZEE 'ਚ ਹਿੱਸੇਦਾਰੀ ਖਰੀਦ ਸਕਦਾ ਹੈ ਸੋਨੀ, 29 ਟੀ. ਵੀ. ਚੈਨਲਾਂ 'ਤੇ ਹੋਵੇਗਾ ਰਾਜ!
NEXT STORY