ਨਵੀਂ ਦਿੱਲੀ-ਦੇਸ਼ ਵਿਚ 90 ਫ਼ੀਸਦੀ ਤੋਂ ਜ਼ਿਆਦਾ ਲੋਕ ਯਾਤਰੀ ਵਾਹਨਾਂ ਵਿਚ ਰੀਅਰ ਸੀਟ ਬੈਲਟ ਦੀ ਵਰਤੋਂਂ ਨਹੀਂ ਕਰਦੇ ਹਨ ਅਤੇ ਇਸ ਸੀਟ ਬੈਲਟ ਦੀ ਵਰਤੋਂ ਨੂੰ ਲਾਜ਼ਮੀ ਬਣਾਉਣ ਵਾਲੇ ਕਾਨੂੰਨ ਬਾਰੇ ਵੀ ਸਿਰਫ 27.7 ਫ਼ੀਸਦੀ ਲੋਕ ਹੀ ਜਾਣਦੇ ਹਨ। ਯਾਤਰੀ ਵਾਹਨ ਬਣਾਉਣ ਵਾਲੀ ਕੰਪਨੀ ਨਿਸਾਨ ਇੰਡੀਆ ਅਤੇ ਸੇਵਲਾਈਫ ਫਾਊਂਡੇਸ਼ਨ ਦੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ਰਿਪੋਰਟ ਨੂੰ ਜਾਰੀ ਕੀਤਾ ਅਤੇ ਕਿਹਾ ਕਿ ਦੇਸ਼ ਵਿਚ ਬੁਨਿਆਦੀ ਸਹੂਲਤਾਂ ਦੇ ਵਿਕਾਸ ਵਿਚ ਜਾਰੀ ਤੇਜ਼ੀ ਦੇ ਮੱਦੇਨਜ਼ਰ ਸੜਕ ਸੁਰੱਖਿਆ ਬੇਹੱਦ ਮਹੱਤਵਪੂਰਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੋਟਰ ਵਾਹਨ ਕਾਨੂੰਨ 1988 ਦੇ ਤਹਿਤ ਬਣਾਏ ਗਏ ਕੇਂਦਰੀ ਮੋਟਰ ਵਾਹਨ ਨਿਯਮ ਵਿਚ ਆਟੋਮੋਬਾਇਲ ਕੰਪਨੀਆਂ ਨੂੰ ਵਾਹਨਾਂ ਵਿਚ ਡਰਾਈਵਰ, ਫਰੰਟ ਯਾਤਰੀ ਸੀਟ ਦੇ ਨਾਲ ਹੀ ਡਰਾਈਵਰ ਦੇ ਪਿੱਛੇ ਵਾਲੀ ਸੀਟ 'ਤੇ ਬੈਲਟ ਲਾਉਣ ਨੂੰ ਲਾਜ਼ਮੀ ਬਣਾਇਆ ਗਿਆ ਹੈ। ਕੇਂਦਰੀ ਮੋਟਰ ਵਾਹਨ ਨਿਯਮ ਦੀ ਧਾਰਾ 138 (3) ਵਿਚ ਇਸ ਰੀਅਰ ਸੀਟ ਬੈਲਟ ਦੀ ਵਰਤੋਂ ਨੂੰ ਵੀ ਲਾਜ਼ਮੀ ਬਣਾਇਆ ਗਿਆ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁੰਬਈ, ਦਿੱਲੀ ਅਤੇ ਬੇਂਗਲੁਰੂ ਵਰਗੇ ਵੱਡੇ ਸ਼ਹਿਰਾਂ ਵਿਚ 98.2 ਫ਼ੀਸਦੀ ਲੋਕ ਰੀਅਰ ਸੀਟ ਬੈਲਟ ਦੀ ਵਰਤੋਂ ਨਹੀਂ ਕਰਦੇ ਹਨ, ਜਦੋਂ ਕਿ ਲਖਨਊ, ਜੈਪੁਰ ਅਤੇ ਕੋਲਕਾਤਾ ਵਿਚ ਕੋਈ ਵੀ ਵਿਅਕਤੀ ਇਸ ਬੈਲਟ ਦੀ ਵਰਤੋਂ ਨਹੀਂ ਕਰਦਾ ਹੈ। ਯਾਤਰੀ ਵਾਹਨ ਮਾਲਕਾਂ ਵਿਚੋਂ 70.5 ਫ਼ੀਸਦੀ ਨੂੰ ਇਹ ਪਤਾ ਹੈ ਕਿ ਉਨ੍ਹਾਂ ਦੇ ਵਾਹਨ ਵਿਚ ਰੀਅਰ ਸੀਟ ਬੈਲਟ ਹੈ ਅਤੇ ਉਨ੍ਹਾਂ ਵਿਚੋਂ ਸਿਰਫ 7 ਫ਼ੀਸਦੀ ਹੀ ਇਸ ਦੀ ਨਿਯਮਿਤ ਤੌਰ 'ਤੇ ਵਰਤੋਂ ਕਰਦੇ ਹਨ।
ਰਿਪੋਰਟ ਵਿਚ ਕਿਹਾ ਕਿ ਗਿਆ ਹੈ ਕਿ ਰੀਅਰ ਸੀਟ ਬੈਲਟ ਦੀ ਵਰਤੋਂ ਵਿਚ ਵਾਧਾ ਨਾ ਹੋਣ ਦਾ ਇਕ ਪ੍ਰਮੁੱਖ ਕਾਰਨ ਇਸ ਸਬੰਧ ਵਿਚ ਬਣੇ ਕਾਨੂੰਨ ਦਾ ਕਮਜ਼ੋਰ ਲਾਗੂਕਰਨ ਹੈ। ਸਰਵੇਖਣ ਵਿਚ ਸ਼ਾਮਲ ਲੋਕਾਂ ਵਿਚੋਂ 91 ਫ਼ੀਸਦੀ ਨੇ ਕਿਹਾ ਹੈ ਕਿ ਰੀਅਰ ਸੀਟ ਬੈਲਟ ਦੀ ਵਰਤੋਂ ਨਾ ਕਰਨ 'ਤੇ ਪੁਲਸ ਨੇ ਕਦੇ ਵੀ ਉਨ੍ਹਾਂ ਨੂੰ ਨਹੀਂ ਰੋਕਿਆ ਹੈ।
ਵਿਦੇਸ਼ੀ ਕਰੰਸੀ ਭੰਡਾਰ 2.68 ਅਰਬ ਡਾਲਰ ਵਧਿਆ
NEXT STORY