ਬਿਜ਼ਨੈੱਸ ਡੈਸਕ : ਜੁਲਾਈ ਦੇ ਮਹੀਨੇ ਦੱਖਣ-ਪੱਛਮੀ ਮਾਨਸੂਨ ਦੇ ਆਮ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ, ਜੋ ਖੇਤੀਬਾੜੀ ਲਈ ਬਹੁਤ ਮਹੱਤਵਪੂਰਨ ਹੈ। ਇਸ ਮਿਆਦ ਦੇ ਦੌਰਾਨ ਬਾਰਸ਼ ਲੰਬੀ ਮਿਆਦ ਦੀ ਔਸਤ (LPA) ਦੇ 94 ਤੋਂ 106 ਫ਼ੀਸਦੀ ਦੀ ਰੇਂਜ ਵਿੱਚ ਹੋਣ ਦੀ ਸੰਭਾਵਨਾ ਹੈ। ਇਸ ਦੇ ਬਾਵਜੂਦ ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਦੱਖਣੀ ਕਰਨਾਟਕ ਦੇ ਅੰਦਰੂਨੀ ਖੇਤਰਾਂ, ਤਾਮਿਲਨਾਡੂ, ਪੰਜਾਬ ਅਤੇ ਮੇਘਾਲਿਆ ਵਰਗੇ ਪ੍ਰਮੁੱਖ ਖੇਤੀ ਖੇਤਰਾਂ ਵਿੱਚ ਮੁਸ਼ਕਲਾਂ ਦੇ ਬਦਲ ਬਣੇ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ
ਦੱਸ ਦੇਈਏ ਕਿ ਇਸ ਦੌਰਾਨ ਜੇਕਰ ਮਾਨਸੂਨ ਕਮਜ਼ੋਰ ਰਹਿੰਦਾ ਹੈ ਤਾਂ ਝੋਨੇ ਦੀ ਬਿਜਾਈ ਅਤੇ ਖੜ੍ਹੀ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ, ਕਿਉਂਕਿ ਇਨ੍ਹਾਂ ਰਾਜਾਂ ਵਿੱਚ ਜ਼ਿਆਦਾਤਰ ਝੋਨੇ ਦੀ ਕਾਸ਼ਤ ਹੁੰਦੀ ਹੈ। ਇਸ ਸਾਲ 30 ਜੂਨ ਤੱਕ ਝੋਨੇ ਦੀ ਬਿਜਾਈ ਜੂਨ 2022 ਦੇ ਮੁਕਾਬਲੇ 26 ਫ਼ੀਸਦੀ ਘੱਟ ਹੈ। ਦੱਖਣ-ਪੱਛਮੀ ਮਾਨਸੂਨ ਦੇ ਚਾਰ ਮਹੀਨਿਆਂ ਵਿੱਚੋਂ ਜੁਲਾਈ ਅਤੇ ਅਗਸਤ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ, ਕਿਉਂਕਿ ਇਨ੍ਹਾਂ ਮਹੀਨਿਆਂ ਵਿੱਚ ਸਭ ਤੋਂ ਜ਼ਿਆਦਾਤਰ ਵਰਖਾ (60 ਫ਼ੀਸਦੀ ਤੋਂ ਵੱਧ) ਹੁੰਦੀ ਹੈ।
ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ
ਰਾਹਤ ਦੀ ਗੱਲ ਹੈ ਕਿ ਝੋਨੇ ਦੇ ਉਤਪਾਦਨ ਵਿੱਚ ਆਈ ਗਿਰਾਵਟ ਨੂੰ ਕੇਂਦਰੀ ਪੂਲ ਵਿੱਚ ਲੋੜੀਂਦੇ ਸਟਾਕ ਨਾਲ ਭਰਿਆ ਜਾ ਸਕਦਾ ਹੈ। ਨਾਲ ਹੀ, ਪੰਜਾਬ ਵਰਗੇ ਕੁਝ ਰਾਜਾਂ ਵਿੱਚ, ਜ਼ਿਆਦਾਤਰ ਵਾਹੀਯੋਗ ਜ਼ਮੀਨ ਸਿੰਜਾਈ ਜਾਂਦੀ ਹੈ। ਮੌਸਮ ਵਿਭਾਗ ਨੇ ਆਪਣੀ ਭਵਿੱਖਬਾਣੀ ਵਿੱਚ ਕਿਹਾ ਕਿ ਜੁਲਾਈ ਦੇ ਮੱਧ ਭਾਰਤ ਅਤੇ ਨਾਲ ਲੱਗਦੇ ਦੱਖਣੀ ਪ੍ਰਾਇਦੀਪ ਖੇਤਰ, ਪੂਰਬੀ ਭਾਰਤ ਅਤੇ ਉੱਤਰ-ਪੂਰਬੀ ਅਤੇ ਉੱਤਰ ਪੱਛਮੀ ਭਾਰਤ ਦੇ ਕੁਝ ਖੇਤਰਾਂ ਵਿੱਚ ਬਾਰਿਸ਼ ਆਮ ਜਾਂ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਉੱਤਰ-ਪੱਛਮੀ, ਉੱਤਰ-ਪੂਰਬੀ ਅਤੇ ਦੱਖਣ-ਪੂਰਬੀ ਪ੍ਰਾਇਦੀਪ ਭਾਰਤ ਦੇ ਕਈ ਹਿੱਸਿਆਂ ਵਿੱਚ ਬਾਰਸ਼ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ।
ਸੈਂਸੈਕਸ-ਨਿਫਟੀ ਨਵੀਂ ਉਚਾਈ ’ਤੇ, ਨਿਵੇਸ਼ਕ ਹੋਏ ਮਾਲਾਮਾਲ
NEXT STORY